ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਨੇ ਜਲੰਧਰ  ਨਗਰ ਨਿਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ

*ਧਰਨੇ ਵਿੱਚ ਬੈਠਣ ਲਈ ਉਤਸ਼ਾਹ ਹੋ ਕੇ ਤਿਆਰ ਬਰ ਤਿਆਰ ਬੈਠੇ ਹਨ 75 ਗਾਰਡਨ ਕਾਲੋਨੀ ਅਤੇ ਗਰੀਨ ਮਾਡਲ ਟਾਊਨ ਦੇ ਨਿਵਾਸੀ ਪਰਿਵਾਰਾਂ ਸਮੇਤ ਧਰਨੇ ।- ਜਥੇਦਾਰ ਜਗਜੀਤ ਸਿੰਘ ਗਾਬਾ ਜਸਵਿੰਦਰ ਸਿੰਘ ਸਾਹਨੀ ,ਵਰਿੰਦਰ ਮਲਿਕ ਮਨਮੀਤ ਸਿੰਘ ਸੋਢੀ*
ਜਲੰਧਰ ਅੱਜ ਮਿਤੀ 8 ਦਸੰਬਰ (ਸੋਨੂੰ ਬਾਈ) : ਧਰਨੇ ਦੇ ਸਬੰਧ ਵਿੱਚ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ  ਨਗਰ ਨਿਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ।  ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰਦੁਆਰਾ ਤੇਗ਼ ਬਹਾਦਰ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਜਗਜੀਤ ਸਿੰਘ ਗਾਬਾ ਜੀ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ  ਰਜਿ ਪ੍ਰਧਾਨ ਜਸਵਿੰਦਰ ਸਿੰਘ ਸਾਹਨੀ ,ਚੇਅਰਮੈਨ ਸ੍ਰ ਵਰਿੰਦਰ ਮਲਿਕ,ਜਨਰਲ ਸਕੱਤਰ ਮਨਮੀਤ ਸਿੰਘ ਸੋਢੀ ਕਰਨਲ ਅਮਰੀਕ ਸਿੰਘ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਅੱਜ ਲਗਾਤਾਰ ਸੱਤਵੇਂ ਦਿਨ ਗਰੀਨ ਮਾਡਲ ਦੇ ਨਗਰ ਨਿਵਾਸੀਆਂ ਨੂੰ 8 ਦਸੰਬਰ 2024 ਦਿਨ ਐਤਵਾਰ ਦੁਪਹਿਰ 1:00 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗਣ ਵਾਲੇ ਧਰਨਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ।75 ਗਾਰਡਨ ਕਾਲੋਨੀ ਅਤੇ ਗਰੀਨ ਮਾਡਲ ਟਾਊਨ ਦੇ ਨਗਰ ਨਿਵਾਸੀਆਂ ਨੇ ਇੱਕਜੁਟ ਹੋ ਕੇ ਵੱਧ ਚੜ ਕੇ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃਦੇ ਮੈਬਰਾਨ ਨੂੰ ਪੂਰਨ ਸਹਿਯੋਗ ਅਤੇ ਭਰੋਸਾ ਦਿੱਤਾ ਗਿਆ 8 ਦਸੰਬਰ 2024 ਦਿਨ ਐਤਵਾਰ ਪਰਿਵਾਰਾਂ ਸਹਿਤ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੋਕੇ ਤੇ  ਵਿਵੇਕ ਭਾਰਦਵਾਜ ਅਰਵਿੰਦਰ ਸਿੰਘ ਸੁਨੀਲ ਚੋਪੜਾ ਰਵਿੰਦਰ ਸਿੰਘ ਦੂਆ ਲਲਿਤ ਕੁਮਾਰ ਐਸ ਐਸ ਸਮਲੋਕ ਜਗਦੀਪ ਸਿੰਘ ਨੰਦਾ ਕਰਨਦੀਪ ਸਿੰਘ ਐਚ ਐਸ਼ ਗਿੱਲ ਮਨਦੀਪ ਸਿੰਘ ਗੁਗੂ ਪ੍ਰਦੀਪ ਸਿੰਘ ਅਸ਼ਵਨੀ ਕੁਮਾਰ ਅਮਰਜੀਤ ਸਿੰਘ ਦਮਨਜੀਤ ਸਿੰਘ ਰਾਹੁਲ ਮਦਾਨ ਅਨਿਲ ਸਲੂਜਾ ਹਰਸੀਰਤ ਸਿੰਘ ਸਾਹਨੀ ਗੁਰਪ੍ਰੀਤ ਸਿੰਘ, ਡਾਕਟਰ ਸੁਰਜੀਤ ਭਾਟੀਆ ਭੁਪਿੰਦਰ ਸਿੰਘ ਪਰਮਿੰਦਰ ਸਿੰਘ ਸੁਖਦੇਵ ਸਿੰਘ ਸੇਖਰ ਵਰਮਾ ਪ੍ਰੇਮ ਸ਼ਰਮਾ ਜਸਵਿੰਦਰ ਸਿੰਘ ਚੰਚਿਤ ਸਾਹਨੀ ਵਿਨੈ ਸ਼ਰਮਾ ਸਮੇਤ ਜਿੱਥੇ ਨੇ ਹਿੱਸਾ ਲਿਆ।75 ਗਾਰਡਨ ਕਾਲੋਨੀ ਅਤੇ ਗਰੀਨ ਮਾਡਲ ਟਾਊਨ ਦੇ ਵਸਨੀਕਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ । ਗਰੀਨ ਮਾਡਲ ਟਾਊਨ ਦੇ ਨਿਵਾਸੀਆਂ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਨੂੰ ਸਮਰਥਨ ਦਿੰਦੇ ਹੋਏ ਕਿਹਾ ਗਿਆ ਅੱਠ ਦਸੰਬਰ ਧਰਨੇ ਵਿੱਚ ਪਰਿਵਾਰਾਂ ਸਹਿਤ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ।ਅੱਜ 04 ਦਸੰਬਰ 75 A ਗਾਰਡਨ ਕਾਲੋਨੀ ਅਤੇ 61 Garden ਦੇ ਨਿਵਾਸੀਆਂ ਜਲੰਧਰ ਵਿਖੇ ਰਾਤ 07:00 ਵਜੇ ਨਗਰ ਨਿਵਾਸੀਆਂ ਨੂੰ ਮਿਲਕੇ ਨੂੰ 8 ਦਸੰਬਰ 2024 ਦਿਨ ਐਤਵਾਰ ਦੁਪਹਿਰ 1:00 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗਣ ਵਾਲੇ ਧਰਨਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਵੇਗੀ । 
 

90

Share News

Login first to enter comments.
Number of Visitors - 54146