Fri, 30 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਲੰਧਰ 'ਚ ਚਚੇਰੇ ਭਰਾਵਾਂ ਦੀ ਰੰਜਿਸ਼ 'ਚ ਚੱਲੀਆਂ ਗੋਲੀਆਂ, ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਦੀ ਮੌਤ

ਜਲੰਧਰ ਦੇ ਰਾਮਾ ਮੰਡੀ ਦੇ ਸਤਨਾਮਪੁਰਾ 'ਚ ਸੋਮਵਾਰ ਦੇਰ ਰਾਤ ਹੋਈ ਗੋਲੀਬਾਰੀ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇਕ ਕਰੀਬੀ ਮਾਰਿਆ ਗਿਆ, ਜਦਕਿ ਇਕ ਹੋਰ ਔਰਤ ਜ਼ਖਮੀ ਹੋ ਗਈ। ਮ੍ਰਿਤਕ ਦੀ ਪਛਾਣ ਰਵਿੰਦਰ ਕੁਮਾਰ ਉਰਫ ਸੋਨੂੰ ਵਾਸੀ ਪਿੰਡ ਰੁੜਕਾ ਅਤੇ ਜ਼ਖਮੀ ਦੀ ਪਛਾਣ ਕੁਲਜੀਤ ਕੌਰ ਵਾਸੀ ਸਤਨਾਮਪੁਰਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਸੋਨੂੰ ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਿਆ ਜਾਂਦਾ ਹੈ, ਕਿਸੇ ਕੰਮ ਲਈ ਕੁਲਜੀਤ ਕੌਰ ਪੁੱਤਰ ਬਲਜਿੰਦਰ ਸਿੰਘ ਔਲਖ ਨੂੰ ਉਸਦੇ ਘਰ ਮਿਲਣ ਆਇਆ ਸੀ। ਬਲਜਿੰਦਰ ਬਾਊਂਸਰ ਮੁਹੱਈਆ ਕਰਵਾਉਣ ਵਾਲੀ ਕੰਪਨੀ ਦਾ ਮਾਲਕ ਸੀ ਅਤੇ ਸੋਨੂੰ ਉਸ ਨਾਲ ਕੰਮ ਕਰਦਾ ਸੀ। ਗੋਲੀਬਾਰੀ ਕਥਿਤ ਤੌਰ 'ਤੇ ਬਲਜਿੰਦਰ ਦੇ ਚਚੇਰੇ ਭਰਾ ਅਤੇ ਪੰਜਾਬ ਯੂਨਾਈਟਿਡ ਡਰਾਈਵਰ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਔਲਖ ਨੇ ਕੀਤੀ ਸੀ। ਬਲਜਿੰਦਰ ਆਪਣੀ ਮਾਂ ਅਤੇ ਸੋਨੂੰ ਨਾਲ ਘਰ ਦੇ ਗੇਟ 'ਤੇ ਖੜ੍ਹਾ ਸੀ ਜਦੋਂ ਮੁਲਜ਼ਮ ਆਏ ਅਤੇ ਉਸ ਦੀ ਕਾਰ ਉਥੇ ਖੜ੍ਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਤਕਰਾਰ ਹੋ ਗਈ ਅਤੇ ਗੁਰਮੀਤ ਨੇ ਕਥਿਤ ਤੌਰ 'ਤੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ।

Latest News

Number of Visitors - 256235

Share this Post