G2M ਜਲੰਧਰ,(ਵਿਕਰਾਂਤ ਮਦਾਨ )2 ਅਗੱਸਤ 24:- ਪ੍ਰਧਾਨ ਜਥੇਦਾਰ ਮਨੋਹਰ ਸਿੰਘ ਮਿਨਹਾਸ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਡਰੋਲੀ ਕਲਾਂ ਹਮਸਫਰ ਯੂਥ ਕਲੱਬ ਜਲੰਧਰ ਸਿਵਿਲ ਹਸਪਤਾਲ ਆਈ ਯੂਨਿਟ ਐਸ ਐਮ ਓ ਮੈਡਮ ਗੁਰਮੀਤ ਕੌਰ ਅਤੇ ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੋਸਾਇਟੀ ਡਰੋਲੀ ਕੱਲਾ ਆਦਮਪੁਰ ਦੁਆਬਾ ਵੱਲੋਂ ਸਾਂਝੇ ਤੌਰ ਤੇ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ ਜੱਥੇਦਾਰ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਮਿਨਹਾਸ ਨੇ ਦੱਸਿਆ ਕਿ ਕੈਂਪ ਵਿਚ ਕਰੀਬ 255 ਮਰੀਜ਼ਾਂ ਦੀਆਂ ਅੱਖਾਂ ਦੇ ਚੈਕਅਪ ਕੀਤੇ ਗਏ ਅਤੇ ਚੁਣੇ ਗਏ ਮਰੀਜ਼ਾਂ ਦੇ ਆਪਰੇਸ਼ਨ ਸਿਵਿਲ ਹਸਪਤਾਲ ਜਲੰਧਰ ਵਿਖੇ ਮੈਡਮ ਗੁਰਪ੍ਰੀਤ ਕੌਰ ਆਈ ਵਿਭਾਗ ਐਸ ਐਮ ਓ ਸਿਵਿਲ ਹਸਪਤਾਲ ਜਲੰਧਰ ਦੁਆਰਾ ਸਫਲਤਾ ਪੂਰਵਕ ਆਪ ਸੰਪੂਰਣ ਕੀਤੇ ਗਏ ਹਮਸਫ਼ਰ ਯੂਥ ਕਲੱਬ ਪ੍ਰਧਾਨ ਰੋਹਿਤ ਭਟੋਆ ਡਾਇਰੇਕਟਰ ਪੂਨਮ ਭਟੋਆ ਵੱਲੋ ਦੱਸਿਆ ਗਿਆ ਕਿ ਮਰੀਜ਼ਾਂ ਨੂੰ ਅੱਖਾਂ ਦੇ ਦਾਰੂ ਤੇ ਦਵਾਈਆਂ ਹਮਸਫਰ ਯੂਥ ਕਲੱਬ ਵੱਲੋਂ ਦਿੱਤੀਆਂ ਗਈਆਂ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਡਰੋਲੀ ਕਲਾਂ ਸ਼ਹੀਦ ਬਾਬਾ ਮੱਤੀ ਸਾਹਿਬ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਦੂਸਰਾ ਕੈਂਪ ਅੱਖਾਂ ਦੇ ਚੈੱਕਅਪ ਅਤੇ ਆਪਰੇਸ਼ਨ ਦਾ ਡਰੋਲੀ ਕਲਾ ਵਿਖੇ ਲਗਾਇਆ ਗਿਆ ਸਿਵਿਲ ਹਸਪਤਾਲ ਜਲੰਧਰ ਅੱਖਾਂ ਦੇ ਵਿਭਾਗ ਦੇ ਸਰਜੀਕਲ ਡਾਕਟਰ ਗੁਰਪ੍ਰੀਤ ਵੱਲੋਂ ਦੱਸਿਆ ਗਿਆ ਕਿ ਹਮਸਫਰ ਯੂਥ ਕਲੱਬ ਜਿਲਾ ਜਲੰਧਰ ਹਮੇਸ਼ਾ ਹੀ ਸਿਵਿਲ ਹਸਪਤਾਲ ਜਲੰਧਰ ਪ੍ਰਸ਼ਾਸਨ ਨਾਲ ਸਹਿਯੋਗ ਕਰਕੇ ਸ਼ਹਿਰ ਦੇ ਬਜ਼ੁਰਗਾਂ ਦੀਆਂ ਅੱਖਾਂ ਦੇ ਚੈਕਅਪ ਅਤੇ ਆਪਰੇਸ਼ਨ ਕਰਵਾ ਰਹੀ ਹੈ ਜਿਸ ਦੇ ਨਾਲ ਇਸ ਬਾਰ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਡਰੋਲੀ ਕਾਲਾਂ ਸ਼ਹੀਦ ਬਾਬਾ ਮੱਤੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸੰਪੂਰਨ ਸਹਿਯੋਗ ਦੇ ਨਾਲ ਚੈਕਅਪ ਕੈਂਪ ਦਾ ਉਪਰਾਲਾ ਕੀਤਾ ਗਿਆ ਜਿਸ ਵਿੱਚ 255 ਮਰੀਜ਼ਾਂ ਦੇ ਚੈੱਕਅਪ ਕੀਤੇ ਗਏ ਅਤੇ ਅਨੇਕਾਂ ਬਜ਼ੁਰਗਾਂ ਦੀਆਂ ਅੱਖਾਂ ਦੇ ਆਪਰੇਸ਼ਨ ਕੀਤੇ ਗਏ ਜੀਹਨਾ ਵੱਲੋ ਅਗਾਂਹ ਤੋਂ ਵੀ ਮਰੀਜ਼ਾਂ ਨੂੰ ਆਪਣੀਆਂ ਅੱਖਾਂ ਸੰਬੰਧੀ ਧਿਆਨ ਰੱਖਣ ਲਈ ਤਸੱਲੀ ਬਖਸ਼ ਸਮਝਾਇਆ ਗਿਆ ਇਸ ਦੌਰਾਨ ਮਰੀਜ਼ਾਂ ਨੂੰ ਹਰ ਵਾਰੀ ਹਸਪਤਾਲ ਲਿਆਉਣ ਅਤੇ ਲਿਜਾਉਣ ਲਈ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਮੈਮੋਰੀਅਲ ਪਬਲਿਕ ਸਕੂਲ ਡਰੋਲੀ ਕਲਾਂ ਦੇ ਸਮੂਹ ਪ੍ਰਬੰਧਕਾਂ ਸੁਖਜੀਤ ਸਿੰਘ ਮਿਨਹਾਸ ਡਰੋਲੀ ਕਲਾ ਸੇਵਾਦਾਰ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੋਸਾਇਟੀ ਡਰੋਲੀ ਕਲਾ ਹਮਸਫ਼ਰ ਯੂਥ ਕਲੱਬ ਰੋਹਿਤ ਭਟੋਆ ਸਮੂਹ ਅਧਿਕਾਰਿਆਂ ਵੱਲੋਂ ਕਿਹਾ ਗਿਆ ਕਿ ਭਵਿੱਖ ਵਿੱਚ ਵੀ ਸਮਾਜ ਵਿੱਚ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਇਹੋ ਜਿਹੀਆਂ ਗਤੀਵਿਧੀਆਂ ਨੂੰ ਅੱਗੇ ਵੀ ਸਮੂਹਿਕ ਤੌਰ ਤੇ ਕਰਨ ਦੇ ਬਚਨਬੰਧ ਰਹਾਂਗੇ।
Login first to enter comments.