Saturday, 31 Jan 2026

"ਕਾਂਗਰਸ ਪਾਰਟੀ ਜਾਲੰਧਰ ਵੈਸਟ ਦੀ ਹੌਟ ਸੀਟ ਤੋਂ ਉਮੀਦਵਾਰ ਸੁਰਿੰਦਰ ਕੌਰ ਨੂੰ ਜਿਤਵਾਉਣ ਲਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਪਹੁੰਚੇ ਲੀਡਰ"

ਜਲ਼ੰਧਰ G2M 30 ਜੂਨ 24:- ਜਾਲੰਧਰ ਵੈਸਟ ਹਲਕੇ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਦੇ ਚਲਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੌਰ ਦੀ ਹੱਕ ਵਿਚ ਵੈਸਟ ਹਲਕੇ ਦੇ ਵਾਰਡ ਨੰਬਰ 33 ਅਵਤਾਰ ਨਗਰ ਵਿਖੇ ਕਾਂਗ੍ਰੇਸ ਪਾਰਟੀ ਦੇ ਫਗਵਾੜਾ ਤੋਂ ਐਮ ਐਲ ਏ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕੌਂਸਲਰ ਹੰਸ ਰਾਜ ਢੱਲ,ਬਲਾਕ ਪ੍ਰਧਾਨ ਹਰੀਸ਼ ਢੱਲ ਦੀ ਰਿਹਾਇਸ਼ ਵਿਖੇ ਰੱਖੀ ਗਈ ਬੈਠਕ ਵਿਚ ਖਾਸ ਤੌਰ ਤੇ ਅੰਮ੍ਰਿਤਸਰ ਤੋਂ ਪੁੱਜੇ ਡਿਪਟੀ ਮੇਅਰ ਰਮਨ ਬਖਸ਼ੀ, ਜਿਲਾ ਜਲੰਧਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਬਲਰਾਜ ਠਾਕੁਰ ਅਤੇ ਵੱਖ ਵੱਖ ਸ਼ਹਿਰਾਂ ਤੋਂ ਪੁੱਜੇ ਲੀਡਰਾਂ ਅਤੇ ਅਹੁਦੇਦਰਾਂ ਦੀ ਮੌਜੂਦਗੀ ਵਿਚ ਚੋਣਾਂ ਵਿਚ ਕੰਮ ਕਰਨ ਦੀ ਰਣਨੀਤੀ ਬਣਾਉਣ ਅਤੇ ਵੱਖ ਵੱਖ ਡਿਊਟੀਆਂ ਵੰਡਣ ਦੀ ਨੀਤੀ ਤੇ ਕੰਮ ਕੀਤਾ,ਬੈਠਕ ਵਿਚ ਸ਼ਾਮਲ ਕੌਂਸਲਰ ਸੁਰਿੰਦਰ ਚੌਹਾਨ ਅੰਮ੍ਰਿਤਸਰ,ਕੋਆਰਡੀਨੇਟਰ ਪਰਮਿੰਦਰ ਸਿੰਘ ਸਮਾਣਾ, ਕੋਆਰਡੀਨੇਟਰ ਸੁਖਵਿੰਦਰ ਬਿੱਲੂ ਫਗਵਾੜਾ, ਕੋਆਰਡੀਨੇਟਰ ਕਰਤਿੰਦਰ ਸਿੰਘ ਲੁਧਿਆਣਾ, ਕੋਆਰਡੀਨੇਟਰ ਪਰਮਜੀਤ ਸਿੰਘ ਸਮਾਣਾ, ਡਾਕਟਰ ਜਤਿੰਦਰ ਮੱਟੁ ਪਟਿਆਲਾ,ਬਲਰਾਮ ਸਿੰਘ ਭੁਲਥ, ਸੁਰਿੰਦਰ ਕੱਕੜ ਰਈਆ, ਅਤੇ ਵਿਕਾਸ ਕੱਕਰ ਜਲ਼ੰਧਰ ਸ਼ਾਮਿਲ ਹੋਏ ਲੰਬੀ ਬੈਠਕ ਦੇ ਚਲਦੇ ਆਪਣੀ-ਆਪਣੀ ਡਿਊਟੀ ਸਾਂਭਦੇ ਹੋਏ ਸਭ ਨੇ ਵੈਸਟ ਦੀ ਇਸ ਜਿਮਨੀ ਚੋਣਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੌਰ ਨੂੰ ਭਾਰੀ ਗਿਣਤੀ ਤੋਂ ਜਿਤਾਉਣ ਦੀ ਜ਼ਿੰਮੇਦਾਰੀ ਲਈ।


216

Share News

Login first to enter comments.

Latest News

Number of Visitors - 135665