Saturday, 31 Jan 2026

ਚਰਨਜੀਤ ਚੰਨੀ ਟ੍ਰੈਕਟਰ ਚਲਾ ਕੇ ਨਕੋਦਰ ਦੇ ਵਿੱਚ ਚੋਣ ਜਲਸੇ ‘ਚ ਪੁੱਜੇ

ਚਰਨਜੀਤ ਚੰਨੀ ਟ੍ਰੈਕਟਰ ਚਲਾ ਕੇ ਨਕੋਦਰ ਦੇ ਵਿੱਚ ਚੋਣ ਜਲਸੇ ‘ਚ ਪੁੱਜੇ
ਜਲੰਧਰ/ਨਕੋਦਰ ਅੱਜ ਮਿਤੀ 29 ਮਈ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਕੋਦਰ ਦੇ ਵਿੱਚ ਟ੍ਰੈਕਟਰ ਤੇ ਚੜ ਕੇ ਚੋਣ ਜਲਸੇ ਵਿੱੱਚ ਪੁੱਜੇ।ਇਸ ਦੌਰਾਨ ਨਕੋਦਰ ਦੇ ਹਲਕਾ ਇੰਚਾਰਜ ਡਾ.ਨਵਜੋਤ ਦਾਹੀਆ ਵੀ ਉਨਾਂ ਦੇ ਨਾਲ ਸਨ।ਇਸ ਮੋਕੇ ਤੇ ਵੱਖ ਵੱਖ ਪਿੰਡਾਂ ਵਿੱਚ ਹੋਏ ਚੋਣ ਜਲਸਿਆਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਕਿਸਾਨੀ ਮੰਗਾਂ ਲਈ ਹਮੇਸ਼ਾ ਕਿਸਾਨਾ ਦੇ ਨਾਲ ਖੜੇ ਰਹੇ ਹਨ ਤੇ ਅੱਗੋਂ ਵੀ ਹਮੇਸ਼ਾ ਕਿਸਾਨਾ ਦੇ ਹੱਕ ਵਿੱਚ ਖੜੇ ਰਹਿਣਗੇ।ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾ ਨਾਲ ਧੱਕਾ ਕੀਤਾ ਤੇ 750 ਕਿਸਾਨ ਸ਼ਹੀਦ ਹੋਣ ਦੇ ਬਾਵਜੂਦ ਵੀ ਕਿਸਾਨਾ ਦੇ ਮਸਲਿਆਂ ਨੂੰ ਹੱਲ ਨਹੀਂ ਕੀਤਾ।ਉਨਾਂ ਕਿਹਾ ਕਿ ਕੇਂਦਰ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਤੇ ਕਿਸਾਨੀ ਦੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ।ਉਨਾਂ ਕਿਹਾ ਕਿ ਐਮ.ਐਸ.ਪੀ ਤੇ ਕਨੂੰਨਨ ਗਰੰਟੀ ਦੇ ਨਾਲ ਨਾਲ ਕਿਸਾਨਾ ਦੇ ਕਰਜੇ ਮਾਫੀ ਅਤੇ ਹੋਰ ਮਸਲਿਆਂ ਦਾ ਵੀ ਹੱਲ ਕੀਤਾ ਜਾਵੇਗਾ।ਉਨਾਂ ਕਿਹਾ ਕਿ ਭਾਜਪਾ ਕਿਸਾਨ ਵਿਰੋਧੀ ਹੈ ਜਦ ਕਿ ਕਾਂਗਰਸ ਕਿਸਾਨ ਹਿਤੈਸ਼ੀ ਪਾਰਟੀ ਹੈ।ਸ.ਚੰਨੀ ਨੇ ਕਿਹਾ ਕਿ ਨਕੋਦਰ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ ਤੇ ਇਥੋਂ ਦੇ ਲੋਕਾਂ ਦੀਆ ਸਮੱਸਿਆਵਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ।ਇਸ ਦੌਰਾਨ ਨਕੋਦਰ ਦੇ ਹਲਕਾ ਇੰਚਾਰਜ ਡਾ.ਨਵਜੋਤ ਦਾਹੀਆ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਕੋਲ ਵਿਕਾਸ ਦਾ ਮਾਡਲ ਹੈ ਤੇ ਉਨਾਂ ਮੁੱਖ ਮੰਤਰੀ ਰਹਿੰਦਿਆਂ ਸੂਬੇ ਦੇ ਗਰੀਬ ਲੋਕਾਂ ਲਈ ਵੱਡੇ ਕੰਮ ਕਰਕੇ ਦਿਖਾਏ ਹਨ।ਉਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦਾ ਮੁੱਖ ਮੰਤਰੀ ਦਾ ਕਾਰਜਕਾਲ ਇਤਿਹਾਸਿਕ ਰਿਹਾ ਹੈ ਤੇ ਅੱਜ ਵੀ ਲੋਕ ਉਸ ਕਾਰਜਕਾਲ ਨੂੰ ਯਾਦ ਕਰਦੇ ਹਨ।


27

Share News

Login first to enter comments.

Latest News

Number of Visitors - 135797