ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਨੇ ਮਾਡਲ ਟਾਊਨ ਸ਼ਮਸ਼ਾਨ ਆਟ ਡੰਪ ਬੰਦ ਨਾਂ ਹੋਣ ਤੇ ਹੋਈ ਸ਼ਖਤ |
ਜਲੰਧਰ ਅੱਜ ਮਿਤੀ 25 ਨਵੰਬਰ (ਸੋਨੂੰ ਬਾੰਈ),: ਸ਼ਹਿਰ ਦੇ ਅੱਧੇ ਸ਼ਹਿਰ ਦਾ ਕੂੜਾ ਦਿਨ ਰਾਤ ਮਾਡਲ ਟਾਊਨ ਸ਼ਮਸ਼ਾਨ ਬਣੇ ਡੰਪ ਤੇ ਨਿਰਵਿਘਨ ਆ ਰਿਹਾ ਹੈ। ਇਸ ਦੇ ਰੋਸ ਵਜੋਂ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਦੀ ਹੰਗਾਮੀ ਮੀਟਿੰਗ ਮਾਡਲ ਟਾਊਨ ਸ਼ਮਸ਼ਾਨ ਘਾਟ ਵਿਖੇ 24 ਨਵੰਬਰ ਦਿਨ ਐਤਵਾਰ ਨੂੰ ਸ੍ਰੀ ਵਰਿੰਦਰ ਮਲਿਕ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ । ਇਸ ਵਿੱਚ ਸਰਬਸੰਮਤੀ ਨਾਲ ਫੈਸਲਾ ਲੈਦੇ ਹੋਏ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਐਲਾਨ ਕਰਦੇ ਹੋਏ ਕਮੇਟੀ ਵੱਲੋਂ ਸਾਂਝੇ ਤੌਰ ਤੇ ਜਸਵਿੰਦਰ ਸਿੰਘ ਸਾਹਨੀ ਪ੍ਰਧਾਨ ਵਰਿੰਦਰ ਮਲਿਕ ਮਨਮੀਤ ਸਿੰਘ ਸੋਢੀ ਅਤੇ ਕਰਨਲ ਅਮਰੀਕ ਸਿੰਘ ਵੱਲੋਂ ਕਿਹਾ ਗਿਆ ਹੈ ਕਿ 8 ਦਸੰਬਰ 2024 ਦਿਨ ਐਤਵਾਰ ਨੂੰ ਦੁਪਹਿਰ 01 ਤੋ ਅਣਮਿੱਥੇ ਧਰਨੇ ਸ਼ੁਰੂ ਕੀਤਾ ਜਾਵੇਗਾ ।ਮੋਜੂਦਾਂ ਕਮਿਸ਼ਨਰ ਨਗਰ ਨਿਗਮ ਸ੍ਰੀ ਗੋਤਮ ਜੈਨ ਜੀ ਨੇ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਦੇ ਮੈਂਬਰਾਂ ਨਾਲ ਵਾਅਦਾ ਕੀਤਾ ਗਿਆ ਸੀ ।ਇਸ ਡੰਪ ਦੀ ਸਫ਼ਾਈ ਕਰਨ ਵਿੱਚ ਕੋਈ ਵੀ ਕਸਰ ਨਹੀਂ ਆਉਣ ਦਿਤੀ ਜਾਵੇਗੀ । ਜਦੋ ਤੱਕ ਬਦਲਵਾ ਪ੍ਰਬੰਧ ਨਹੀਂ ਹੁੰਦਾ ਇਸ ਆਰਜ਼ੀ ਕੂੜੇ ਵਾਲੇ ਡੰਪ ਤੇ ਸਵੇਰੇ 11:00 ਵਜੇ ਤੱਕ ਹੀ ਕੂੜਾ ਆਵੇਗਾ । ਸਵੇਰੇ 11: 00 ਵਜੇ ਤੱਕ ਇਸ ਡੰਪ ਸਫ਼ਾਈ ਕਰ ਦਿੱਤੀ ਜਾਵੇਗੀ । ਕਮਿਸ਼ਨਰ ਸਾਹਿਬ ਨੇ ਕਈ ਵਾਰ ਅਖ਼ਬਾਰਾਂ ਵਿੱਚ ਬਿਆਨ ਦਿੱਤਾ ਗਿਆ ਸੀ 11:00 ਵਜੇ ਤੋਂ ਬਾਅਦ ਹੀ ਇਸ ਡੰਪ ਕੂੜਾ ਨਹੀਂ ਆਵੇਗਾ। ਕਮਿਸ਼ਨਰ ਨਗਰ ਨਿਗਮ ਜਲੰਧਰ ਕੀਤੇ ਵਾਅਦੇ ਤੋਂ ਇਲਾਕੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਵਾਅਦਿਆਂ ਦਾ ਮਜ਼ਾਕ ਹੀ ਬਣ ਗਿਆ ਹੈ ।ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਵੱਲੋਂ ਅੱਜ ਇਲਾਕਾ ਨਿਵਾਸੀਆਂ ਦੀ ਸੱਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਨਗਰ ਨਿਗਮ ਕੀਤੇ ਸਮਝੌਤੇ ਮੁਤਾਬਕ ਇਹ ਡੰਪ ਪੂਰਨ ਤੌਰ ਤੇ 30 ਨਵੰਬਰ 2024 ਬੰਦ ਨਹੀਂ ਕਰਦੀ ਤਾ ਕੇ ਇਲਾਕਾ ਨਿਵਾਸੀਆਂ ਨੂੰ ਮਜਬੂਰਨ ਧਰਨਾ 8 ਦਸੰਬਰ 2024 ਦਿਨ ਐਤਵਾਰ ਨੂੰ ਦੁਪਹਿਰ 01 ਤੋ ਅਣਮਿੱਥੇ ਧਰਨੇ ਸ਼ੁਰੂ ਕੀਤਾ ਜਾਵੇਗਾ । ਜੇਕਰ ਦੁਬਾਰਾ ਇਹ ਧਰਨਾ ਚੱਲਦਾ ਹੈ ਇਸ ਦੀ ਜ਼ਿੰਮੇਵਾਰ ਕੇਵਲ ਤੇ ਕੇਵਲ ਨਗਰ ਨਿਗਮ ਜਲੰਧਰ ਦੇ ਅਧਿਕਾਰੀ ਹੋਣ ਗਏ ਇੱਥੇ ਦੱਸਣਯੋਗ ਬਣਦਾ ਹੈ ਕਿ ਅੱਧੇ ਸ਼ਹਿਰ ਤੋ ਵੱਧ ਕੂੜਾ ਨਗਰ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪਬਲਿਕ ਸੜਕ ਤੇ ਸੁਟਵਾਇਆ ਜਾ ਰਿਹਾ ਹੈ ਜੋ ਕਿ ਗੈਰ ਕਾਨੂੰਨੀ ਹੈ । 300 -400 ਮੀਟਰ ਦੇ ਏਰੀਏ ਵਿੱਚ ਕੂੜਾ ਦੇ ਵੱਡੇ ਪਹਾੜ ਦੇਖਣ ਅਕਸਰ ਮਿਲਦੇ ਹਨ। ਜਦੋਂ ਸ਼ਮਸ਼ਾਨ ਘਾਟ ਵਿੱਚ ਕਿਸੇ ਵਿਅਕਤੀ ਦੇ ਸੰਸਕਾਰ ਵਿੱਚ ਸ਼ਾਮਲ ਹੋਣ ਆਏ ਲੋਕਾਂ ਦਾ ਸਾਹ ਲੈਣ ਵਿਚ ਅਕਸਰ ਮੁਸ਼ਕਿਲ ਹੁੰਦੀ ਹੈ ਕਰੀਂ ਵਾਰ ਗੰਦਗੀ ਤੋ ਆ ਰਹੀ ਬਦਬੂ ਤੋ ਅਕਸਰ ਜਲੰਧਰ ਨਿਵਾਸੀਆਂ ਉਲਟੀਆ ਕਰਦੇ ਨਜ਼ਰ ਆਉਂਦੇ ਹਨ। ਡੰਪ ਦੀ ਸਾਂਝੀ ਕੰਧ ਨਾਲ ਵੱਸੀ ਕਾਲੋਨੀ ਕੇਵਲ ਵਿਹਾਰ ਵਿੱਚ ਦੇਸ਼ ਦੇ ਸਰਹੱਦਾਂ ਦੀ ਰਾਖੀ ਕਰਨ ਵਾਲੇ ਫੋਜ ਵਿੱਚ ਰਿਟਾਇਰ ਫੌਜ ਸ਼ਾਲਾਂ ਅਧਿਕਾਰੀ ਆਪਣੇ ਪਰਿਵਾਰਾਂ ਨਾਲ ਆਪਣੀ ਬੱਚੀ ਹੋਈਂ ਜ਼ਿੰਦਗੀ ਡੰਪ ਦੀ ਆਉਂਦੀ ਹੋਈ ਬਦਬੂ ਬਿਮਾਰ ਹੋਕੇ ਗੁਜ਼ਾਰ ਰਹੇ । ਜਦੋ ਇਸ ਡੰਪ ਤੇ ਪਬਲਿਕ ਸੜਕ ਉੱਤੇ ਕੂੜਾ ਸੁੱਟਿਆ ਜਾਂਦਾ ਹੈ ਆਉਣ ਜਾਣ ਵਾਲੇ ਲੋਕਾਂ ਦੀ ਆਵਾਜਾਈ ਬਿਲਕੁਲ ਬੰਦ ਹੋ ਜਾਦੀ ਹੈ । ਜਿੱਥੇ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਵਲੋਂ ਪੰਜਾਬ ਸਰਕਾਰ ਅਤੇ ਨਗਰ ਨਿਗਮ ਜਲੰਧਰ ਦੇ ਖਿਲਾਫ਼ ਧਰਨਾ ਅਣਮਿੱਥੇ ਸਮੇਂ ਲਈ ਜਾਵੇਗਾ । ਪੰਜਾਬ ਸਰਕਾਰ ਦੇ ਮੰਤਰੀਆਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਕੀਤਾ ਜਾਵੇਗਾ । ਜਦੋਂ ਤੱਕ ਇਹ ਡੰਪ ਪੂਰਨ ਤੌਰ ਤੇ ਬੰਦ ਨਹੀ ਹੋ ਜਾਂਦਾ । ਧਰਨਾ ਉਦੋ ਤੱਕ ਜਾਰੀ ਰਹੇਗਾ ।
ਇਸ ਮੀਟਿੰਗ ਵਿੱਚ, ਆਰ ਪੀ ਗੰਭੀਰ , ਸੁਨੀਲ ਚੋਪੜਾ,ਨਰਿੰਦਰ ਮਹਿਤਾ , ਏ ਐਲ ਚਾਵਲਾ ਅਰਵਿੰਦਰ ਸਿੰਘ ਮਨਮੋਹਨ ਸਿੰਘ ਰਵਿੰਦਰ ਸਿੰਘ ਦੂਆ ਅਸ਼ੋਕ ਵਰਮਾ ਰਤਨ ਭਾਰਤੀ ਵਿਜੇ ਕੁਮਾਰ ਜਗਦੀਪ ਸਿੰਘ ਨੰਦਾ ਸਵਤੰਤਰ ਚਾਵਲਾ, ਕਮਲਜੀਤ ਸਿੰਘ,ਲਲਿਤ ਕੁਮਾਰ, ਪ੍ਰ੍ਰੇਮ ਕੁਮਾਰ , ਵਿਵੇਕ ਭਾਰਦਵਾਜ,ਹਰਜਿੰਦਰ ਸਿੰਘ ਕਰਨਬੀਰ ਸਿੰਘ ਤੇਜਵਸੀ ਮਿਨਹਾਸ ਐਸ ਪੀ ਤੁਲੀ , ਪ੍ਰੇਮ ਕੁਮਾਰ ਗੁਰਪ੍ਰੀਤ ਸਿੰਘ ਗੋਪੀ ਸੁਰਿੰਦਰ ਸਿੰਘ ਸਚਦੇਵਾ ਦਵਿੰਦਰ ਸਿੰਘ ਮਨਦੀਪ ਸਿੰਘ ਗੁਗੂ ਆਦਿ ਹਾਜ਼ਰ ਸਨ।
ਜਸਵਿੰਦਰ ਸਿੰਘ ਸਾਹਨੀ ਪ੍ਰਧਾਨ
ਜੁਆਇੰਟ ਐਕਸਨ ਕਮੇਟੀ ਮਾਡਲ ਟਾਊਨ ਜਲੰਧਰ ਰਜਿ
Login first to enter comments.