Saturday, 31 Jan 2026

"ਪੰਜਾਬ ਇੱਕ ਰਿਟਾਇਰ ਡੀ ਐਸ ਪੀ ਨੇ ਖੁਦ ਨੂੰ ਮਾਰੀ ਗੋਲੀ ਕੀਤੀ ਆਪਣੀ ਜੀਵਨ ਲੀਲਾ ਸਮਾਪਤ"

ਲੁਧਿਆਣਾ G2M 19 ਜੂਨ 24:- ਲੁਧਿਆਣਾ ਦੇ ਰਹਿਣ ਵਾਲੇ ਰਿਟਾਇਰਡ ਡੀਐਸਪੀ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦ-ਕੁਸ਼ੀ ਐਕਸ ਡੀਐਸਪੀ ਬਰਜਿੰਦਰ ਸਿੰਘ ਭੁੱਲਰ ਨੇ ਲੁਧਿਆਣਾ ਸਰਾਭਾ ਨਗਰ ਆਪਣੀ ਰਿਹਾਇਸ਼ ਵਿਖੇ ਆਪਣੀ ਲਾਇਸੰਸੀ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ ਗੋਲੀ ਚੱਲਣ ਦੀ ਆਵਾਜ਼ ਸੁਣ ਉਸ ਦੇ ਮਾਤਾ ਪਿਤਾ ਉਸ ਦੇ ਕਮਰੇ ਵਿਚ ਆਏ ਤਾਂ ਉਹਨਾ ਨੇ ਉਸ ਦੀ ਲਾਸ਼ ਵੇਖੀ ਮੌਕੇ ਤੇ ਹੀ ਬਰਜਿੰਦਰ ਸਿੰਘ ਦੀ ਮੌਤ ਹੋ ਗਈ, ਦੱਸਿਆ ਜਾ ਰਿਹਾ ਕਿ ਬਰਜਿੰਦਰ ਸਿੰਘ ਮਾਨਸਿਕ ਤੌਰ ਤੇ ਬਿਮਾਰ ਚਲ ਰਹੇ ਸਨ ਅਤੇ ਓਹਨਾ ਦੀ ਪਤਨੀ ਅਤੇ ਬੱਚੇ ਬਾਹਰਲੇ ਦੇਸ਼ ਵਿਚ ਰਹਿੰਦੇ ਹਨ।

ਬੀਤੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਰਾਭਾ ਨਗਰ ਦੀ ਪੁਲਿਸ ਘਟਨਾ ਮੌਕੇ ਤੇ ਪੁੱਜੀ ਅਤੇ ਵੇਖਿਆ ਕੀ ਮ੍ਰਿਤਕ ਬਰਜਿੰਦਰ ਸਿੰਘ ਦੀ ਡੈਡ ਬਾਡੀ ਕੁਰਸੀ ਤੇ ਸੀ ਪੁਲੀਸ ਨੇ ਬਾਡੀ ਕਬਜ਼ੇ ਵਿਚ ਲੈ  ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ।


257

Share News

Login first to enter comments.

Latest News

Number of Visitors - 134408