ਨਗਰ ਨਿਗਮ ਨਹੀਂ ਕਰ ਰਿਹਾ ਸੁੰਨਵਾਈ, ਮੁਹੱਲਾ ਨਿਵਾਸੀਆਂ ਨੇ ਮੰਤਰੀ ਭਗਤ ਖਿਲਾਫ ਕੀਤਾ ਪ੍ਰਦਰਸ਼ਨ।
ਸੋਮਵਾਰ 21 ਅੱਕਤੂਬਰ ਦਿਨ ਸੋਮਵੀਰ ਨੂੰ ਮੰਤਰੀ ਮਹਿੰਦਰ ਭਗਤ ਦੇ ਦਫ਼ਤਰ ਬਾਹਰ ਧਰਨਾ।
ਜਲੰਧਰ ਅੱਜ ਮਿਤੀ 19 ਅਕਤੂਬਰ (ਸੇਨੂੰ ਬਾਈ) : ਰਾਜ ਨਗਰ ਬਸਤੀ ਬਾਵਾ ਖੇਲ ਦੀਆਂ ਬੇਰੀ ਵਾਲੇ ਸਕੂਲ ਦੇ ਪਿਛਲੇ ਪਾਸੇ ਦੀਆਂ ਨੀਵੀਆਂ ਗਲੀਆਂ ਵਿੱਚ ਸੀਵਰ ਜਾਮ ਹੋਣ ਨਾਲ ਗੰਦਾ ਪਾਣੀ ਪਿਛਲੇ ਇੱਕ ਮਹੀਨੇ ਤੋਂ ਭਰੀਆਂ ਹੋਇਆਂ ਹਨ। ਨਗਰ ਨਿਗਮ ਨੇ ਲੋਕਾਂ ਨੇ ਸੁਣਵਾਈ ਨਾਂ ਹੋਣ ਕਾਰਣ ਅੱਜ ਨਿਗਮ ਅੱਤੱ ਕੈਬਿਨਾਟ ਮੰਤਰੀ ਮਹਿੰਦਰ ਭਗਤ ਖਿਲਾਫ਼ ਪ੍ਰਦਰਸ਼ਨ ਕੀਤਾ।
ਪ੍ਰਧਾਨ ਪਲਵਿੰਦਰ ਕੋਰ ਪਿੰਕੀ ਨੇ ਦੱਸਿਆ ਕਿ ਨਗਰ ਅਧਿਕਾਰੀ ਕੱਦੇ ਦੁਸ਼ਹਿਰਾ ਤੇ ਕਿਸੇ ਹੋਰ ਤਿਉਹਾਰ ਦਾ ਬਹਾਨੇ ਬਣਾਦੇ ਰਹੇ ਪਰ ਸਮੱਸਿਆ ਦਾ ਕੇਈ ਹੱਲ ਨਹੀਂ ਕੀਤਾ, ਉਹਨਾ ਕਿਹਾ ਸੀਵਰ ਦਾ ਪਾਣੀ ਗਲੀਆਂ ਅੱਤੇ ਸਾਡੇ ਘਰਾਂ ਅੰਦਰ ਤੱਕ ਖੜਾ ਹੋਣ ਕਾਰਣ ਬੀਮਾਰੀਆਂ ਅੱਤੇ ਇੰਫੈਕਸ਼ਨ ਹੋਰ ਰਿਹਾ ਹੈ। ਪਿੰਕੀ ਨੇ ਕਿਹਾ ਕਿ ਮਹਿੰਦਰ ਭਗਤ ਨੇ ਜ਼ਿਮਨੀ ਚੋਣਾਂ ਸਮੇਂ ਬਾਇਦਾ ਕੀਤਾ ਸੀ ਕੀ ਉਹ ਇਲਾਕੇ ਦੀਆਂ ਹਰ ਸਮੱਸਿਆਵਾਂ ਦਾ ਰੱਲ ਕਰਨੇ, ਪਰ ਚੋਣ ਜਿੱਤਣ ਤੋਂ ਬਾਦ ਲੋਕਾਂ ਦੀ ਸੁੱਧ ਨਹੀਂ ਲਈ।
ਮੁਹੱਲਾ ਨਿਵੀਸੀਆਂ ਨੇ ਸੋਮਵਾਰ 21 ਅੱਕਤੂਬਰ ਨੂੰ ਕੈਬਨਿਟ ਮੰਤਰੀ ਮੁਹਿੰਦਰ ਭਗਤ ਦੇ ਦਫ਼ਤਰ ਬਸਤੀ ਨੋਂ ਤੇ ਸਵੇਰੇ 10 ਵੱਜੇ ਧਰਨੇ ਦਾ ਐਲਾਨ ਵੀ ਕੀਤਾ।ਇਸ ਮੋਕੇ ਤੇ ਪਰਮਜੀਤ,ਪੁਨਮ, ਸੀਮਾ, ਆਸ਼ੂ, ਰਜਨੀ, ਭੋਲੂ, ਕੋਮਲ ਆਦ ਸ਼ਾਮਿਲ ਸੰਨ।






Login first to enter comments.