*ਜੁਆਇੰਟ ਐਕਸ਼ਨ ਮਾਡਲ ਟਾਊਨ ਜਲੰਧਰ ਰਜਿਃ ਵੱਲੋਂ ਚੋਣਾਂ ਵਾਲੇ ਦਿਨ ਵੋਟ ਪਾਉਣ ਆਏ ਵੋਟਰਾ ਲਈ ਲਾਈ ਠੰਡੇ ਮਿੱਠੇ ਜਲ ਦੀ ਛਬੀਲ*
ਜਲੰਧਰ ਅੱਜ ਮਿਤੀ 02 ਜੂਨ (ਵਿਕਰਾਂਤ ਮਦਾਨ) : ਭਾਰਤ ਇੱਕ ਲੋਕਤੰਤਰ ਦੇਸ਼ ਹੈ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਚੋਣਾਂ ਸਾਰੇ ਦੇਸ ਵਿਚ ਚੱਲ ਰਹੀਆਂ ਹਨ। ਸਾਡੇ ਆਪਣੇ ਸੂਬੇ ਪੰਜਾਬ ਵਿੱਚ ਚੋਣਾਂ ਅੱਜ 1 ਜੂਨ 2024 ਦਿਨ ਸ਼ਨੀਵਾਰ ਨੂੰ ਵੋਟਾਂ ਪਾਈਆ ਗਈਆਂ ਸੀ । ਇਸ ਸਮੇਂ ਆਪਣੇ ਸੂਬੇ ਪੰਜਾਬ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ । ਲੂ ਵੀ ਬਹੁਤ ਚੱਲ ਰਹੀ ਹੈ।ਇਸ ਮੋਕੇ ਤੇ ਜਲੰਧਰ ਸ਼ਹਿਰ ਦੀ ਸਮਾਜ ਸੇਵੀ ਜੱਥੇਬੰਦੀ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਵੱਲੋਂ ਇਨੋਸਟ ਹਾਰਟ ਸਕੂਲ ਮਾਡਲ ਟਾਊਨ ਜਲੰਧਰ ਵਿਖੇ ਵੋਟਾਂ ਪਾਉਣ ਆਏ ਵੋਟਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਦਾ ਪ੍ਰਬੰਧ ਕੀਤਾ ਗਿਆ । ਠੰਡੇ ਮਿੱਠੇ ਜਲ ਦੀ ਛਬੀਲ ਤੋਂ ਇਲਾਵਾ ਪਾਣੀ ਦੀ ਬੋਤਲਾਂ ਮਾਪਿਆ ਨਾਲ ਵੋਟਾਂ ਪਾਉਣ ਛੋਟੇ ਬੱਚਿਆਂ ਲਈ ਫੂਰਟੀਆਂ ਚਾਕਲੇਟ ਚਿਪਸ ਬਿਸਕੁਟ ਅਤੇ ਟਾਫ਼ੀਆਂ ਦਿੱਤੀਆਂ ਗਈਆ ਤਾਂ ਜੋ ਅਗਲੀ ਵਾਰ ਬੱਚੇ ਆਪਣੇ ਮਾਪਿਆ ਨੂੰ ਕਹਿਣ ਕਿ ਅੱਜ ਵੋਟਾਂ ਵਾਲਾ ਦਿਨ ਹੈ ਤੁਸੀ ਜਲਦੀ ਜਲਦੀ ਵੋਟਾਂ ਪਾਉਣ ਜਾਣ। ਜਦੋ ਬੱਚੇ ਵੱਡੇ ਹੋਣ ਤਾਂ ਬੱਚਿਆਂ ਨੂੰ ਅਹਿਸਾਸ ਹੋਵੇ ਕਿ ਅਸੀ ਵੀ ਵੋਟ ਪਾਉਣ ਜਾਣੀ ਹੈ। ਪਹਿਲੀ ਵਾਰ ਵੋਟ ਪਾਉਣ ਆਏ ਨੋਜਵਾਨ ਵੋਟਰਾਂ ਦਾ ਧੰਨਵਾਦ ਵੀ ਕੀਤਾ ਗਿਆ ਕੁਛ ਵੋਟਰਾ ਨੂੰ ਗੁਲਾਬ ਦੇ ਫੁੱਲ ਦੇ ਕੇ ਸਨਮਾਨ ਕੀਤਾ ਗਿਆ । ਇਸ ਮੋਕੇ ਤੇ ਸ੍ਰੀ ਵਰਿੰਦਰ ਮਲਿਕ ਚੇਅਰਮੈਨ ਜਸਵਿੰਦਰ ਸਿੰਘ ਸਾਹਨੀ ਪ੍ਰਧਾਨ ਕਰਨਲ ਅਮਰੀਕ ਸਿੰਘ ਸੁਨੀਲ ਚੋਪੜਾ ਤੇਜਵਸੀ ਮਿਨਹਾਸ ਜਤਿੰਦਰ ਮਲਿਕ ਰਾਮ ਪ੍ਰਕਾਸ ਗੰਭੀਰ ਨਰਿੰਦਰ ਮਹਿਤਾ ਵਿਵੇਕ ਭਾਰਦਵਾਜ ਅਰਵਿੰਦਰ ਸਿੰਘ ਜਗਦੀਪ ਸਿੰਘ ਨੰਦਾ ਕਰਨਦੀਪ ਸਿੰਘ ਮੋਗਾ ਮਨੀਕਰਤ ਸਿੰਘ ਸਾਹਨੀ ਸਵਤੰਤਰ ਚਾਵਾਲਾ ਏ ਐਲ ਚਾਵਾਲਾ ਰੋਹਿਤ ਮਲਿਕ ਹਰਸੀਰਤ ਸਿੰਘ ਸਾਹਨੀ ਗੁਗੂ ਮੋਗਾ ਆਦਿ ਹਾਜ਼ਰ
Login first to enter comments.