ਉਸ਼ਾ ਜੱਸਵ ਵਾਰਡ ਨੰ 13 ਤੋਂ ਕਾਂਗਰਸ ਟਿਕਟ ਦੇ ਚਾਹਵਾਨ ਹਨ।
ਜਲੰਧਰ ਅੱਜ ਮਿਤੀ 28 ਨਬੰਵਰ (ਸੋਨੂੱ ਬਾਈ) : ਨੰਗਲ ਕਰਾਰ ਖਾਂ ਦੇ ਸੁਰਿੰਦਰ ਜੱਸਲ ਅੱਪਣੀ ਪਤਨੀ ਉਸ਼ਾ ਜੱਸਲ ਲਈ ਨਗਰ ਨਿਗਮ ਚੋਣ ਦੀ ਐਨ.ਉ.ਸੀ ਲੈਣ ਲਈ ਸਾਬਕਾ ਜਿੱਲਾ ਪ੍ਰਧਾਨ ਬਲਰਾਜ ਠਾਕੁਰ ਦੇ ਨਾਲ ਨਗਰ ਨਿਗਮ ਦੇ ਦਫ਼ਤਰ ਪੁੱਜੇ ਅੱਤੇ ਐਨ.ਉ.ਸੀ ਅਪਲਾਈ ਕੀਤੀ।
ਵਾਰਡ ਨੂੰ 13 ਵਿੱਚ ਨੰਗਰ ਕਰਾਰ ਖਾਂ, ਰਾਇਲ ਅਸਟੇਟ, ਰਣਜੀਤ ਐਨਕਲੇਵ, ਨਿਉ ਡਿਫੈਂਸ ਕਲੋਨੀ, ਰਣਜੀਤ ਨਗਰ, ਰਹਿਮਾਨਪੁਰ, ਸੋਫੀ ਪਿੰਡ, ਖੁਸਰੇਪੁਰ, ਅਲਾਦੀਨਪੁਰ ਦਾ ਇਲਾਕਾ ਪੈਂਦਾ ਹੈ।
ਸੁਰਿੰਦਰ ਜੱਸਲ ਨੰਗਲ ਕਰਾਰ ਖਾਂ ਦੇ ਰਹਿਣ ਵਾਲੇ ਹਨ ਜਿਹੜਾ ਕਿ ਨਗਰ ਨਿਗਮ ਦੀ ਨਵੀਂ ਹੱਦ ਬੰਦੀ ਵਿੱਚ ਵਾਰਡ ਨੂੰ 13 ਵਿੱਚ ਪੈਂਦਾ ਹੈ। ਜੱਸਲ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਹੈ ਤੇ ਉਹ ਖੁੱਦ ਬਲਾਕ ਈਸਟ ਦੇ ਚੇਅਰਮੈਨ ਅਤੇ ਦੋ ਬਾਰ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ। ਉਹਨਾਂ ਦੀ ਧਰਮ ਪੱਤਨੀ ਉਸ਼ਾ ਜੱਸਲ ਜਿਹੜੀ ਕਿ ਵਾਰਡ ਨੂੰ 13 ਤੋਂ ਕਾਂਗਰਸ ਟਿਕਟ ਦੀ ਚਾਹਵਾਨ ਹੈ ਉਹ ਵੀ ਦੋ ਬਾਰ ਪਿੰਡ ਨੰਗਲ ਕਰਾਰ ਖਾਂ ਦੀ ਸਰਪੰਚ ਰਹਿ ਚੁੱਕੀ ਹੈ। ਸੁਰਿੰਦਰ ਜਸੱਲ ਨੂੰ ਸੋਫੀ ਪਿੰਡ ਵਿੱਚ ਰਹਿਣ ਵਾਲੇ ਸਾਬਕਾ ਜਿੱਲਾ ਪ੍ਰਸ਼ਿਦ ਮੈਂਬਰ ਰਵਿੰਦਰ ਚੋਧਰੀ ਅੱਤੇ ਵਾਰਡ ਦੇ ਹੋਰ ਇਲਾਕੇਆਂ ਦੇ ਮੋਹਤਬਾਰ ਬੰਦੇਆਂ ਦਾ ਸਮਰਥਨ ਵੀ ਪ੍ਰਾਪਤ ਹੈ। ਲੋਕਾਂ ਦੇ ਸਮਰਥਨ ਕਾਰਣ ਉਹਨਾਂ ਨੂੰ ਕਾਂਗਰਸ ਦੀ ਟਿਕਟ ਮਿਲਣ ਦੀ ਬਹੁਤ ਸੰਭਾਵਨਾ ਹੈ।
Login first to enter comments.