ਪ੍ਰਵਾਸੀ ਭਾਰਤੀ ਨੇ ਲੋੜਵੰਦ ਲੋਕਾਂ ਨੂੰ ਵੰਡੇ ਕੰਬਲ

ਜੀ ਐਸ ਕਾਹਲੋਂ

ਜਮਸ਼ੇਰ ਖਾਸ (19 ਜਨਵਰੀ) ਉੱਗੇ ਸਮਾਜ ਸੇਵਕ ਅਮਰਜੀਤ ਸਿੰਘ ਅਠਵਾਲ ਐਨਆਰਆਈ ਵੱਲੋਂ ਹਰ ਸਾਲ ਲੋੜਵੰਦ ਲੋਕਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਂਦੀ ਹੈ। ਅੱਜ ਕੱਲ ਕੜਾਕੇ ਦੀ ਪੈ ਰਹੀ ਠੰਡ ਦੇ ਬਚਾ ਲਈ ਉਹਨਾਂ ਵੱਲੋਂ ਰਹਿਣ ਬਸੇਰਾ ਘਰਾਂ ਅਤੇ ਬੇਸਹਾਰਾ ਲੋਕਾਂ ਨੂੰ ਕੰਬਲ ਵੰਡੇ। ਇਸ ਮੌਕੇ ਅਮਰਜੀਤ ਸਿੰਘ ਅਠਵਾਲ ਐਨਆਰਆਈ, ਮੋਹਨ ਸਿੰਘ ਦੱਤ, ਸੁਖਦੇਵ ਸਿੰਘ ਸੰਧੂ, ਹਰਦੇਵ ਰਾਮ ਸਰਪੰਚ ਅਤੇ ਸੋਨੂ ਗਾਂਧੀ ਆਦਿ ਮੌਜੂਦ ਸਨ। ਇੱਥੇ ਦੱਸਣਯੋਗ ਹੈ ਕੀ ਅਮਰਜੀਤ ਸਿੰਘ ਅਠਵਾਲ ਐਨਆਰਆਈ ਜੋ ਕਿ ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਉਧੋਪੁਰ ਦੇ ਵਸਨੀਕ ਹਨ। ਅਤੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਨ ਵਿੱਚ ਸਮਰਪਿਤ ਹਨ। ਉਹਨਾਂ ਵੱਲੋਂ ਹਰ ਸਾਲ ਲੋੜਵੰਦ ਲੋਕਾਂ ਨੂੰ ਅਨਾਜ, ਇਲਾਜ ਵਾਸਤੇ ਮਦਦ ਅਤੇ ਇਸੇ ਤਰ੍ਹਾਂ ਬੇਸਹਾਰਾ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।

39

Share News

Login first to enter comments.

Related News

Number of Visitors - 63803