ਹਾਈ ਕੋਰਟ ਦੇ ਫ਼ੈਸਲੇ ਦੀ ਲੋਕਾਂ ਵੱਲੋਂ ਸਵਾਗਤ, ਰਾਜ ਨੇਤਾਵਾਂ ਨੇ ਵੀ ਖੁਸ਼ੀ ਪ੍ਰਗਟਾਈ।
ਜਲੰਧਰ ਅੱਜ ਮਿਤੀ 20 ਅਕਤੂਬਰ (ਸੋਨੂੰ ਬਾਈ) : ਕੱਲ ਪੰਜਾਬ & ਹਰਿਆਣਾ ਹਾਈ ਕੋਰਟ ਡਬੱਲ ਬੈੰਚ ਦੇ ਫ਼ੈਸਲੇ ਨਾਲ ਰਾਜਨੀਤਿਕ ਸਰਗਰਮੀਆਂ ਹੋਈਆਂ ਤੇਜ਼, ਲੋਕਾਂ ਵੱਲੋਂ ਚੋਣਾਂ ਕਰਵਾਉਣ ਲਈ ਹੁਕਮ ਦਾ ਸਵਾਗਤ ਕੀਤਾ ਜਾ ਰਿਹਾ ਹੈ। G2M ਨੇ ਲੋਕਾਂ ਅੱਤੇ ਰਾਜਸੀ ਪਾਰਟੀਆਂ ਦੇ ਵਿਚਾਰ ਜਾਨਣ ਲਈ ਗਲਬਾਤ ਕੀਤੀ।
ਜਿਲਾ ਪ੍ਰਧਾਨ ਰਾਜਿੰਦਰ ਬੇਰੀ ਨੇ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਇਆਂ ਕਿਹਾ ਪੰਜਾਬ ਸਰਕਾਰ ਪਿਛਲੇ ਲਗਭਗ ਦੋ ਸਾਲ ਤੋਂ ਚੋਣਾਂ ਨੂੰ ਲਟਕਾਂ ਰਹਿ ਸੀ , ਹੁਣ ਕੋਰਟ ਦੇ ਫ਼ੈਸਲੇ ਤੋਂ ਲੋਕਾਂ ਨੂੰ ਫੇਰ ਤੋਂ ਚੁਣੇ ਹੋਏ ਨੁਮਾਇੰਦੇ ਮਿਲ ਜਾਣਗੇ।
ਜਲੰਧਰ ਕੇੰਦਰੀ ਤੋਂ ਵਿਧਾਇਕ ਰਮਨ ਅਰੋੜਾ ਨੇ ਕਿਹਾ ਹਾਈ ਕੋਰਟ ਫਾਸਲੇ ਤੇ ਅਸੀਂ ਫੁੱਲ ਚੜਾਉੰਦੇ ਹਾਂ।
ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਕਿਹਾ ਕਿ ਚੋਣਾਂ ਹੋਣ ਨਾਲ ਅਫਸਰ ਸ਼ਾਹੀ ਤੇ ਲਗਾਮ ਲੱਗੇਗੀ ਅੱਤੇ ਲੋੰਕਾ ਦੇ ਕੰਮ ਹੋਣਗੇ।
ਜਲੰਧਰ ਨਾਰਥ ਦੇ ਵਿਧਾਇਕ ਕੇਡੀ ਭੰਡਾਰੀ ਨੇ ਵੀ ਪੰਜਾਬ & ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕੀ ਲੋਕਾਂ ਦੇ ਨੁਮਾਇੰਦੇ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ। ਭਾਜਪਾ ਨਗਰ ਨਿਗਮ ਚੋਣਾਂ ਲਈ ਪੁਰੀ ਤਰ੍ਹਾਂ ਤਿਆਰ ਹੈ।
ਕਾਂਗਰਸ ਦੀ ਜਲੰਧਰ ਵੈਸਟ ਤੋਂ ਹਲਕਾ ਇੰਚਾਰਜ ਸੁਰਿੰਦਰ ਕੋਰ ਨੇ ਕਿਹਾ ਪੰਜਾਬ ਸਰਕਾਰ ਨੇ ਜਲੰਧਰ ਵਾਸੀਆਂ ਨੂੰ ਪਿਛਲੇ ਪੋਣੇ ਦੋ ਸਾਲ ਚੁਣੇ ਹੋਏ ਨੁਮਾਇੰਦਿਆਂ ਤੋਂ ਦੂਰ ਰੱਖਣ ਕਾਰਨ ਸ਼ਹਿਰ ਦਾ ਬੁਰਾ ਹਾਲ ਹੋਇਆ ਹੈ। ਸਾਨੂੰ ਹਾਈ ਕੋਰਟ ਦੇ ਫ਼ੈਸਲੇ ਦੀ ਖੁਸ਼ੀ ਹੈ।
Login first to enter comments.