Saturday, 31 Jan 2026

ਮੰਨੀਆ ਮੰਗਾ ਲਾਗੂ ਨਾ ਕੀਤੀਆਂ ਤਾਂ 17 ਨੂੰ ਕਰਾਂਗੇ ਜਿੰਮਣੀ ਚੋਣ ਵਿੱਚ ਰੋਸ਼ ਮਾਰਚ ਬਲਵਿੰਦਰ ਸਿੰਘ ਰਾਠ ਹਰਜਿੰਦਰ ਸਿੰਘ |

*ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਆ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ :- ਬਿਕਰਮਜੀਤ ਸਿੰਘ ਸੱਤਪਾਲ ਸਿੰਘ ਸੱਤਾ*


ਅੱਜ ਮਿਤੀ 14/11/2024 (ਸੋਨੂੰ ਬਾਈ) :  ਪੰਜਾਬ ਰੋਡਵੇਜ਼ ਪਨਬਸ PRTC ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸਦੇ ਤੇ ਸਮੂਹ ਪੰਜਾਬ ਦੇ ਡੀਪੂਆਂ ਤੇ ਗੇਟ ਰੈਲੀਆਂ ਕੀਤੀਆਂ ਗਈਆਂ ਡਿਪੂ ਜਲੰਧਰ 1 ਦੇ ਗੇਟ ਤੇ ਬੋਲਦੀਆਂ ਡੀਪੂ ਪ੍ਰਧਾਨ ਬਿਕਰਮਜੀਤ ਸਿੰਘ  ਨੇ ਦੱਸਿਆ ਕਿ ਜਿੱਥੇ  ਪਿਛਲੀਆਂ ਸਰਕਾਰਾਂ ਨੇ 3-5-7 ਸਾਲ ਵਾਲੇ ਮੁਲਾਜ਼ਮ ਪੱਕੇ ਕੀਤੇ ਸਨ ਉੱਥੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਅਤੇ ਸਰਵਿਸ ਰੂਲ ਲਾਗੂ ਕਰਨ ਅਤੇ ਵਿਭਾਗ ਵਿੱਚ ਨਵੀਆਂ ਬੱਸਾ ਪਾਉਣ ਸਮੇਤ ਸਾਰੇ ਪੱਖਾਂ ਤੋਂ ਫੇਲ ਹੁੰਦੀ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਇਸ਼ਤਿਹਾਰਬਾਜ਼ੀ ਅਤੇ ਸਰਕਾਰੀ ਮਸ਼ੀਨਰੀਆਂ ਦੀ ਦੁਰ ਵਰਤੋਂ ਕਰਕੇ ਕਰੋੜਾਂ ਰੁਪਏ ਵਿਭਾਗ ਦਾ ਨੁਕਸਾਨ ਕਰ ਰਹੀ ਹੈ ਜਿਸ ਕਰਕੇ ਮੁਲਾਜ਼ਮਾਂ ਦੀਆ ਤਨਖਾਹਾਂ ਲੈਣ ਲਈ ਯੂਨੀਅਨ ਵਲੋਂ ਸ਼ੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। 
              ਚਾਨਣ ਸਿੰਘ ਨੇ ਦੱਸਿਆ ਕਿ ਮਿਤੀ 1/07/2024 ਨੂੰ ਜਥੇਬੰਦੀ ਦੀ ਪੈਨਿਲ ਮੀਟਿੰਗ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਕਬਾਨਾ ਰਿਸੋਰਟ ਫਗਵਾੜਾ ਵਿਖ਼ੇ ਹੋਈ ਸੀ ਤਾਂ ਮੁੱਖ ਮੰਤਰੀ ਪੰਜਾਬ ਵੱਲੋ ਟਰਾਂਸਪੋਰਟ ਮੰਤਰੀ ਦੀ ਅਗਵਾਈ ਹੇਠ ਜਥੇਬੰਦੀ ਦੇ ਨੁਮਾਇੰਦਿਆਂ ਸਮੇਤ ਜਥੇਬੰਦੀ ਦੀਆ ਮੰਗਾ ਦਾ ਹੱਲ ਕਰਨ ਸਬੰਧੀ ਇੱਕ ਕਮੇਟੀ ਗਠਿਤ ਕੀਤੀ ਗਈ ਜਿਸ ਵਿੱਚ ਪਹਿਲੀ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਠੇਕੇਦਾਰੀ ਪ੍ਰਥਾ ਖਤਮ ਕਰਕੇ ਸਰਵਿਸ ਰੂਲਾ ਸਮੇਤ ਵਿਭਾਗਾ ਵਿੱਚ ਰੈਗੂਲਰ ਕਰਨ ਸਬੰਧੀ ਇੱਕ ਮਹੀਨੇ ਦਾ ਸਮਾਬੰਦ ਕੀਤਾ ਗਿਆ ਸੀ ਤਾਂ ਜਥੇਬੰਦੀ ਵੱਲੋ ਕਮੇਟੀ ਕੋਲ ਆਪਣੇ ਪੱਖ ਰੱਖੇ ਗਏ ਪਰੰਤੂ ਟਰਾਂਸਪੋਰਟ ਵਿਭਾਗਾ ਦੇ ਅਧਿਕਾਰੀਆਂ ਵੱਲੋ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਮਾਣਯੋਗ ਟਰਾਂਸਪੋਰਟ ਮੰਤਰੀ ਦੀ ਅਗਵਾਈ ਵਿੱਚ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਨਾਲ ਹੀ ਪੰਜਾਬ ਸਰਕਾਰ ਦੀ ਨੀਅਤ ਵਿੱਚ ਖੋਟ ਸਾਫ ਨਜ਼ਰ ਆ ਰਹੀ ਹੈ ਜਿਸ ਕਰਕੇ ਟਰਾਂਸਪੋਰਟ ਵਿਭਾਗ ਦੇ ਮੁੱਖ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਗਈ ਅਤੇ ਕਮੇਟੀ ਦੀ ਕਾਰਵਾਈ ਢਿੱਲੀ ਪਾ ਦਿੱਤੀ ਗਈ ਪਹਿਲੇ ਅਧਿਕਾਰੀਆਂ ਨੇ  ਯੂਨੀਅਨ ਦੇ ਦੋ ਨੁਮਾਇੰਦਿਆਂ ਨੂੰ ਕਮੇਟੀ ਵਿੱਚ ਸ਼ਾਮਿਲ ਕਰਕੇ ਸਹਿਮਤੀ ਨਾਲ ਕੁੱਝ  ਸਹੀ ਪਾਲਸੀ ਤਿਆਰ ਕੀਤਾ ਸੀ ਹੁਣ  ਉਹ ਸਾਰਾ ਕੁੱਝ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਨਿੱਤ ਮੁਲਾਜ਼ਮ ਮਾਰੂ ਨਵੇ ਫਰਮਾਨ ਜਾਰੀ ਕੀਤੇ ਜਾ ਰਹੇ ਹਨ ਜਿਸ ਕਰਕੇ ਵਰਕਰਾਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਹੈ। ਉਹਨਾਂ ਬੋਲਦੀਆਂ ਦੱਸਿਆ ਕਿ ਵਿਭਾਗਾਂ ਦੇ ਉੱਚ ਅਧਿਕਾਰੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ 17 ਤਰੀਕ ਨੂੰ ਜਥੇਬੰਦੀ ਵੱਲੋ ਜਿਮਣੀ ਚੋਣਾਂ ਦੇ ਵਿੱਚ ਸਰਕਾਰ ਦੀਆਂ ਵਰਕਰ ਮਾਰੂ ਨੀਤੀਆਂ ਦਾ ਪ੍ਰਚਾਰ ਕਰਕੇ ਸਰਕਾਰ ਦਾ ਵਿਰੋਧ ਕਰਨਗੇ ਜੇਕਰ ਸਰਕਾਰ ਨੇ ਫਿਰ ਵੀ ਮੰਗਾਂ ਨੂੰ ਨਜਰ ਅੰਦਾਜ ਕੀਤਾ ਤਾਂ ਪੋਸਟਪੋਨ ਕੀਤੇ ਸ਼ਘੰਰਸ਼ ਹੜਤਾਲ ਸਮੇਤ ਤਿਖੇ ਐਕਸ਼ਨ ਕੀਤੇ ਜਾਣਗੇ ਇਸ। ਇਸ ਮੌਕੇ ਹਾਜ਼ਰ ਜਨਰਲ ਸਕੱਤਰ ਰਣਜੀਤ ਸਿੰਘ ਰਾਣਾ ਮਲਕੀਤ ਸਿੰਘ ਸੁਖਚੈਨ ਸਿੰਘ ਧਾਮੀ ਜਸਵੀਰ ਸਿੰਘ ਕੈਸ਼ੀਅਰ ਸਰਬਜੀਤ ਸਿੰਘ ਸਾਬੀ।


155

Share News

Login first to enter comments.

Latest News

Number of Visitors - 135658