Friday, 30 Jan 2026

ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਭਰਤੀ ਮੁਹਿੰਮ

ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਚ ਹੋਈ ਜ਼ਿਲ੍ਹਾ ਜਲੰਧਰ ਸ਼ਹਿਰੀ ਤੇ ਦਿਹਾਤੀ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ 

ਜਲੰਧਰ 25 ਜਨਵਰੀ (ਸੋਨੂੰ ਬਾਈ) : ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਭਰਤੀ ਮੁਹਿੰਮ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਤੇ ਦਿਹਾਤੀ ਦੇ ਨਾਲ ਸਬੰਧਤ ਵਿਧਾਨ ਸਭਾ ਹਲਕਿਆਂ ਦੀ ਭਰਤੀ ਮੁਹਿੰਮ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ।ਇਸ ਮੌਕੇ ਹਲਕਾ ਇੰਚਾਰਜਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਚ ਹਾਜ਼ਰ ਸਨ।
    ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸਮੁੱਚੇ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਪੁਰੇ ਜੋਸ਼ ਅਤੇ ਉਤਸ਼ਾਹ ਨਾਲ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਖੇਤਰੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਚ ਕਰਵਾਇਆ ਗਿਆ ਵਿਕਾਸ ਅਤੇ ਚਲਾਈਆਂ ਗਈਆਂ ਵਿਕਾਸ ਸਕੀਮਾਂ ਦਾ ਦਿੱਲੀ ਵਾਲੀਆਂ ਪਾਰਟੀਆਂ ਕੋਲ ਕੋਈ ਜਵਾਬ ਨਹੀਂ। ਭਰਤੀ ਦੀ ਆਰੰਭਤਾ ਮੌਕੇ ਪਹੁੰਚੇ ਸਮੂਹ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦਾ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਧੰਨਵਾਦ ਕੀਤਾ ਅਤੇ ਸਮੁੱਚੇ ਪੰਜਾਬੀਆਂ ਤੇ ਪੰਥ ਹਿਤੈਸ਼ੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਕੇ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੀ ਤਾਕਤ ਨੂੰ ਮਜ਼ਬੂਤ ਕਰੀਏ ਅਤੇ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਲਈ ਪਹਿਰਾ ਦੇ ਸਕੀਏ।ਇਸ ਮੌਕੇ ਸਰਕਲਾਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੂੰ ਭਰਤੀ ਦੀਆਂ ਕਾਪੀਆਂ ਵੰਡੀਆਂ ਗਈਆਂ ਅਤੇ ਵੱਡੀ ਗਿਣਤੀ ਚ ਵਰਕਰਾਂ ਤੇ ਇਲਾਕੇ ਦੇ ਲੋਕਾਂ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਵੀ ਮੈਂਬਰਸ਼ਿਪ ਭਰੀ ਗਈ ਅਤੇ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਮੈਂਬਰਸ਼ਿਪ ਦੀ ਪਹਿਲੀ ਪਰਚੀ ਕੱਟੀ ਗਈ।
    ਇਸ ਮੌਕੇ ਹਰਜਾਪ ਸਿੰਘ ਸੰਘਾ ਕੈਂਟ,ਇਕਬਾਲ ਸਿੰਘ ਢੀਂਡਸਾ ਸੈਂਟਰਲ,ਰਾਜਕਮਲ ਸਿੰਘ ਭੁੱਲਰ ਨਕੋਦਰ,ਗੁਰਦਿਆਲ ਸਿੰਘ ਕਾਲਰਾ ਆਦਮਪੁਰ ,ਬੀਬੀ ਦਵਿੰਦਰ ਕੌਰ ਕਾਲਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿੰਦਰ ਸਿੰਘ ਢੀਂਡਸਾ,ਰਣਜੀਤ ਸਿੰਘ ਰਾਣਾ, ਗੁਰਮੀਤ ਸਿੰਘ ਬਿੱਟੂ,ਮਨਿੰਦਰਪਾਲ ਸਿੰਘ ਗੁੰਬਰ, ਆਬਿਦ ਸਲਮਾਨੀ,ਗੁਰਕ੍ਰਿਪਾਲ ਸਿੰਘ ਭੱਟੀ, ਅਮਰੀਕ ਸਿੰਘ ਕੇਪੀ,ਪ੍ਰਿੰਸ ਸਿੰਘ,ਬੀਬੀ ਲਖਵਿੰਦਰ ਕੌਰ,ਭਜਨ ਲਾਲ ਚੋਪੜਾ, ਹਰਦੀਪ ਸਿੰਘ ਸਿੱਧੂ,ਅਮਰਜੀਤ ਸਿੰਘ ਬਰਮੀ,ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਅਵਤਾਰ ਸਿੰਘ ਘੁੰਮਣ,ਸਾਹਿਬ ਸਿੰਘ ਢਿੱਲੋਂ, ਮਹਾਂ ਸਿੰਘ ਫਿਲੌਰ, ਅੰਮ੍ਰਿਤ ਬੀਰ ਸਿੰਘ, ਅਜੀਤ ਸਿੰਘ ਮਿੱਠੂ ਬਸਤੀ, ਪ੍ਰੀਤਮ ਸਿੰਘ ਖਾਲਸਾ, ਗਿਆਨ ਸਿੰਘ, ਵਰਿਆਮ ਸਿੰਘ, ਜਗਦੀਸ਼ ਸਿੰਘ, ਬਲਬੀਰ ਸਿੰਘ, ਫੁੱਮਣ ਸਿੰਘ, ਮਹਿੰਦਰ ਸਿੰਘ, ਬਲਬੀਰ ਸਿੰਘ ਬੀਰਾ, ਲਾਲ ਚੰਦ, ਠੇਕੇਦਾਰ ਔਮ ਪ੍ਰਕਾਸ਼,ਸਤਨਾਮ ਸਿੰਘ ਲੁਟੇਰੇਕਲਾਂ, ਸਰੂਪ ਸਿੰਘ ਮਾਣਕੋ, ਪ੍ਰਮਜੀਤ ਸਿੰਘ ਪੰਮਾ, ਬਿਕਰਮ ਸਿੰਘ ਕੇਸੀ, ਮੇਜ਼ਰ ਸਿੰਘ ਕਾਹਲੋ, ਤਰਸੇਮ ਸਿੰਘ, ਅਵਤਾਰ ਸਿੰਘ ਬੈਂਸ,ਡਾ ਰਘਬੀਰ ਸਿੰਘ, ਰਾਜਿੰਦਰ ਸਿੰਘ ਭਾਟ,ਸੁਰਿੰਦਰ ਸਿੰਘ ਚੋਹਾਨ, ਮਨਜੀਤ ਸਿੰਘ ਟ੍ਰਾਂਸਪੋਰਟ, ਗੁਰਬਚਨ ਸਿੰਘ ਮੱਕੜ, ਦਲਵਿੰਦਰ ਸਿੰਘ ਬੜਿੰਗ, ਜਸਵਿੰਦਰ ਸਿੰਘ ਜੱਸੀ, ਗੁਰਮੀਤ ਸਿੰਘ ਬਾਵਾ, ਜਸਬੀਰ ਸਿੰਘ ਲਾਡੀ, ਜਸਵੀਰ ਸਿੰਘ ਵਾਲੀਆ,ਲਾਭ ਸਿੰਘ, ਹਰਪ੍ਰੀਤ ਬਾਂਸਲ ਅਵਤਾਰ ਸਿੰਘ, ਪ੍ਰਮਿੰਦਰ ਸਿੰਘ ਸੰਤ ਨਗਰ, ਬਸੰਤ ਸਿੰਘ, ਨਿਰਮਲ ਸਿੰਘ, ਪ੍ਰਮਜੀਤ ਸਿੰਘ,ਲਾਭ ਸਿੰਘ, ਗੁਰਮੀਤ ਸਿੰਘ ਮੀਤਾ,ਪਲਵਿੰਦਰ ਸਿੰਘ ਭਾਟੀਆ, ਅਮਰਜੀਤ ਸਿੰਘ ਬਸਰਾ, ਹਕੀਕਤ ਸਿੰਘ ਸੈਣੀ, ਗੁਰਮੀਤ ਸਿੰਘ ਬਸਰਾ,ਗੁਰਪ੍ਰੀਤ ਸਿੰਘ ਉਬਰਾਏ, ਤਜਿੰਦਰ ਸਿੰਘ ਉੱਭੀ, ਜਗਦੀਪ ਸਿੰਘ, ਜਸਵੰਤ ਸਿੰਘ ਟੌਹੜਾ, ਅਮਰਜੀਤ ਸਿੰਘ ਢੇਸੀ, ਤਜਿੰਦਰ ਸਿੰਘ ਰੁੜਕਾ ਕਲਾਂ, ਬਲਬੀਰ ਸਿੰਘ ਢਿੱਲੋਂ, ਰਘਬੀਰ ਸਿੰਘ ਫਿਲੌਰ, ਅਰੁਣ ਕੁਮਾਰ,ਗੋਰਵ ਭਗਤ, ਰਮਿੰਦਰ ਸਿੰਘ ਸ਼ਿੱਬੂ, ਗੁਰਪ੍ਰੀਤ ਸਿੰਘ ਸਚਦੇਵਾ, ਹਕੀਕਤ ਸਿੰਘ ਸੈਣੀ,ਮਨੀਸ਼ ਗਿੱਲ ਆਦਿ ਹਾਜ਼ਰ ਸਨ।


126

Share News

Login first to enter comments.

Latest News

Number of Visitors - 134118