ਜਲੰਧਰ ਅੱਜ ਮਿਤੀ 04 ਦਸੰਬਰ (ਸੋਨੂੰ ਬਾਈ) : ਜਲੰਧਰ ਸੈਂਟਰਲ ਵਿਧਾਇਕ ਰਮਨ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਤੇ ਵਾਰਡ ਨੰਬਰ: 7 ਦੇ ਸੇਵਾਦਾਰ ਪਰਵੀਨ ਪਹਿਲਵਾਨ ਨੇ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 7 ਤੋ ਆਪਣੇ ਮਾਤਾ ਜੀ ਦੀ ਦਾਵੇਦਾਰੀ ਪੇਸ਼ ਕੀਤੀ ਹੈ l ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਪ੍ਰਵੀਨ ਪਹਿਲਵਾਨ ਉਹਨਾਂ ਦਾ ਪਰਿਵਾਰ ਹਮੇਸ਼ਾ ਹੀ ਸੇਵਾ ਵਿੱਚ ਹਾਜ਼ਰ ਰਿਹਾ ਹੈ, ਦਾਵੇਦਾਰੀ ਦੇਣ ਸਮੇਂ ਜ਼ਿਲਾ ਪ੍ਰਧਾਨ ਅਮ੍ਰਿਤ ਪਾਲ ਸਿੰਘ ਤੇ ਜਿਲਾ ਜਿਲਾ ਸਕੱਤਰ ਗੁਰਵਿੰਦਰ ਸਿੰਘ ਸ਼ੇਰ ਗਿੱਲ ਨੂੰ ਆਪਣਾ ਬੇਨਤੀ ਪੱਤਰ ਦਿੱਤਾ। 2017 ਵਿੱਚ ਕੌਸਲਰ ਦੀ ਇਲੈਕਸ਼ਨ ਲੜ ਚੁੱਕੇ ਬੀਬੀ ਸੁਰਿੰਦਰ ਕੌਰ ਕਾਫੀ ਵੱਡੀ ਮਾਤਰਾ ਵਿੱਚ ਵੋਟਾਂ ਪ੍ਰਾਪਤ ਕੀਤੀਆਂ ਸੀ ਉਸ ਤੋਂ ਬਾਅਦ ਪ੍ਰਵੀਨ ਪਹਿਲਵਾਨ ਲੋਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਹੀ ਅੱਗੇ ਰੇਹਾ ਹੈ l ਉਨਾਂ ਨੇ ਆਪਣੇ ਵਾਰਡ ਵਿੱਚ ਵਿਧਾਇਕ ਰਮਨ ਅਰੋੜਾ ਜੀ ਦੀ ਬਦੌਲਤ ਨਾਲ ਕਾਫੀ ਵਿਕਾਸਕਾਰਜ ਕਰਵਾਏ ਹਨ ਜੋ ਕਈ ਸਾਲਾਂ ਤੋਂ ਅਧੂਰੇ ਸਨ, ਜਿਸ ਕਾਰਨ ਵਾਰਡ ਵਾਸੀਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ਜਿਸ ਤੋ ਦੇਖ ਕੇ ਲੱਗ ਰਿਹਾ ਹੈ ਕੀ ਆਮ ਆਦਮੀ ਪਾਰਟੀ ਵੱਡੀ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕਰੇਗੀ l
Login first to enter comments.