Wed, 05 Aug 2026
Post Details

ਗਾਂਧੀ ਕੈੰਪ ਦੇ ਨਿਵਾਸੀ ਸੀਵਰ ਦੀ ਸਮੱਸਿਆ ਨੂੰ ਲੈਕੇ ਨਗਰ ਨਿਗਮ ਦੀ ਸੰਯੁਕਤ ਕਮੀਸ਼ਨਰ ਨੂੰ ਮਿੱਲੇ ।

ਡਾ ਸੁਮਨਡੀਪ ਕੋਰ ਨੂੰ ਸੀਵਰ ਸਮੱਸਿਆ ਲਈ ਗਾਂਧੀ ਕੈਂਪ ਦਾ ਡੈਲੀਗੇਟ ਮਿਲਿਆ।

ਖੁੱਦ ਮੋਕਾ ਦੋਖ ਕੇ ਮਸਲੇ ਦੇ ਹੱਲ ਕਰਨ ਦਾ ਦਿੱਤਾ ਭਰੋਸਾ।

ਜਲੰਧਰ ਅੱਜ ਮਿਤੀ 20 ਨਬੰਵਰ (ਸੋਨੂੰ ਬਾਈ) : ਗਾਂਧੀ ਕੈਂਪ ਦੇ ਨਿਵਾਸੀਆਂ ਨੇ ਸੀਵਰ ਦੀ ਸਮੱਸਿਆ ਨੂੰ ਲੈਕੇ ਨਗਰ ਨਿਗਮ ਦੀ ਸੰਯੁਕਤ ਕਮੀਸ਼ਨਰ ਡਾ ਸੁਮਨਡੀਪ ਕੋਰ ਨਾਲ ਮੁਲਾਕਾਤ ਕੀਤੀ। , ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸੀਵਰ ਬਲੋਕੇਜ ਦੀ ਪਿੱਛਲੇ 2 ਸਾਲ ਤੋਂ ਸਮੱਸਿਆ ਆ ਰਹੀ ਹੈ, ਸੀਵਰ ਦਾ ਪਾਣੀ ਗਲੀਆਂ ਵਿੱਚ ਖੜਾ ਹੈ, ਲੋਕਾਂ ਨੂੰ ਸੀਵਰ ਦੇ ਗੰਦੇ ਪਾਣੀ ਵਿੱਚੋਂ ਨਿਕਲਣਾ ਪੈੰਦਾ ਹੈ।ਉਹਨਾ ਨੇ ਦੱਸਿਆ ਕੀ ਉਹ ਅਪਣੀ ਸਮੱਸਿਆ ਲੈ ਕੇ ਕਈ ਬਾਰ ਪ੍ਰਂਸਾਨ ਅੱਤੇ ਇਲਾਕਾ ਕੋਂਸਲਰ ਅੰਜਲੀ ਭਗਤ ਅੱਤੇ ਕਾਕੇਸ਼ ਗੰਨੂ ਨੂੰ ਵੀ ਮਿੱਲੇ ਪਰ ਸਮੱਸਿਆ ਦਾ ਹੱਲ ਨਹੀਂ ਨਿਕਲਿਆ। ਡਾ ਸੁਮਨਡੀਪ ਕੋਰ ਨੇ ਖੁਦ ਕੱਲ ਮੋਕਾ ਦੇਖ ਕੇ ਮੁਹੱਲਾ ਨਿਵਾਸੀਆਂ ਨੰ ਕੰਮ ਕਰਵਾਉਣ ਦਾ ਭਰੋਸਾ ਦਿੱਤਾ।

ਡੈਲੀਗੇਟ ਵਿੱਚ ਸਰੀਫ ਮਸੀਹ, ਕਮਲੇਸ਼ ਕੁਮਾਰੀ, ਮਮਤਾ ਮਹਿੰਦਰੂ, ਕਿਰਨ ਰਾਣੀ, ਪ੍ਰੀਤੋ, ਸੀਮਾ ਰਾਣੀ,ਜਯੋਤੀ ਆਦ ਹਾਜਿਰ ਸਨ।

Comments

No comments yet.



Latest News

Number of Visitors - 191880