ਯੂਥ ਕਾਂਗਰਸ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਬਾਬਾ ਸਾਹਿਬ ਦੇ ਅਪਮਾਨ ਦੇ ਖ਼ਿਲਾਫ਼ ਕੀਤਾ ਪ੍ਰਦਰਸ਼ਨ ।

ਬਾਬਾ ਸਾਹਿਬ ਅੰਬੇਡਕਰ ਜੀ ਦਾ ਅਪਮਾਨ ਨਾ ਸਹਿਣਯੋਗ : ਮੋਹਿਤ ਮਹਿੰਦਰਾ, ਲੱਕੀ ਸੰਧੂ 
ਜਲੰਧਰ ਅੱਜ ਮਿਤੀ 27 ਜਨਵਰੀ (ਸੋਨੂੰ ਬਾਈ) : ਕਲ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਮਾ ਨਾਲ ਤੋੜ ਫੋੜ ਕੀਤੀ ਗਈ ਹੈ ਇਹ ਬਹੁਤ ਸ਼ਰਮਨਾਕ ਘਟਨਾ ਹੈ ਦਿਨ ਦਿਹਾੜੇ ਇੰਨੇ ਵੱਡੇ ਸ਼ਹਿਰ ਵਿੱਚ ਇਹੋ ਜਿਹੀ ਘਟਨਾ ਤੋ ਸਾਫ਼ ਪਤਾ ਲੱਗ ਰਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਪੂਰੀ ਤਰਾਂ ਨਾਲ ਫੇਲ ਹੋ ਚੁੱਕੀ ਹੈ । ਯੂਥ ਕਾਂਗਰਸ ਇਸ ਘਟਨਾ ਕਾਰਨ ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਦੀ ਨਿਖੇਧੀ ਕਰਦੀ ਹੈ । ਪੰਜਾਬ ਦਾ ਮਾਹੌਲ ਆਊਟ ਆਫ਼ ਕੰਟਰੋਲ ਹੋ ਚੁੱਕਿਆ ਹੈ । ਇਸ ਮੌਕੇ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਮੋਹਿਤ ਮਹਿੰਦਰਾ, ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਰਣਦੀਪ ਸਿੰਘ ਲੱਕੀ ਸੰਧੂ, ਰਜਿੰਦਰ ਬੇਰੀ ਪ੍ਰਧਾਨ ਜਲੰਧਰ ਸ਼ਹਿਰੀ ਕਾਂਗਰਸ, ਬੋਬ ਮਲਹੋਤਰਾ ਪ੍ਰਧਾਨ ਯੂਥ ਕਾਂਗਰਸ ਕੈਂਟ, ਰਾਘਵ ਜੈਨ, ਬਾਵਾ, ਗੋਲੂ, ਸਤਪਾਲ ਮਿੱਕਾ, ਰਵਿੰਦਰ ਲਾਡੀ, ਬੌਬੀ ਜੋਸ਼ੀ, ਰਵੀ ਬੱਗਾ, ਸ਼ਿਵਮ ਪਾਠਕ, ਸਤਿਅਮ ਜੈਰਥ, ਭਾਨੂ ਠਾਕੁਰ, ਬ੍ਰੈਟਲੀ ਮੌਜੂਦ ਸਨ।

760

Share News

Login first to enter comments.

Related News

Number of Visitors - 108041