Saturday, 31 Jan 2026

ਰਾਜਾ ਵੜਿੰਗ ਨੂੰ ਲੁਧਿਆਣਾ ਵਾਸੀਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ਡਾ ਕਰਨ ਸੋਨੀ 

ਰਾਜਾ ਵੜਿੰਗ ਨੂੰ ਲੁਧਿਆਣਾ ਵਾਸੀਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ਡਾ ਕਰਨ ਸੋਨੀ 
ਲੁਧਿਆਣਾ 31 ਮਈ (ਵਿਕਰਾਂਤ ਮਦਾਨ)  ਪੰਜਾਬ ਕਾਂਗਰਸ ਦੇ ਸਪੋਕਸਮੈਨ ਅਤੇ ਵਿਧਾਨ ਸਭਾ ਹਲਕਾ ਜਲੰਧਰ ਕੈਟ ਦੇ ਕੋਆਰਡੀਨੇਟਰ ਡਾ ਕਰਨ ਸੋਨੀ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਕਿਸਮਤ ਦੇ ਧਨੀ ਇਨਸਾਨ ਹਨ। ਉਨ੍ਹਾਂ ਆਪਣੀ ਮਿਹਨਤ ਅਤੇ ਕਿਸਮਤ ਸਦਕਾ  ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ  ਖੜਗੇ ਜੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਜੀ ਦਾ ਪੂਰਾ ਸਮਰਥਨ ਮਿਲਿਆ ਹੈ।ਡਾ ਕਰਨ ਸੋਨੀ ਨੇ ਕਿਹਾ ਕਿ ਲੁਧਿਆਣਾ ਦੇ ਵੋਟਰ ਵੀ ਉਨ੍ਹਾਂ ਨੂੰ ਬਹੁਤ ਪਿਆਰ ਸਤਿਕਾਰ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਸਿਆਸੀ ਮਾਹਿਰਾਂ ਦੇ ਸਰਵੇ ਅਨੁਸਾਰ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਬਹੁਤ ਵਧੀਆ ਉਮੀਦਵਾਰ ਹਨ ਜਿਨ੍ਹਾਂ ਦੀ ਲੁਧਿਆਣਾ ਲੋਕ ਸਭਾ ਤੋਂ ਜਿੱਤ ਪੱਕੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ ਬਣ ਕੇ ਲੁਧਿਆਣਾ ਨੂੰ ਬਹੁਤ ਅੱਗੇ ਲੈ ਜਾਣਗੇ ਕਿਉਂਕਿ ਉਨ੍ਹਾਂ ਵਿੱਚ ਕੰਮ ਕਰਨ ਦੀ ਬਹੁਤ ਲਗਨ ਤੇ ਇੱਛਾ ਹੈ। ਇਸ ਲਈ ਰਾਜਾ ਵੜਿੰਗ ਜੀ ਲੁਧਿਆਣੇ ਦੇ ਲੰਮੇ ਸਮੇਂ ਤੋਂ ਲਟਕਦੇ ਕਾਰਜਾਂ ਨੂੰ ਆਪਣੀ ਕਾਬਲੀਅਤ ਨਾਲ ਸਿਰੇ ਚਾੜ੍ਹਨਗੇ। ਪੰਜਾਬ ਕਾਂਗਰਸ ਸਪੋਕਸਮੈਨ ਡਾ ਕਰਨ ਸੋਨੀ ਨੇ ਕਿਹਾ ਕਿ ਲੁਧਿਆਣੇ ਸ਼ਹਿਰ ਦੀ ਉੱਨਤੀ ਤਰੱਕੀ ਲਈ ਸਾਨੂੰ ਰਾਜਾ ਵੜਿੰਗ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ  ਦੇਸ਼ ਸਮਾਜ ਦੀ ਉੱਨਤੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਆਖਿਰ ਵਿੱਚ ਡਾ ਕਰਨ ਸੋਨੀ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗਰਮੀ ਦੇ ਵੱਧਦੇ ਪ੍ਰਕੋਪ ਨੂੰ ਧਿਆਨ ਵਿੱਚ ਰੱਖਦੇ ਹੋਏ 1ਮਈ ਨੂੰ ਵੋਟ ਪਾਉਣ ਜਾਣ ਸਮੇਂ  ਹਰ ਵੋਟਰ ਪਾਣੀ ਅਤੇ ਜ਼ਰੂਰੀ ਚੀਜ਼ਾਂ ਜ਼ਰੂਰ ਨਾਲ ਲੈ ਕੇ ਜਾਣ ਤਾਂ ਕਿ ਗਰਮੀ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ।


90

Share News

Login first to enter comments.

Latest News

Number of Visitors - 135797