न्यूजीलैंड में पंजाबियों की भर्ती का विरोध, पुलिस ने प्रदर्शन रोका
ਜਲੰਧਰ ਅੱਜ ਮਿਤੀ 05 ਫ਼ਰਵਰੀ (ਸੋਨੂੰ ਬਾਈ) : ਪੰਜਾਬ ਏਅਰ ਸਕਾਡਨ, ਐਨ.ਸੀ.ਸੀ. ਦਫ਼ਤਰ ਜਲੰਧਰ ਵਿਖੇ ਸਰਦਾਰ ਅਮਰਪ੍ਰੀਤ ਸਿੰਘ ਪਰਮਾਰ, ਸਾਬਕਾ ਸੂਬਾ ਪ੍ਰਧਾਨ ਐਨ.ਸੀ.ਸੀ. ਅਤੇ ਸੂਬਾ ਸਹਾਇਕ ਕੈਸ਼ੀਅਰ ਪੀ.ਐਸ.ਐਮ.ਐਸ.ਯੂ., ਪੰਜਾਬ ਜੀ ਦੀ ਤਾਇਨਾਤੀ ਹੋਣ ਤੇ ਪੀ.ਐਸ.ਐਮ.ਐਸ. ਯੂਨਿਟ ਜਲੰਧਰ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਗੁਲਦਸਤਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।
ਤੇਜਿੰਦਰ ਸਿੰਘ ਨੰਗਲ ਪ੍ਰਧਾਨ ਨੇ ਕਿਹਾ ਕੇ ਇਹਨਾਂ ਦੇ ਆਉਣ ਨਾਲ ਪੀ.ਐਸ.ਐਮ.ਐਸ., ਯੂਨਿਟ ਜਲੰਧਰ ਨੂੰ ਹੋਰ ਬਲ ਮਿਲਿਆ ਹੈ। ਨੰਗਲ ਨੇ ਕਿਹਾ ਕੇ ਆਸ ਕਰਦੇ ਆ ਕੇ ਪਰਮਾਰ ਜੀ ਜੱਥੇਬੰਦੀ ਨੂੰ ਪੂਰਾ ਸਹਿਯੋਗ ਦੇਣਗੇ। ਪਰਮਾਰ ਜੀ ਨੇ ਜੱਥੇਬੰਦੀ ਨੂੰ ਵਿਸ਼ਵਾਸ਼ ਦਿਵਾਇਆ ਕੇ ਉਨ੍ਹਾਂ ਵੱਲੋਂ ਜੱਥੇਬੰਦੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਤੇ ਜੋਰਾਵਰ ਸਿੰਘ, ਵਿਨੋਦ ਸਾਗਰ, ਰਣਜੀਤ ਰਾਵਤ, ਸੁਖਦੇਵ ਬਸਰਾ, ਪਵਨ ਕੁਮਾਰ, ਹਰਪ੍ਰੀਤ ਸਿੰਘ, ਸੁਖਦੇਵ ਹਵਾਸ, ਪੰਕਜ ਕੁਮਾਰ, ਰਜਿੰਦਰ ਸਿੰਘ, ਮੋਤੀ ਲਾਲ, ਪ੍ਰਦੀਪ ਪਾਲ ਅਤੇ ਵਰਿੰਦਰਜੀਤ ਸਿੰਘ ਹਾਜ਼ਰ ਸਨ।






Login first to enter comments.