ਦੁਜੇ ਪਾਸੇ ਰਾਮ ਨਗਰ ਅਤੇ ਗਾਂਧੀ ਕੈਂਪ ਦੇ ਲੋਕ ਨਿਗਮ ਦੇ ਦਾਦਾ ਕਲੇਨੀ ਜ਼ੋਨ ਵਿਖੇ ਬੈਠੇ ਧਰਨੇ 'ਤੇ'
ਚੰਡੀਗਡ/ਜਲੰਧਰ ਅੱਜ ਮਿਤੀ 03 ਸਿਤੰਬਰ (ਸੋਨੂ ਬਾਈ) : ਕੱਲ ਚੰਦਨ ਨਗਰ ਅੰਡਰ ਬ੍ਰਿਜ ਤੇ ਰਾਮ ਨਗਰ ਅਤੇ ਗਾੰਧੀ ਕੈਂਪ ਦੇ ਲੋਕਾਂ ਨੇ ਸੀਵਰ ਦੀ ਸਮੱਸਿਆ ਨੂੰ ਲੈ ਕੇ ਸਮਾਜ ਸੇਵਿਕਾ ਨੀਲਮ ਸੋਡੀ ਦੀ ਅਗਵਾਈ ਹੇਠ ਧਰਨਾ ਦਿੱਤਾ ਸੀ ।
ਸੀਵਰ ਦਾ ਗੰਦਾ ਪਾਣੀ ਸੜਕ ਤੇ ਘੁੰਮ ਰਿਹਾ ਹੈ, ਅਫ਼ਸਰ ਕੰਨੀ ਕਤਰਾ ਕੇ ਖਿਸਕ ਰਹੇ।
ਦੱਸਿਆ ਜਾੰਦਾ ਹੈ ਕਿ ਅੱਜ ਨਗਰ ਨਿਗਮ ਦੇ ਦਾਦਾ ਨਗਰ ਜ਼ੋਨ ਵਿੱਚ ਸਮੱਸਿਆ ਦੇ ਹੱਲ ਲਈ ਗੱਲ-ਬਾਤ ਕਰਨ ਲਈ ਗਏ, ਜਦੋਂ ਇਲਾਕਾ ਨਿਵਾਸੀ ਜ਼ੋਨ ਵਿੱਚ ਪੰਹਚੇ ਤਾਂ ਸਾਰੇ ਮੁਲਾਜ਼ਮ ਦਫ਼ਤਰ ਖਾਲੀ ਛੱਡ ਕੇ ਖਿਸਕ ਗਏ। ਖਾਲੀ ਦਫ਼ਤਰ ਦੇਖ ਕੇ ਲੋਕ ਗੁੱਸੇ ਵਿੱਚ ਆ ਗਏ ਤੇ ਨਿਗਮ ਜ਼ੋਨ ਦੇ ਬਾਹਰ ਧਰਨੇ ਤੇ ਬੈਠ ਗਏ ਅਤੇ ਨਿਗਮ ਅਤੇ ਪੰਜਾਬ ਸਰਕਾਰ ਦੇ ਖਿਲਾਫ ਦਦੱਬ ਕੇ ਨਾਰੇਬਾਜੀ ਕੀਤੀ।
ਲੋਕਾਂ ਨੇ ਕਿਹਾ ਕਿ ਉਹ ਸੀਵਰ ਬਲੋਕੇਜ ਦਾ ਹੱਲ ਨਾ ਹੋਇਆ ਤਾਂ ਉਹ ਸਥਾਨਕ ਸਰਕਾਰਾੰ ਦੇ ਮੰਤਰੀ ਬਲਕਾਰ ਸਿੰਘ ਦੇ ਘਰ ਦੇ ਬਾਹਰ ਧਰਨਾ ਦੇਣਗੇ । ਇਸ ਮੋਕੇ ਤੇ ਨੀਲਮ ਸੋਡੀ, ਵਿਜੈ ਕੁਮਾਰ ਲਾਡੀ, ਸੰਦੀਪ,ਨਿਤਿਨ ਬਜਾਜ, ਸ਼ਿੰਪੁ,ਕਿਸ਼ਨ, ਵਿੱਕੀ,ਦੀਪਕ ਆਦ ਸ਼ਾਮਿਲ ਸੰਨ।
Login first to enter comments.