ਜਲੰਧਰ ਅੱਜ ਮਿਤੀ 10 ਜਨਵਰੀ (ਸੋਨੂੰ ਬਾਈ) : ਕੱਲ ਸ਼ਾਮ 3 ਵਜੇ ਨਵੇਂ ਚੁਣੇ ਕੌਂਸਲਰਾਂ ਨੂੰ ਰੈਡ ਕਰਾਸ ਭਵਨ ਵਿਖੇ ਡਵੀਜ਼ਨ ਕਮਿਸ਼ਨਰ ਜਲੰਧਰ ਅਰੁਨ ਸੇਖੜੀ ਵਲੋਂ ਸੂੰਹ ਚੁਕਵਾਈ ਜਾ ਰਹੀ ਹੈ, ਸੁੰਹ ਚੁੱਕਣ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਚੋਣ ਕਰਵਾਈ ਜਾ ਰਹੀ, ਇਸ ਲਈ ਸਰਕਾਰ ਨੇ ਹੱਥ ਖੜ੍ਹੇ ਕਰਵਾਉਣ ਦਾ ਫ਼ੈਸਲਾ ਕੀਤਾ ਹੈ ।
ਜਿਲਾ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ, ਅੱਤੇ ਸਾਬਕਾ ਪ੍ਰਧਾਨ ਅਤੇ ਕੋਂਸਲਰ ਬਲਰਾਜ ਠਾਕੁਰ ਨੇ ਡਵੀਜ਼ਨ ਕਮਿਸ਼ਨਰ ਅਰੁਨ ਸ਼ੇਖੜੀ ਨੂੰ ਚਿੱਠੀ ਲਿੱਖ ਕੇ ਜਲੰਧਰ ਦੀ ਚੋਣ ਸੀਕ੍ਰਟ ਬੈਲਟ ਨਾਲ ਕਰਵਾਉਣ ਦੀ ਮੰਗ ਕੀਤੀ । ਬਲਰਾਜ ਠਾਕੁਰ ਨੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਵੱਲੋਂ ਲਿਖੇ ਪੱਤਰ ਨੂੰ ਵਕੀਲ ਪਰਮਿੰਦਰ ਸਿੰਘ ਵਿਜ ਨੂੰ ਡਬੀਜਨਲ ਕਮਿਸ਼ਨਰ ਨੂੰ ਦਿੱਤੀ।
Login first to enter comments.