ਰਣਜੀਤ ਸਿੰਘ ਰਾਵਤ ਨੂੰ ਮੁੜ ਚੁਣਿਆ ਗਿਆ ਪ੍ਰਧਾਨ।
ਜਲੰਧਰ ਅੱਜ ਮਿਤੀ 25 ਅਕਤੂਬਰ (ਸੋਨੂੰ ਬਾਈ) : ਪੰਜਾਬ ਸਟੇਟ ਲੈਂਡ ਰਿਕਾਰਡ, ਇੰਪਲਾਇਜ ਐਸੋਸੀਏਸ਼ਨ ਦੇ ਕਰਮਚਾਰੀਆਂ ਵੱਲੋਂ ਵੋਟਿੰਗ ਰਾਹੀਂ ਚੋਣ ਕਰਵਾਈ ਗਈ। ਜਿਸ ਵਿਚ ਮੁੜ ਤੋਂ ਸ੍ਰੀ ਰਣਜੀਤ ਸਿੰਘ ਰਾਵਤ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਸਰਬਸੰਮਤੀ ਨਾਲ ਨਵੀਂ
ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਜਿਸ ਵਿਚ ਸ੍ਰੀ ਅਮਰਜੀਤ ਸਿੰਘ ਸੰਧੂ ਚੈਅਰਮੈਨ, ਸ੍ਰੀ ਸੁਖਦੇਵ ਕੁਮਾਰ ਬਸਰਾ ਉਪ ਪ੍ਰਧਾਨ, ਸ੍ਰੀ ਗਗਨਦੀਪ ਜਨਰਲ ਸਕੱਤਰ, ਸ੍ਰੀ ਬਲਜਿੰਦਰ ਸਿੰਘ ਉਪ ਸਕੱਤਰ, ਸ੍ਰੀ ਰਾਕੇਸ਼ ਕੁਮਾਰ ਖਜਾਨਚੀ, ਸ੍ਰੀ
ਅਮਰਿੰਦਰ ਸਿੰਘ ਉਪ ਖਜਾਨਚੀ, ਸ੍ਰੀ ਗੁਰਵਿੰਦਰ ਸਿੰਘ ਸਲਾਹਕਾਰ, ਸ੍ਰੀ ਇੰਦਰਜੀਤ ਸਿੰਘ ਪ੍ਰੈੱਸ ਸਕੱਤਰ, ਸ੍ਰੀਮਤੀ ਰਜਨੀ ਬਾਲਾ ਮੈਂਬਰ, ਸ੍ਰੀ ਰੋਹਿਤ ਗੁਪਤਾ ਮੈਂਬਰ, ਸ੍ਰੀ ਲਵਦੀਪ ਸਿੰਘ ਮੈਂਬਰ ਅਤੇ ਸ੍ਰੀ ਜੋਗਰਾਜ ਮੈਂਬਰ ਚੁਣਿਆ ਗਿਆ। ਇਸ ਮੌਕੇ ਤੇ ਪੰਜਾਬ ਰਾਜ ਦੇ ਪੀ.ਐਸ.ਐਮ.ਐਸ ਯੂਨੀਅਨ ਦੇ ਜਨਰਲ ਸਕੱਤਰ ਅਤੇ ਪੀ.ਐਸ.ਐਮ.ਐਸ. ਯੂਨੀਅਨ ਜਲੰਧਰ ਦੇ ਪ੍ਰਧਾਨ ਸ. ਤੇਜਿੰਦਰ ਸਿੰਘ ਨੰਗਲ, ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਸ. ਸੁਖਜੀਤ ਸਿੰਘ, ਦੀ ਕਲਾਸ ਫੋਰ ਗੌਰਮਿੰਟ ਇੰਪਲਾਇਜ ਯੂਨੀਅਨ ਪੰਜਾਬ, ਜਿਲ੍ਹਾ ਇਕਾਈ ਜਲੰਧਰ ਦੇ ਜਨਰਲ ਸਕੱਤਰ ਸ੍ਰੀ ਡਿੰਪਲ ਰਹੇਲਾ, ਪੀ.ਐਸ.ਐਮ.ਐਸ.ਯੂਨੀਅਨ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਪਵਨ ਕੁਮਾਰ ਅਤੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਖਜ਼ਾਨਚੀ ਸ. ਅਮਨਦੀਪ ਸਿੰਘ ਜੀ ਵੱਲੋਂ ਚੁਣੀ ਗਈ ਨਵੀਂ ਕਾਰਜਕਾਰਨੀ ਨੂੰ ਵਧਾਈਆਂ ਦਿੱਤੀਆਂ ਗਈਆਂ।






Login first to enter comments.