ਫਿਲੌਰ ਅੰਦਰ ਚੋਰੀਆਂ ਅਤੇ ਲੁੱਟਾਂ ਖੋਹਾਂ ਨੂੰ ਲੈਕੇ ਵਫ਼ਦ ਡੀਐਸਪੀ ਫਿਲੌਰ ਨੂੰ ਮਿਲਿਆ
ਫਿਲੌਰ/ਜਲੰਧਰ 26 ਜੁਲਾਈ (ਵਿਕਰਾਂਤ ਮਦਾਨ) : ਫਿਲੌਰ ਇਲਾਕੇ ਅੰਦਰ ਦਿਨੋਂ ਦਿਨ ਵਧ ਰਹੀਆਂ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਲੈਕੇ ਇਕ ਵਫ਼ਦ ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤਪਾਲ ਭੌਂਸਲੇ, ਦੇਸਰਾਜ ਮੱਲ੍ਹ, ਨਿਰਮਲ ਸਿੰਘ ਨਗਰ ਸਰਪੰਚ ਦੀ ਅਗਵਾਈ ਵਿੱਚ ਪਤਵੰਤੇ ਸੱਜਣਾਂ ਨਾਲ ਸਬ ਡਵੀਜ਼ਨ ਫਿਲੌਰ ਦੇ ਡੀਐਸਪੀ ਸਰਵਣਜੀਤ ਸਿੰਘ ਨੂੰ ਮਿਲਿਆ। ਇਸ ਦੌਰਾਨ ਪਿੰਡ ਨਗਰ ਵਿੱਚ ਹੋਈਆਂ ਚੋਰੀਆਂ ਅਤੇ ਇਲਾਕੇ ਵਿੱਚ ਚੋਰੀਆਂ ਅਤੇ ਲੁੱਟਾਂ ਖੋਹਾਂ ਨੂੰ ਲੈਕੇ ਡੀਐਸਪੀ ਫਿਲੌਰ ਦੇ ਧਿਆਨ ਵਿੱਚ ਲਿਆਂਦਾ ਅਤੇ ਇਸ ਸਬੰਧੀ ਪੁਖਤਾ ਕਾਰਵਾਈ ਕਰਨ ਲਈ ਕਿਹਾ ਗਿਆ। ਇਸ ਦੌਰਾਨ ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਕਿ ਫਿਲੌਰ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਪ੍ਰਸ਼ਾਸਨ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਲਾਕੇ ਵਿੱਚੋਂ ਚੋਰੀਆਂ ਅਤੇ ਲੁੱਟਾਂ ਖੋਹਾਂ ਨੂੰ ਢੱਲ ਪਾਈ ਜਾ ਸਕੇ। ਸ੍ਰੀ ਭੌਂਸਲੇ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਨੂੰ ਆਮ ਲੋਕਾਂ ਅਤੇ ਇਲਾਕੇ ਦੇ ਪਤਵੰਤਿਆਂ ਨਾਲ ਚੰਗਾ ਵਰਤਾਰਾ ਰੱਖ ਕੇ ਉਨ੍ਹਾਂ ਦਾ ਸਹਿਯੋਗ ਲੈਕੇ ਅਣਸੁਖਾਵੀਂਆ ਘਟਨਾਵਾਂ ਨੂੰ ਰੋਕਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਆਮ ਲੋਕਾਂ ਦੀ ਤਕਲੀਫਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਲੁੱਟਾਂ ਖੋਹਾਂ ਨੂੰ ਰੋਕਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਸਮੇਂ ਜੋਗਿੰਦਰ ਛਿਛੂਵਾਲ, ਸਤਨਾਮ ਸਿੰਘ, ਅਮਨਦੀਪ ਸਿੰਘ, ਸੁਖਵੰਤ ਸਿੰਘ, ਲਖਵੀਰ ਸਿੰਘ ਆਦਿ ਵੀ ਹਾਜ਼ਰ ਸਨ।






Login first to enter comments.