Friday, 30 Jan 2026

ਸਰਵ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਦੀ ਮੀਟਿੰਗ

ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਹੋਈ ।ਮੁਸ਼ਕਿਲਾਂ ਦੇ ਹੱਲ ਦਾ ਦਿੱਤਾ ਭਰੋਸਾ।
ਅੱਜ ਮਿਤੀ 15ਮਈ 2023 ਨੂੰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਸਰਵ ਆਂਗਨਵਾੜੀ ਵਰਕਰ ਹੇਲਪਰ ਯੂਨੀਅਨ ਦੇ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਜੀ ਨਾਲ ਮੀਟਿੰਗ ਹੋਈ ਜਿਸ ਵਿਚ ਆਂਗਨਵਾੜੀ ਵਰਕਰਾਂ ਹੇਲਰਜ਼ ਦੀਆਂ ਮੁਸ਼ਕਿਲਾਂ ਸਬੰਧੀ ਗੱਲਬਾਤ ਕੀਤੀ ਗਈ । ਮੈਡਮ  ਵਲੋਂ ਹਰ ਇਕ ਮੰਗ ਅਤੇ ਮੁਸ਼ਕਿਲ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਵਿਚਾਰਿਆ ਗਿਆ ।ਮੀਟਿੰਗ ਵਿੱਚ ਲੰਮੇ ਸਮੇ ਤੋ ਲਟਕਦੀਆਂ ਆ ਰਹੀਆਂ ਮੰਗਾਂ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰ ਆਂਗਨਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜ਼ਾ ਦੇਣ, ਆਂਗਣਵਾੜੀ ਵਰਕਰਾਂ ਹੇਲਪਰਾ ਅਤੇ ਸੁਪਰਵਾਈਜਰ ਦੀ ਭਰਤੀ ਇਕ ਮਹੀਨੇ ਵਿੱਚ ਕਰਨ ਦੀ ਗੱਲ ਕੀਤੀ ਗਈ ਮਾਣ ਭੱਤੇ ਨੂੰ ਸਮੇਂ ਸਿਰ ਦੇਣ ਦੀ ਗੱਲ ਕਰਦਿਆਂ ਮੈਡਮ ਨੇ ਇਸ ਹਫਤੇ ਵਿੱਚ ਐਨਜੀਓ ਬਲਾਕ  ਦਾ ਪਿਛਲਾ ਰਹਿੰਦਾ ਬਕਾਇਆ ਦੇਣ ਦੀ ਗੱਲ ਤੇ ਮੈਡਮ ਜੀ ਨੇ ਕਿਹਾ ਕਿ ਇਸ ਹਫਤੇ ਵਿੱਚ ਪੰਜ ਮਹੀਨਿਆਂ ਦਾ ਰਹਿੰਦਾ ਸੈਂਟਰ ਫੰਡ ਜਾਰੀ ਕਰ ਦਿੱਤਾ ਜਾਵੇਗਾ ਅਤੇ ਤਨਖਾਹਾਂ ਜਲਦ ਤੋਂ ਜਲਦ ਪਾਈਆਂ ਜਾਣਗੀਆਂ ,ਪੋਸ਼ਣ ਟਰੈਕਰ ਤੇ ਕੰਮ ਕਰਨ ਲਈ ਮੋਬਾਇਲ ਫ਼ੋਨ ਅਤੇ ਮੋਬਾਈਲ ਭੱਤਾ ਭਾਰਤ ਸਰਕਾਰ ਦੁਆਰਾ ਤਹਿ ਕੀਤੀ ਰਾਸ਼ੀ ਜਲਦ ਦੇਣ ਦਾ ਭਰੋਸਾ ਦਿੱਤਾ ਅਤੇ ਵਾਧੂ ਕੰਮ ਦਾ ਮਿਹਨਤਾਨੇ ਅਤੇ  2017 ਤੋਂ ਪਿਛਲੇ 35ਮਹੀਨਿਆਂ ਤੋਂ  ਵਧਿਆ ਮਾਣ ਭੱਤਾ ਜੋਂ ਬਕਾਇਆ ਸੀ ਓਹਦੇ ਬਾਰੇ ਗੱਲ ਬਾਤ ਕਰਨ ਤੇ ਮੈਡਮ ਜੀ ਨੇ ਦਸਿਆ ਕਿ ਜਲਦੀ ਹੀ 18ਮਹੀਨੇ ਦਾ ਬਕਾਇਆ ਇਸ ਮਹੀਨੇ  ਵਰਕਰ ਹੇਲਪਰ  ਦੇ ਖਾਤੇ ਵਿੱਚ  ਪਾ ਦਿੱਤੇ ਜਾਣਗੇ।ਵਰਦੀ ਸੰਬੰਧੀ ਗੱਲ ਕਰਦਿਆਂ ਕੋਟ ਬਣਵਾ ਕੇ ਪਾਉਣ ਬਾਰੇ ਸਹਿਮਤੀ ਦਿੱਤੀ,ਗਰਮੀ ਦੀਆਂ ਛੁੱਟੀਆਂ ਸਰਕਾਰੀ ਸਕੂਲਾਂ ਦੇ ਬਰਾਬਰ ਕਰਨ ਦਾ ਭਰੋਸਾ ਦਵਾਇਆ ਤੇ ਬਾਕੀ ਮੰਗਾਂ ਦੀ ਗੱਲ ਦਾ ਮੈਡਮ ਵਲੋਂ ਸਕਰਾਤਮਕ ਪੱਖੀ ਗੱਲਬਾਤ ਕੀਤੀ ਗਈ ਤੇ ਕੁਛ ਮੰਗਾਂ ਵਿਚਾਰਧੀਨ ਤੇ ਕੁਛ ਮੰਗਾਂ ਨੂੰ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ । ਮਿੰਨੀ ਸੈਂਟਰ ਮੈਨ ਕਰਨ ਦੀ ਮੰਗ ਕੀਤੀ ਗਈ ।ਮੀਟਿੰਗ ਵਿੱਚ ਸਰਵ ਆਂਗਨਵਾੜੀ ਵਰਕਰ ਹਲਪਰ ਦੇ ਸੂਬਾ ਪਰਧਾਨ ਬਰਿੰਦਰਜੀਤ ਜੀ ਤੋਂ ਇਲਾਵਾ ਜਿਲ੍ਹਾ ਪਰਦਾਨ ਮਨਪ੍ਰੀਤ ਕੌਰ, ਮੀਤ ਪ੍ਰਧਾਨ ਸਤਵਿੰਦਰ ਕੌਰ, ਕੈਸ਼ੀਅਰ ਪਰਮਜੀਤ ਕੌਰ,ਵਰਿੰਦਰ ਕੌਰ ਮਲੋਟ ਖਜਾਨਚੀ, ਕੁਲਬੀਰ ਕੌਰ ਬਲਾਕ ਪਰਦਾਨ ਚੋਗਾਵਾਂ , ਸ਼ਿਫਲੀ ਮਲੋਟ ਹਾਜ਼ਰ ਸਨ।


21

Share News

Login first to enter comments.

Latest News

Number of Visitors - 132962