ਰੇਲਵੇ ਫਾਟਕ ਤੇ ਪਈਆਂ ਭਾਜੜਾਂ
ਸਕਿਉਰਿਟੀ ਗਾਰਡਾਂ ਨੇ ਮੁਸਤੈਦੀ ਨਾਲ ਖਾਲੀ ਕਰਵਾਇਆ ਰੇਲਵੇ ਟਰੈਕ
3 ਮਈ ਮਨਜੀਤ ਮੱਕੜ (ਗੁਰਾਈਆਂ)- ਅੱਜ ਉਸ ਵੇਲੇ ਵੱਡਾ ਹਾਦਸਾ ਹੋਣੋਂ ਟੱਲ ਗਿਆ। ਜਦ ਕਾਂਗਰਸੀ ਨੇਤਾਵਾਂ ਦਾ ਕਾਫਲਾ ਰੇਲਵੇ ਫਾਟਕ 'ਚ ਫਸ ਗਿਆ। ਜੀਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਜੱਦੋ ਜਹਿਦ ਕਰ ਰਹੀਆਂ ਹਨ ਅਤੇ ਆਪਣੀ ਆਪਣੀ ਤਾਕਤ ਦਿਖਾਉਣ ਲਈ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਰੈਲੀਆਂ ਅਤੇ ਨੁੱਕੜ ਬੈਠਕਾਂ ਤੇ ਜ਼ੋਰ ਲਗਾਇਆ ਹੋਇਆ ਹੈ। ਇਸੇ ਤਰਾਂ ਕਾਂਗਰਸ ਪਾਰਟੀ ਦਾ ਇਕ ਕਾਫ਼ਲਾ ਮੇਨ ਚੌਂਕ ਤੋਂ ਰੁੜਕਾ ਕਲਾਂ ਵੱਲ ਕਿਸੇ ਬੈਠਕ ਲਈ ਜਾ ਰਿਹਾ ਸੀ, ਤਾਂ ਰੇਲਵੇ ਫਾਟਕ ਗੁਰਾਇਆ 'ਤੇ ਇਕ ਦਮ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਰੇਲਵੇ ਫਾਟਕ 'ਤੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਕਾਫ਼ਲਾ ਗੁਜ਼ਰ ਰਿਹਾ ਸੀ ਤਾਂ ਟਰੇਨ ਦਾ ਸਮਾਂ ਹੋਣ ਕਾਰਨ ਫਾਟਕ ਬੰਦ ਹੋਣਾ ਸ਼ੁਰੂ ਹੋ ਗਿਆ। ਜਿਸ ਨਾਲ ਕਾਂਗਰਸੀ ਵਰਕਰਾਂ ਦੀਆਂ ਗੱਡੀਆਂ ਰੇਲਵੇ ਟਰੈਕ ਤੇ ਹੀ ਰੁਕ ਗਈਆਂ । ਸਿਗਨਲ ਤੋਂ ਪਿੱਛੇ ਟਰੇਨ ਆਉਂਦੀ ਦੇਖ ਕਾਂਗਰਸੀ ਨੇਤਾਵਾਂ ਦੇ ਸਕਿਉਰਟੀ ਗਾਰਡਾਂ ਨੇ ਕਾਫੀ ਜੱਦੋ ਜਹਿਦ ਨਾਲ ਰੇਲਵੇ ਟਰੈਕ ਨੂੰ ਖਾਲੀ ਕਰਵਾਕੇ ਫਾਟਕ ਨੂੰ ਬੰਦ ਕਰਵਾਇਆ। ਸਿਗਨਲ ਤੋਂ ਪਿੱਛੇ ਹੀ ਟਰੇਨ ਹੋਲੀ ਹੋ ਗਈ ਅਤੇ ਫਾਟਕ ਬੰਦ ਹੁੰਦੇ ਸਾਰ ਇਹ ਟਰੇਨ ਪਾਸ ਹੋ ਗਈ। ਇਸ ਸਬੰਧੀ ਗੇਟਮੈਨ ਰਕੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ 4 ਵੱਜ ਕੇ 24 ਮਿੰਟ ਦੇ ਕਰੀਬ ਕਲਕੱਤਾ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਦੁਰਗਿਆਣਾ ਐਕਸਪ੍ਰੈਸ ਟ੍ਰੇਨ ਦਾ ਟਾਇਮ ਹੋ ਗਿਆ ਸੀ। ਜਦੋਂ ਫਾਟਕ ਬੰਦ ਕਰ ਰਿਹਾ ਸੀ ਤਾਂ ਜਾਮ ਜ਼ਿਆਦਾ ਹੋਣ ਕਾਰਣ ਕੁੱਝ ਕੁ ਗੱਡੀਆਂ ਰੇਲਵੇ ਫਾਟਕ ਦੇ ਵਿਚਕਾਰ ਫਸ ਗਈਆ ਸਨ। ਇਸੇ ਮੋਕੇ ਨੇਤਾਵਾਂ ਦੇ ਸਕਿਓਰਿਟੀ ਗਾਰਡਾਂ ਨੇ ਮੁਸਤੈਦੀ ਦਿਖਾਉਂਦੇ ਕਾਫ਼ੀ ਮੁਸ਼ੱਕਤ ਨਾਲ ਰੇਲਵੇ ਟਰੈਕ ਨੂੰ ਖਾਲੀ ਕਰਵਾ ਦਿੱਤਾ ਸੀ। ਉਧਰ ਲੁਧਿਆਣਾ ਦੀ ਤਰਫ਼ੋਂ ਆ ਰਹੀ ਦੁਰਗਿਆਣਾ ਐਕਸਪ੍ਰੈਸ ਸਿਗਨਲ ਤੋਂ ਪਿੱਛੇ ਹੀ ਹੌਲੀ ਹੋਈ ਸੀ ਅਤੇ ਉਕਤ ਟਰੇਨ ਟਾਇਮ ਤੇ ਹੀ ਰੇਲਵੇ ਫਾਟਕ ਕ੍ਰਾਸ ਕਰ ਗਈ ਸੀ।
ਕੈਪਸ਼ਨ-101,01- ਰੇਲਵੇ ਟਰੈਕ ਤੇ ਫਸੀਆ ਹੋਈਆ ਵੀਆਈਪੀ ਗੱਡੀਆਂ
101-02 ਰੇਲਵੇ ਟਰੈਕ ਨੂੰ ਖਾਲੀ ਕਰਾਉਂਦੇ ਹੋਏ ਨੇਤਾਵਾਂ ਦੇ ਸਕਿਉਰਟੀ ਗਾਰਡ।






Login first to enter comments.