ਨਗਰ ਨਿਗਮ ਜਲੰਧਰ ਦੇ ਸਮੂਹ ਕਰਮਚਾਰੀਆਂ/ਅਧਿਕਾਰੀਆ/ਮੁਲਾਜਮ ਜਥੇਬਣਦੀਆਂ ਨੇ ਦੁਜੇ ਵਿਭਾਗਾਂ ਦੇ ਅਫ਼ਸਰਾਂ ਦੀ ਕੁੜੇ ਪ੍ਰਬੰਧਨ ਦੇ ਡਿਊਟੀ ਲਾਉਣ ਦਾ ਵਿਰੋਧ
ਮੰਗਾ ਨਾ ਮੰਨਣ ਤੇ ਕੀਤਾ ਜਾਵੇਗੀ ਨਿਗਮ ਦਾ ਮੁੱਖ ਦਫ਼ਤਰ ਬੰਦ
ਜਲੰਧਰ ਅਜ ਮਿਤੀ 29 ਅਗਸਤ (ਸੋਨੂ ਬਾਈ) : ਕਰਮਚਾਰੀਆਂ ਯੁਨੀਅਨ ਵੱਲੋਂ ਕਮਿਸ਼ਨਰ ਨਗਰ ਨਿਗਮ ਦੇ ਸ੍ਰੀ ਗੋਤਮ ਜੈਨ ਨੂੰ ਦਿੱਤੇ ਗਏ ਮੰਗ ਪੱਤਰ ਰਾਹੀਂ ਕਿਹਾ ਕਿ ਪਿਛਲੇ ਦਿਨੀ ਕਮਿਸ਼ਨਰ ਗੋਤਮ ਜੈਨ 23.08.2024 ਅਤੇ ਉਨ੍ਹਾਂ ਦੀ ਲਗਾਤਾਰਤਾ ਵਿਚ ਮਿਤੀ 27.08.2024 ਨੂੰ ਦਫਤਰੀ ਹੁਕਮ ਜਾਂਰੀ ਕੀਤੇ ਗਏ ਹਨ। ਜਿਨਹਾਂ ਹੁਕਮਾਂ ਕਰਕੇ ਸਮੂਹ ਸਟਾਫ ਦਾ ਮਨੋਬੱਲ ਗਿਰਿਆ ਹੈ ਅਤੇ ਨਾਲ ਹੀ ਸਾਰੀਆਂ ਸ਼ਾਖਾਵਾਂ ਦੀ ਕਾਰਜਗੁਜਾਰੀ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਂਦੇ ਹੋਏ ਇਕ ਸ਼ਾਖਾ ਦੇ ਕੰਮ ਨੂੰ ਦੂਸਰੀ ਸ਼ਾਖਾ ਦੇ ਵੱਲੋ ਨਿਰਖਣ ਕਰਨ ਲਈ ਲਗਾਇਆ ਗਿਆ ਹੈ ਜੋ ਕਿ ਸਮੂਹ ਕਰਮਚਾਰੀਆਂ/ਅਧਿਕਾਰਿਆ ਦੀ ਸਾਖ ਨੂੰ ਧੱਕਾ ਹੈ ਅਤੇ ਦਫਤਰੀ ਪ੍ਰਥਾ ਦੇ ਵਿਰੁਧ ਹੈ। ਇਥੇ ਇਹ ਵੀ ਸੱਪਸ਼ਟ ਕੀਤਾ ਜਾਂਦਾ ਹੈ ਕੇ ਜਿਨ੍ਹਾਂ ਕਰਮਚਾਰੀਆਂ/ਅਧਿਕਾਰਿਆ ਨੂੰ ਹੈਲਥ ਸ਼ਾਖਾ ਦੇ ਕੰਮ ਸੰਬਧੀ ਡਿਊਟੀ ਤੇ ਲਗਾਇਆ ਗਿਆ ਹੈ ਉਨਹਾਂ ਨੂੰ ਹੈਲਥ ਸ਼ਾਖਾ ਦੀ ਕੋਈ ਜਾਨਕਾਰੀ ਨਹੀ ਹੈ ਜੱਦ ਕਿ ਹੈਲਥ ਸ਼ਾਖਾ ਵਿੱਚ ਪਹਿਲਾ ਹੀ ਹਰੇਕ ਵਾਰਡ ਵਿੱਚ ਸਫਾਈ ਦੇ ਕੰਮ ਨੂੰ ਮੁਕਮੰਲ ਕਰਨ ਹਿੱਤ ਸੈਨੇਟਰੀ ਸੁਪਰਵਾਈਜਰ, ਸੈਨੇਟਰੀ ਇੰਸਪੈਕਟਰ, ਚੀਫ ਸੈਨੇਟਰੀ ਇੰਸਪੈਕਟਰ ਅਤੇ ਸਹਾਇਕ ਹੈਲਥ ਅਫਸਰ ਪੱਕੇ ਤੋਰ ਤੇ ਲਗਾਏ ਹੋਏ ਹਨ ਜੋ ਕਿ ਆਪਣੇ ਕੰਮ ਦੇ ਮਾਹਿਰ ਹਨ। ਇਸ ਲਈ ਕਿਸੇ ਮਾਹਿਰ ਅਧਿਕਾਰੀ ਨੂੰ ਚੈਕ ਕਰਨ ਲਈ ਕਿਸੇ ਹੋਰ ਸ਼ਾਖਾ ਨੂੰ ਲਗਾਉਣ ਨਾਲ ਹੈਲਥ ਸ਼ਾਖਾ ਦੇ ਅਧਿਕਾਰਿਆ
ਦਾ ਮਨੋਬਲ ਘਟਦਾ ਹੈ ਅਤੇ ਨਾਲ ਹੀ ਉਸ ਸ਼ਾਖਾ ਦੇ ਕੰਮ ਵਿੱਚ ਵਿਘਣ ਪੈਂਦਾ ਹੈ।
ਇਸ ਲਈ ਅਸੀ ਨਗਰ ਨਿਗਮ ਜਲੰਧਰ ਦੇ ਸਮੂਹ ਕਰਮਚਾਰੀ/ਅਧਿਕਾਰੀ/ਜਥੇਬੰਦੀਆਂ ਆਪ ਜੀ ਨੂੰ ਹੇਠ ਲਿਖੇ ਅਨੁਸਾਰ ਮੰਗ ਕਰਦੇ ਹਾਂ:-
1. ਸੋਲਿਡ ਵੇਸਟ ਸਬੰਧੀ ਹੈਲਥ ਸ਼ਾਖਾ ਨੂੰ ਛੱਡ ਕੇ ਨਗਰ ਨਿਗਮ ਦੀਆ ਬਾਕੀ ਸਾਰੀਆ ਸ਼ਾਖਾਵਾ ਦੇ ਹੁਕਮ ਰੱਦ ਕੀਤੇ ਜਾਣI
2. ਕਿਸੇ Emergency ਤੋ ਬਿਨਾਂ ਛੁਟੀ ਵਾਲੇ ਦਿਨ ਦਫਤਰ ਨਾ ਲਗਾਇਆ ਜਾਵੇ।
3. ਕਿਸੇ Emergency ਤੋ ਬਿਨਾਂ Virtual Meeting ਨਾ ਕੀਤੀ ਜਾਵੇ ਅਤੇ ਖਾਸ ਕਰਕੇ ਛੁੱਟੀ ਵਾਲੇ ਦਿਨ ਅਤੇ ਦਫਤਰੀ ਸਮੇਂਲ ਦਾ ਧਿਆਨ ਰਖਿਆ ਜਾਵੇ।
ਜੇਕਰ ਆਪ ਜੀ ਵੱਲੋ ਇਹ ਹੁਕਮ ਵਾਪਿਸ ਨਹੀ ਲਏ ਗਏ ਤਾਂ ਸਮੂਹ ਨਗਰ ਨਿਗਮ ਸਟਾਫ ਰੋਸ਼ ਵਜੋ ਕੱਲ ਮਿਤੀ 30.08.2024 ਤੋ ਪੂਰਨ ਤੌਰ ਤੇ ਮੁੱਖ ਦਫਤਰ ਅਤੇ ਸਾਰੇ ਜੋਨਲ ਦਫਤਰ ਬੰਦ ਕਰਨ ਲਈ ਮਜਬੂਰ ਹੋਵੇਗਾਂ ਅਤੇ
ਇਸ ਦੇ ਨਾਲ ਹੀ ਲੋੜ ਪੈਣ ਤੇ ਸਾਰੇ ਸ਼ਹਿਰ ਵਿੱਚ ਸਵਿਪਿੰਗ ਅਤੇ ਕੂੜੇ ਦੀ ਲਿਫਟਿੰਗ ਦਾ ਕੰਮ ਵੀ ਪੂਰਨ ਤੋਰ ਤੇ ਬੰਦ ਕੀਤਾ ਜਾਵੇਗਾ ਜਿਸ ਦੀ ਨਿਰੋਲ ਜਿੰਮੇਵਾਰੀ ਨਿਗਮ ਪ੍ਰਸ਼ਾਸ਼ਨ ਦੀ ਹੋਵੇਗੀ।
Login first to enter comments.