ਜਲੰਧਰ ਅੱਜ ਮਿਤੀ 26 ਜਨਵਰੀ ਸੋਨੂੰ ਬਾਈ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਸਰਦਾਰ ਹਰਿੰਦਰ ਸਿੰਘ ਲੱਖੋਵਾਲ ਦੇ ਦਿਸ਼ਾ ਨਿਰਦੇਸ਼ ਹੇਠ ਜਿਲਾ ਜਲੰਧਰ ਦੇ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਦੀ ਅਗਵਾਈ ਦੇ ਵਿੱਚ ਅੱਜ 26 ਜਨਵਰੀ ਦਿਨ ਐਤਵਾਰ ਨੂੰ ਪ੍ਰਤਾਪਰਾ ਦਾਣਾ ਮੰਡੀ ਤੋਂ ਟਰੈਕਟਰ ਪਰੇਡ ਕੱਢੀ ਗਈ ਜਿਸ ਦੀ ਜਾਣਕਾਰੀ ਦਿੰਦੇ ਹੋਏ ਜਿਲਾ ਪ੍ਰੈਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਸੰਯੁਕਤ ਮੋਰਚੇ ਦੀ ਕਾਲ ਤੇ 26 ਜਨਵਰੀ ਨੂੰ ਟਰੈਕਟਰ ਪਰੇਡ ਪਿੰਡ ਪ੍ਰਤਾਪਪੁਰਾ ਦਾਣਾ ਮੰਡੀ ਅਤੇ ਹਲਕਾ ਸ਼ਾਹਕੋਟ ਲੋਹੀਆਂ ਦੋਵਾਂ ਥਾਵਾਂ ਤੇ ਸਵੇਰੇ 10 ਵਜੇ ਸ਼ੁਰੂ ਹੋਈ ਉਹਨਾਂ ਨੇ ਦੱਸਿਆ ਕਿ ਟਰੈਕਟਰ ਪਰੇਡ ਵਿੱਚ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਆਪੋ ਆਪਣੇ ਟਰੈਕਟਰਾਂ ਤੇ ਝੰਡੀ ਲਗਾ ਕੇ ਪ੍ਰਤਾਪਰਾ ਦਾਣਾ ਮੰਡੀ ਤੋਂ ਅੰਬੇਦਕਰ ਚੌਂਕ ਤੋਂ ਹੁੰਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਕੋਲ ਦੀ ਬੀਐਮਸੀ ਚੌਂਕ ਉਸ ਤੋਂ ਉਪਰੰਤ ਬੀਐਸਐਫ ਚੌਂਕ ਪੀਏਪੀ ਤੋਂ ਹੁੰਦੇ ਹੋਏ ਪਰਾਗਪੁਰ ਮਕਡੋਨਲ ਜਮਸ਼ੇਰ ਤੋਂ ਵਾਪਸ ਪ੍ਰਤਾਪਰਾ ਦਾਣਾ ਮੰਡੀ ਵਿਖੇ ਸਮਾਪਤ ਹੋਈਜਿੰਨਾ ਚਿਰ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਹਾਕੀ ਅਤੇ ਜਾਇਜ ਮੰਗਾਂ ਪੂਰੀਆਂ ਨਹੀਂ ਕਰ ਦਿੰਦੀ ਐਮਐਸਪੀ ਹਰ ਫਸਲ ਤੇ ਕਿਸਾਨਾਂ ਨੂੰ ਨਹੀਂ ਦਿੰਦੀ ਉਨਾ ਚਿਰ ਸੰਯੁਕਤ ਮੋਰਚੇ ਦੀ ਕਾਲ ਤੇ ਟਰੈਕਟਰ ਪਰੇਡ ਹੁੰਦੀ ਰਵੇਗੀ ਪਰਮਿੰਦਰ ਭਿੰਦਾ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਜਿਲਾ ਜਲੰਧਰ ਦੀ ਹਲਕਾ ਸ਼ਾਹਕੋਟ ਲੋਹੀਆਂ ਵਿਚ ਵੀ ਇਹ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਵੱਡਾ ਟਰੈਕਟਰ ਮਾਰਚ ਕੱਢਿਆ ਉਹਨਾਂ ਨੇ ਕਿਹਾ ਕਿ ਕਿਸਾਨ ਵੱਲੋਂ ਆਪਣੇ ਟਰੈਕਟਰ ਨੂੰ ਲੈ ਕੇ ਸੜਕਾਂ ਤੇ ਸ਼ਾਂਤਮਈ ਤਰੀਕੇ ਨਾਲ ਇਹ ਪਰੇਡ ਕੀਤੀ ਗਈ ਅਤੇ ਕਿਸਾਨ ਆਪਣੇ ਟਰੈਕਟਰ ਸੜਕਾਂ ਦੇ ਇੱਕ ਪਾਸੇ ਲਾਈਨ ਤੇ ਲੈ ਕੇਚਲੇ ਜਿਸ ਨਾਲ ਟਰੈਕਟਰ ਪਰੇਡ ਨੂੰ ਸਫਲ ਬਣਾਇਆ ਗਿਆ ਅੰਤ ਵਿੱਚ ਜਿਲਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਨੇ ਆਏ ਹੋਏ ਸਾਰੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਲੰਧਰ ਦੇ ਅਹੁਦੇਦਾਰ ਸਾਹਿਬਾਨ ਅਤੇ ਕਿਸਾਨ ਅਤੇ ਮਜ਼ਦੂਰ ਵੀਰਾ ਦਾ ਧੰਨਵਾਦ ਕੀਤਾ






Login first to enter comments.