ਜਾਲੰਧਰ G2M 17 ਜੂਨ 24:- ਪੰਜਾਬ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਤੇ ਜਾਲੰਧਰ ਦੇ ਮੌਜੂਦਾ ਐਮ.ਪੀ ਸਰਦਾਰ ਚਰਣਜੀਤ ਸਿੰਘ ਚੰਨੀ ਨੇ ਹਿਮਾਚਲ ਵਿਚ ਹੋਈ, ਨਾ ਹੋਣ ਵਾਲੀ ਹਰਕਤ ਵਜੋਂ ਹਿਮਾਚਲ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੂੰ ਫੋਨ ਕਰ ਕੇ ਹੋਈ ਇਸ ਸ਼ਰਮਨਾਕ ਘਟਨਾ ਦਾ ਵੇਰਵਾ ਦੇਂਦੇ ਹੋਏ ਦੱਸਿਆ ਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਫੈਲਾ ਰਹਿ ਹੈ ਹਿਮਾਚਲ ਅਤੇ ਪੰਜਾਬ ਦਾ ਨਹੁ-ਮਾਸ ਦਾ ਰਿਸ਼ਤਾ ਹੈ ਗੱਲ ਇਹ ਹੈ ਕਿ ਹਿਮਾਚਲ ਵਿਖੇ ਡਲਹੌਜ਼ੀ ਵਿਚ ਇਕ ਐਨ.ਆਰ.ਆਈ. ਸਿੱਖ ਨੌਜਵਾਨ ਅਤੇ ਉਸ ਦੇ ਨਾਲ ਉਸ ਦੀ ਵਿਦੇਸ਼ੀ ਪਤਨੀ ਘੁੰਮਣ ਵਾਸਤੇ ਆਇਆ ਹੋਏ ਸਨ ਜਿਨ੍ਹਾਂ ਨੂੰ ਕੇ ਜੌ ਕੀ ਪਿਛਲੇ ਦਿਨੀਂ ਭਾਜਪਾ ਦੀ ਐਮ ਪੀ ਕੰਗਨਾ ਰਣੌਤ ਦਾ ਹੋਏ ਐਪਿਸੋਡ ਨੂੰ ਲੇ ਕੇ ਹਿਮਾਚਲ ਵਿਚ ਓਸ ਜੋੜੇ ਨੂੰ ਦੋਹੇ ਪਤੀ ਪਤਨੀ ਨਾਲ ਕੁੱਟ ਮਾਰ ਕੀਤੀ ਗਈ ਹੈ, ਇਸ ਗੱਲ ਦਾ ਪੰਜਾਬ ਵਿਚ ਵੱਡਾ ਬਵਾਲ ਬਣਿਆ ਹੋਇਆ ਹੈ ਆਪ ਜੀ ਇਸ ਹਰਕਤ ਦੀ ਭਾਲ ਕਰਦੇ ਹੋਏ ਦੋਸ਼ੀਆਂ ਖਿਲਾਫ ਜਲਦ ਕਾਰਵਾਈ ਕਰੋ।
ਸਰਦਾਰ ਚਰਣਜੀਤ ਸਿੰਘ ਚੰਨੀ ਨੇ ਹਿਮਾਚਲ ਮੁੱਖ ਮੰਤਰੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਭਾਜਪਾ ਇਸ ਨਫ਼ਰਤ ਦੀ ਰਾਜਨੀਤੀ ਤੋਂ ਸਾਡਾ ਸਿੱਖ ਭਾਈਚਾਰਾ ਬਹੁਤ ਤੰਗ ਹੈ,ਹਿਮਾਚਲ ਅਤੇ ਪੰਜਾਬ ਦੇ ਲੋਕਾਂ ਨੂੰ ਆਪਸ ਵਿਚ ਲੜਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਜੌ ਕੇ ਤੁਸੀ ਇਸ ਹਰਕਤ ਤੇ ਐਕਸ਼ਨ ਲਵੋ ਅਤੇ ਐਸੀ ਵੀ ਇਹ ਬਿਆਨ ਲਾ ਰਹੇ ਹਾਂ ਕੇ ਸਦਭਾਵਨਾ ਪਿਆਰ ਪੰਜਾਬ ਅਤੇ ਹਿਮਾਚਲ ਹਮੇਸ਼ਾ ਤੋਂ ਬਣਿਆ ਹੋਇਆ ਅਤੇ ਬਣਿਆ ਰਹੇਗਾ।
Login first to enter comments.