Saturday, 31 Jan 2026

"ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝੱਟਕਾ ਵਾਰਡ ਨੰਬਰ 38 ਦੇ ਕੌਂਸਲਰ ਓਂਕਾਰ ਰਾਜੀਵ ਟਿੱਕਾ ਦੇ ਦਿੱਤਾ ਅਸਤੀਫਾ"

G2M ਜਾਲੰਧਰ(ਵਿਕਰਾਂਤ ਮਦਾਨ) 24ਜੂਨ24:-ਕਾਂਗਰਸ ਪਾਰਟੀ ਨੂੰ ਜਿਮਨੀ ਚੋਣਾਂ ਦੇ ਚਲਦੇ ਲੱਗਾ ਇਹ ਵੱਡਾ ਝੱਟਕਾ ਕਿ  ਅੱਜ ਜਾਲੰਧਰ ਦੇ ਵਾਰਡ ਨੰਬਰ 38 (ਮਾਡਲ ਹਾਊਸ) ਦੇ ਕੌਂਸਲਰ ਨੇ ਦਿੱਤਾ ਆਪਣੀ ਪ੍ਰਾਇਮਰੀ ਮੈਂਬਰਸ਼ਿਪ ਤੋਂ  ਅਸਤੀਫਾ ਓਹਨਾ ਨਾਲ ਗੱਲ ਬਾਤ ਕਰਦਿਆਂ ਉਹਨਾ ਨੇ ਦੱਸਿਆ ਕਿ, ਆਮ ਆਦਮੀ ਪਾਰਟੀ ਤੋਂ ਵੈਸਟ  ਦੇ  ਉਮ੍ਮੀਦਵਾਰ ਮੋਹਿੰਦਰ ਭਗਤ  ਉਹਨਾ ਦੇ ਸਮਧੀ ਹਨ, ਇਸ ਕਰਕੇ  ਓਹਨਾ ਦਾ ਇਹ ਫਰਜ਼ ਬਣਦਾ ਹੈ ਕਿ ਉਹ ਓਹਨਾ ਨੂੰ ਭਗਤ ਜੀ ਦੇ ਬਰਖਿਲਾਫ਼ ਪਰਚਾਰ ਨਹੀਂ ਕਰਨ ਚਾਹੀਦਾ ਯਾ ਉਹਨਾ ਦੇ ਵਿਰੋਧ ਵਿਚ ਖੜ੍ਹਨਾ ਨਹੀਂ ਚਾਹੀਦਾ ਹੈ ਇਹ ਉਹਨਾ ਦੀ ਡਿਊਟੀ ਬਣਦੀ ਹੈ, ਇਸ ਵਜ੍ਹਾਂ  ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾ ਨੇ ਇਹ ਫੈਸਲਾ ਲਿਆ ਹੈ ਕਿ ਉਹ ਆਪਣੀ ਮੈਂਬਰਸ਼ਿਪ ਤੋਂ ਇਸਤੀਫਾ ਦੇ ਦੇਵਣ। ਓਂਕਾਰ ਰਾਜੀਵ ਟਿੱਕਾ ਨੇ ਗੱਲ ਬਾਤ ਕਰਦਿਆਂ  ਇਹ ਵੀ ਦਸਿਆ ਕਿ ਅੱਜ ਓਹ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਜਾ ਰਹੇ ਹਨ।


235

Share News

Login first to enter comments.

Latest News

Number of Visitors - 135665