ਪੰਜਾਬ ਸਰਕਾਰ ਵੋਟਰ ਲਿਸ਼ਟਾਂ ਤੇ ਐਤਰਾਜ਼ ਨਵੀਂ ਵਾਰਡ ਬੰਦੀ ਤੇ ਮੰਗ ਰਹੀ ਹੈ ਪਰ ਚੋਣਾਂ ਕਵਾਉਣ ਦੀ ਘੋਸ਼ਣਾ ਪੁਰਾਣੀ ਵਾਰਡ ਬੰਦੀ ਤੇ ਕਰ ਰਹੀ ਹੈ।

ਪੰਜਾਬ ਸਰਕਾਰ ਨਗਰ ਨਿਗਮਾਂ ਦੀ ਚੋਣ ਸਬੰਧੀ ਪੁਰਾਣੀ ਅੱਤੇ ਨਵੀਂ ਵਾਰਡ ਬੰਦੀ ਨੂੰ ਸਪਸ਼ਟ ਕਰੇ ਤਾਂ ਜੋ ਲੋਕਾਂ ਵਿੱਚ ਭਰਮ ਦੀ ਸਥਿਤੀ ਖਤਮ ਕਰੇ। 

ਜਲੰਧਰ ਅੱਜ ਮਿਤੀ 28 ਨਬੰਵਰ (ਸੋਨੂੰ ਬਾਈ) : ਜਿੱਲਾ ਕਾਂਗਰਸ ਜਲੰਧਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਬਲਰਾਜ ਠਾਕੁਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਲੋਕਲ ਬਾਡੀ ਮੰਤਰੀ ਡਾ ਰਬਜੋਤ ਸਿੰਘ ਨੇ ਨਗਰ ਨਿਗਮ/ਨਗਰ ਕੌਂਸਲਾਂ ਦੀ ਚੋਣਾਂ ਸੰਬੰਧੀ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਹੈ ਕਿ ਨਗਰ ਨਿਗਮ/ਨਗਰ ਕੌਂਸਲਾਂ  ਦਿਆਂ ਚੋਣਾਂ ਪੁਰਾਣੀ ਵਾਰਡ ਬੰਦੀ ਨਾਲ ਕਰਵਾਈਆਂ ਜਾ ਕਹੀਆਂ ਹਨ। ਇਸ ਨਾਲ ਲੋਕਾਂ   ਵਿੱਚ ਭਰਮ ਦੀ ਸਥਿਤੀ ਪੈਦਾ ਹੋ ਰਹੀ ਹੈ ਜਦ ਕਿ ਪ੍ਰਸ਼ਾਸਨ ਵੱਲੋਂ ਜਲੰਧਰ ਵਿੱਚ ਐਤਰਾਜ਼ 5 ਅਕਤੂਬਰ 2023 ਨੂੰ ਨੋਟੀਫਿਕੇਸ਼ਨ ਨੰ 06/07/2023-ਸਸ1/578 ਮਿਤੀ 12-06/2023 ਨਾਲ ਕੀਤੀ ਗਈ ਡੀਲਿਮੀਟੇਸ਼ਨ ਦੀ ਨੋਟੀਫਿਕੇਸ਼ਨ ਦੇ ਅਧਾਰ ਦੇ ਬਣੀਆਂ ਵੇਟਰ ਲਿਸ਼ਟਾਂ ਤੇ ਮੰਗੇ ਗਏ ਹਨ। ਜਿਸ ਵਿੱਚ ਵਾਰਡਾਂ ਦੀ ਗਿਨਤੀ 85 ਹਨ। ਪਰ ਪੁਰਾਣੀ ਨੋਟਿਫਿਕੇ਼ਨ ਅਨੂਸਾਰ ਵਾਰਡ ਜਲੰਧਰ ਨਗਰ ਨਿਗਮ ਦੇ ਵਾਰਡ 80 ਹਨ।
             ਇਥੇ ਇਹ ਦੱਸਣਾ ਜਰੁਰੀ ਹੈ ਕਿ ਮਾਨਯੋਗ ਹਾਈ ਕੋਰਟ ਦੇ ਇਲੈਕਸ਼ਨਾ ਸਬੰਧੀ ਜਨ ਹਿਤ ਰਿਟ ਦੇ ਫੈਸਲੇ ਵਿੱਚ ਡਬਲ ਬੈਂਚ ਚੀਫ ਜਸਟਿਸ ਸ਼ੀਲ਼ ਲਾਗੂ ਅੱਤੇ ਜੱਜ ਅਨਿਲ ਕਸ਼ੇਤਰ ਪਾਲ ਦੀ ਜਾਰੀ ਹੁਕਮ ਵਿੱਚ ਪੁਰਾਣੀ ਵਾਰਡ ਬੰਦੀ 11.03.22 ਤੋਂ ਪਹਿਲਾਂ ਕੀਤੀ ਗਈ ਡੀਲਿਮੀਟੇਸ਼ਨ ਦੇ ਅਧਾਰ ਤੇ ਚੋਣ ਕਰਵਾਉਣ ਦੇ ਹੁਕਮ ਦਿੱਤੇ ਹਨ।

1022

Share News

Login first to enter comments.

Related News

Number of Visitors - 54067