ਭਾਜਪਾ ਐਸ.ਸੀ ਮੋਰਚਾ ਵਲੋਂ ਸ਼ੀਤਲਾ ਮਦਿੰਰ ਵਿੱਖੇ ਸੰਵਿਧਾਨ ਦਿਵਸ ਮਨਾਈਆਂ।

जालंधर आज तिथी 26 ਨਵੰਬਰ 2024 ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਸ਼ਹਿਰੀ ਵੱਲੋਂ ਅੱਜ ਸੰਵਿਧਾਨ ਦਿਵਸ ਭਾਜਪਾ ਦਫ਼ਤਰ ਸ਼ੀਤਲਾ ਮੰਦਿਰ ਵਿਖੇ ਐਸ.ਸੀ. ਮੋਰਚਾ ਪ੍ਰਧਾਨ ਅਜਮੇਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਅਤੇ ਬਾਬਾ ਸਾਹਿਬ ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ ਦੇ ਮੈਂਬਰ ਮੋਹਿਤ ਭਾਰਦਵਾਜ, ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਜ਼ਿਲਾ ਮੀਤ ਪ੍ਰਧਾਨ ਭੁਪਿੰਦਰ ਕੁਮਾਰ ਨੇ 75ਵੇਂ ਸੰਵਿਧਾਨ ਦਿਵਸ ਦੇ ਸੰਬੰਧ ਵਿੱਚ ਆਪਣੇ ਵਿਚਾਰ ਰੱਖੇ। 
ਇਸ ਮੌਕੇ ਮੋਹਿਤ ਭਾਰਦਵਾਜ ਨੇ ਕਿਹਾ ਕਿ ਸੰਵਿਧਾਨ ਨੂੰ ਅਸਲ ਵਿੱਚ ਸਨਮਾਨ ਦੇਣ ਦਾ ਕੰਮ ਭਾਜਪਾ ਨੇ ਕੀਤਾ ਹੈ ਚਾਹੇ ਉਹ ਧਾਰਾ 370 ਤੋੜ ਕੇ ਦੇਸ਼ ਨੂੰ ਅਖੰਡ ਕਰਨ ਦੀ ਗੱਲ ਹੋਵੇ ਚਾਹੇ ਉਹ ਅਲੱਗ-ਅਲੱਗ ਯੋਜਨਾਵਾਂ ਦੇ ਮਾਧਿਅਮ ਨਾਲ ਦੇਸ਼ਵਾਸੀਆਂ ਦੀ ਸੇਵਾ ਦਾ ਕੰਮ ਹੋਵੇ। 
ਇਸ ਮੋਕੇ ’ਤੇ ਰਾਜੇਸ਼ ਬਾਘਾ ਨੇ ਕਿਹਾ ਕਿ ਬਾਬਾ ਸਾਹਿਬ ਦਾ ਸੁਪਨਾ ਸੀ ਕਿ ਦੇਸ਼ ਅਖੰਡ ਹੋਵੇ ਅਤੇ ਭਾਰਤ ਵਿਕਸਿਤ ਹੋਵੇ। ਇਸ ਲਈ ਭਾਜਪਾ ਰਾਸ਼ਟਰਵਾਦੀ ਵਿਚਾਰਾਂ ਨੂੰ ਲੈਕੇ ਲੋਕਸੇਵਾ ਵਿੱਚ ਲੱਗੀ ਹੋਈ ਹੈ। 
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਸੰਵਿਧਾਨ ਸਾਡੇ ਸਭ ਲਈ ਪ੍ਰੇਰਣਾ ਦਾ ਸਰੋਤ ਅਤੇ ਭਾਜਪਾ ਦਾ ਹਰ ਕਾਰਜਕਰਤਾ ਸੰਵਿਧਾਨ ਦੇ ਸਨਮਾਨ ਵਿੱਚ ਨਤਮਸਤਕ ਹੈ ਅਤੇ ਉਸ ਅਨੁਸਾਰ ਦੇਸ਼ ਸੇਵਾ ਵਿੱਚ ਲੱਗਾ ਹੋਇਆ ਹੈ।
ਇਸ ਮੌਕੇ ਭੁਪਿੰਦਰ ਕੁਮਾਰ ਨੇ ਕਿਹਾ ਕਿ ਭਾਜਪਾ ਦੇ ਕਾਰਨ ਹੀ ਅੱਜ ਦੇਸ਼-ਵਿਦੇਸ਼ ਵਿੱਚ ਸੰਵਿਧਾਨ ਦਿਵਸ ਮਾਨਾਇਆ ਜਾਂਦਾ ਹੈ ਅਤੇ ਸੰਵਿਧਾਨ ਹੀ ਭਾਜਪਾ ਦੀ ਅਸਲ ਮਾਇਨੇ ਵਿੱਚ ਉਪਾਸਕ ਹੈ।
ਇਸ ਮੌਕੇ ਐਸ.ਸੀ. ਮੋਰਚਾ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਬਾਦਲ ਨੇ ਕਿਹਾ ਕਿ ਐਸ.ਸੀ. ਮੋਰਚਾ ਮੰਡਲ ਅਤੇ ਬੂਥ ਪੱਧਰ ਤੱਕ ਸੰਵਿਧਾਨ ਦਿਵਸ ਦੇ ਕਾਰਜਕ੍ਰਮ ਮਨਾ ਰਿਹਾ ਹੈ ਅਤੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਸੰਵਿਧਾਨ ਦਿਵਸ ਮਨਾ ਰਹੀ ਹੈ। 
ਇਸ ਮੌਕੇ ’ਤੇ ਜ਼ਿਲ੍ਹਾ ਮਹਾਮੰਤਰੀ ਰੌਸ਼ਨ ਲਾਲ ਹੀਰ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। 
ਇਸ ਮੌਕੇ ਸੋਨੂੰ ਹੰਸ, ਦੀਪਕ ਬਾਵਾ, ਸੋਨੂੰ ਸਹੋਤਾ, ਡਾ. ਜਤਿੰਦਰ ਕੁਮਾਰ, ਜਸਵੀਰ ਕੁਮਾਰ ਥਾਪਾ, ਸਤਪਾਲ ਪੱਪੂ, ਲਲਿਤ ਬੱਬੂ, ਸੰਦੀਪ ਕੁਮਾਰ, ਏਕਮਜੋਤ ਸਿੰਘ, ਬਲਵਿੰਦਰ ਸਿੰਘ ਸ਼ੈਂਟੀ, ਅਕਸ਼ੈ ਕੁਮਾਰ, ਗਗਨ, ਨੀਲਮ ਸੋਂਧੀ, ਸ਼ਾਲੂ ਜੀ, ਰਾਜਕੁਮਾਰ, ਮੰਨੀ ਸਹੋਤਾ, ਵਿਕਾਸ, ਸਾਹਿਲ ਭੱਲਾ, ਰਾਮ, ਗੁਰਪ੍ਰੀਤ ਸਿੰਘ, ਰਾਕੇਸ਼ ਰਾਣਾ, ਸ਼ਾਮ ਸ਼ਰਮਾ, ਰਵੀ ਕੁਮਾਰ ਅਤੇ ਹੋਰ ਭਾਜਪਾ ਕਾਰਜਕਰਤਾ ਮੌਜੂਦ ਸਨ।

61

Share News

Login first to enter comments.

Related News

Number of Visitors - 54167