21वीं पशुगणना के तहत जिले के शहरी क्षेत्र के वार्डों में पशुओं की गिनती के लिए 21 गिनतीकार नियुक्त
ਏ.ਟੀ.ਪੀ. ਸੁਖਦੇਵ ਨਹੀਂ ਕਰੇ ਐਨ.ਉ.ਸੀ. ਅਤੇ ਕਕਸ਼ੇ ਪਾਸ , ਐਸੋਸਿਏਸ਼ਨ ਨੇ ਕਾਤੀ ਸ਼ਿਕਾਇਤ।
ਜਲੰਧਰ ਅੱਜ ਮਿਤੀ 31 ਅਗਸਤ (ਸੋਨੂ ਬਾਈ) : ਇੰਜੀਨਿਅਰਜ਼ ਅਤੇ ਬਿਲਡਿੰਗ ਡਿਜ਼ਾਇਨਰ ਐਸੋਸੀਏਸ਼ਨ ਜਲੰਧਰ ਵੱਲੋਂ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਇੱਕ ਬੇਨਤੀ ਪੱਤਰ ਪ੍ਰਧਾਨ ਇੰਜੀਨੀਅਰ ਸੁਨੀਲ ਕਤਿਆਲ, ਅਤੇ , ਜਨਰਲ ਸਕੱਤਰ ਰਾਜਵਿੰਦਰ ਸਿੰਘ, ਦੀ ਅਗਵਾਈ ਹੇਠ ਵਧੀਕ ਕਮੀਸ਼ਨਰ ਅਮਰਜੀਤ ਸਿੰਘ ਨਗਰ ਨਿਗਮ ਨੂੰ ਦਿੱਤਾ, ਜਿਸ ਵਿੱਚ ਉਹਨਾਂ ਨੇ ਹੇਠ ਲਿਖਿਆਂ ਮੰਗਾਂ ਰੱਖੀਆਂ :
1. AT.P ਸੁਖਦੇਵ ਵਸਿਸਟ ਜੀ ਨੂੰ ਜਿਹੜੇ ਸੈਕਟਰ ਦਿੱਤੇ ਗਏ ਹਨ, ਉਨ੍ਹਾਂ ਵਿੱਚ ਲਗਭਗ ਇੱਕ ਮਹੀਨੇ ਤੋਂ ਸਮੇਂ ਸਿਰ ਨਾ ਤਾਂ ਕੋਈ ਐਨ.ਓ.ਸੀ ਅਤੇ ਨਾ ਹੀ ਕੋਈ ਨਕਸ਼ਾ ਪਾਸ ਕੀਤਾ ਜਾ ਰਿਹਾ ਹੈ, ਅਤੇ ਬੇਮਤਲਬ ਦੇ ਇਤਰਾਜ ਲਗਾ ਕੇ ਫਾਇਲਾਂ ਵਾਪਿਸ ਭੇਜ ਦਿੱਤੀਆਂ ਜਾਂਦੀਆਂ ਹਨ ਜਦਕਿ ਪਹਿਲੇ ਅਫਸਰਾਂ ਵਲੋਂ ਸਾਰੀਆਂ ਫਾਇਲਾਂ ਸਹੀ ਤਰੀਕੇ ਨਾਲ ਚੈਕ ਕੀਤੀਆਂ ਹੁੰਦੀਆਂ ਹਨ।ਬੇਨਤੀ ਹੈ ਕਿ ਸੁਖਦੇਵ ਵਸਿਸਟ ਜੀ ਨੂੰ ਫੀਲਡ ਜੋਬ ਹੀ ਦਿੱਤੀ ਜਾਵੇ ਅਤੇ ਉਨ੍ਹਾਂ ਦੀ ਜਗ੍ਹਾ ਦਫਤਰੀ ਕੰਮ ਵਾਸਤੇ ਕੋਈ ਹੋਰ AT.P ਨਿਯੁਕਤ ਕੀਤਾ ਜਾਵੇ।
2. ਐਨ.ਓ.ਸੀ ਦੀ ਪੜਤਾਲ ਸਰਕਾਰੀ ਮੁਲਾਜ਼ਮਾਂ ਤੋਂ ਹੀ ਕਰਵਾਈ ਜਾਵੇ।ਜਦਕਿ ਸਾਡੀ ਜਿੰਮੇਵਾਰੀ ਫਾਇਲ ਬਣਾਉਣ ਤੱਕ ਹੀ ਰੱਖੀ ਜਾਵੇ।
3. ਬਿਲਡਿੰਗ ਇੰਸਪੈਕਟਰ ਅਤੇ ਹੈਡ ਡਰਾਫਟਸ ਮੈਨ ਦੀਆਂ ਜੋ ਆਈਡੀਜ਼ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਹੈ ਉਨ੍ਹਾਂ ਨੂੰ ਜਲਦ ਤੋਂ ਜਲਦ ਚਲਾਇਆ ਜਾਵੇ ਅਤੇ ਜੋ ਫਾਇਲਾਂ ਪਿਛਲੇ ਪੰਦਰਾਂ ਦਿਨਾਂ ਤੋਂ ਪੈਡਿੰਗ ਚੱਲ ਰਹੀਆਂ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਕਲੀਅਰ ਕੀਤਾ ਜਾਵੇ।
4. ਜਿਹੜੀਆਂ ਫਾਇਲਾਂ ਸਬ-ਡਵੀਜਨ ਦੀਆਂ ਹਨ, ਉਨ੍ਹਾਂ ਦੀਆਂ ਫੀਸਾਂ ਆੱਨਲਾਈਨ ਨਕਸ਼ਾ ਪਾਸ ਹੋਣ ਦੇ ਵਿੱਚ ਹੀ ਲੱਗਾ ਦਿੱਤੀ ਜਾਵੇ।
Login first to enter comments.