ਕਮਿਸ਼ਨਰ ਗੋਤਮ ਜੈਨ ਵੱਲੋਂ ਮੋਕਾ ਦੇਖਣ ਦੇ ਬਾਵਜੁਦ ਰਾਮ ਨਗਰ ਦੀ ਸੀਵਰ ਸਮੱਸਿਆ ਦੀ ਨਹੀਂ ਹੋਇਆ ਹੱਲ: ਨੀਲਮ ਸੋਡੀ
ਜਲੰਧਰ ਅੱਜ ਮਿਤੀ 08!ਅਕਤੂਬਰ ( ਸੋਨੂੰ ਬਾਈ) : ਰਾਮ ਨਗਰ ਦੇ ਨਿਵਾਸੀ ਕਦੀਂ ਜੋਨਲ ਦਫ਼ਤਰ ਵਿੱਚ ਅਪਣੀ ਸੀਵਰ ਜਾਮ ਦੀ ਮਸਲੇ ਤੇ ਦਫ਼ਤਰ ਜਾਂ ਬੇਨਤੀਆਂ ਕਰਦੇ ਕੱਦੀਂ ਨਗਰ ਨਿਗਮ ਮੋਨ ਦਫ਼ਤਰ ਜਾ ਕੇ ਫਰਿਆਦ ਕਰਦੇ ਨਗਰ ਨਿਗਮ ਹੈ ਕਿ ਜਿਹੜੀ ਉਹਨਾ ਦੀ ਫ਼ਰਿਆਦ ਸੁਨਣ ਨੂੰ ਤਿਆਰ ਨਹੀਂ।
ਸਮਾਜ ਸੇਵੀ ਅੱਤੇ ਭਾਜਪਾ ਨੇਤ੍ਰੀ ਨੀਲਮ ਸੋਡੀ ਨੇ ਦੱਸਿਆ ਕਿ ਸੀਵਰ ਦਾ ਗੰਦਾ ਪਾਣੀ ਸੜਕ ਵਿੱਚ ਤੁਰੀਆਂ ਫਿਰਦੀ ਹੈ, ਗੰਦੇ ਪਾਣੀ ਵਿੱਚੋਂ ਲੰਗਣ ਨਾਲ ਪੈਰਾਂ ਵਿੱਚ ਇਨਫੈਕਸ਼ਨ ਹੋ ਰਹੇ ਹਨ ਅਤੇ ਹੋਰ ਬੀਮਾਰੀਆਂ ਵੀ ਫੈਲ ਰਹਿਆਂ ਹਨ। ਉਹਨਾ ਨੇ ਦੱਸਿਆ ਕਿ ਨਿਗਮ ਦੇ ਕਮੀਸ਼ਨਰ ਵੀ ਮੋਕੇ ਤੇ ਆਕੇ ਮੁਆਇਨਾ ਕਰ ਚੁੱਕੇ ਹਨ ਪਰ ਹੱਲ ਨਹੀਂ ਨਿਕਲਿਆ।
ਨੀਲਮ ਸੋਡੀ ਨੇ ਮੋਕੇ ਤੇ ਮੁਹੱਲੇ ਦੀਆਂ ਮਹਿਲਾਵਾਂ ਨੂੰ ਨਾਲ ਲੈ ਕੇ ਪ੍ਰਦਸ਼ਨ ਵੀ ਕੀਤਾ ਅੱਤੇ ਕਿਹਾ ਸੁਨਵਾਈ ਨਾ ਹੋਣ ਤੇ ਅਪਣਾ ਵਿਰੋਧ ਜਾਰੀ ਰੱਖਿਆ ਜਾਵੇਗਾ। ਇਸ ਮੋਕੇ ਤੇ ਉਹਨਾ ਨਾਲ ਕਮਲਜੀਤ ਕੋਰ, ਸੁਰਜੀਤ ਕੋਰ. ਗੁਰਮੀਤ, ਮਾਲਾ,ਰਾਣੋ, ਸ਼ਿਵਾਲੀ, ਬੱਬਲੀ, ਨਿਰਮਲ, ਵਿੰਦਰ, ਕਮਲੇਸ਼ ਆਦ ਹਾਜਿਰ ਸਨ।






Login first to enter comments.