Saturday, 31 Jan 2026

ਕੇਂਦਰ ਸਰਕਾਰ ਨੇ ਕਦੇ ਕੋਈ ਵੱਡਾ ਕਾਰਖਾਨਾਂ ਜਾਂ ਪ੍ਰਾਜੈਕਟ ਜਲੰਧਰ ਨੂੰ  ਨਹੀਂ ਦਿਤਾ- ਪਵਨ ਟੀਨੂੰ


ਜਲੰਧਰ ਲੋਕ ਸਭਾ ਹਲਕੇ ਦੀਆਂ ਲੋੜਾਂ ਲਈ ਸੰਸਦ 'ਚ ਧੜੱਲੇ ਨਾਲ ਅਵਾਜ਼ ਉਠਾਣ ਦੀ ਲੋੜ: ਪਵਨ ਟੀਨੂੰ 
* ਜਲੰਧਰ ਪੱਛਮੀ ਹਲਕੇ 'ਚ 'ਆਪ' ਦਾ ਵੱਡਾ ਰੋਡ ਸ਼ੋਅ ਤੇ ਕਈ ਭਾਜਪਾ ਤੇ ਅਕਾਲੀ ਆਗੂਆਂ ਵੱਲੋਂ ਮਿਲੀ ਹਿਮਾਇਤ
* ਅੱਜ ਲੜਾਈ ਸੰਵਿਧਾਨ ਨੂੰ  ਬਚਾਉਣ ਤੇ ਸੰਵਿਧਾਨ ਨੂੰ  ਤੋੜਨ ਦੇ ਯਤਨ ਕਰਨ ਵਾਲਿਆਂ ਵਿਚਾਲੇ
ਜਲੰਧਰ, 19 ਮਈ (ਵਿਕਰਾਂਤ ਮਦਾਨ) - ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਜੁਝਾਰੂ ਉਮੀਦਵਾਰ ਪਵਨ ਕੁਮਾਰ ਟੀਨੂੰ ਦੀ ਚੋਣ ਪ੍ਰਚਾਰ ਮੁਹਿੰਮ ਨੂੰ  ਉਦੋਂ ਵੱਡਾ ਬੱਲ ਮਿਲਿਆ ਜਦੋਂ ਜਲੰਧਰ ਪੱਛਮੀ ਹਲਕੇ ਵਿੱਚ ਮੋਹਿੰਦਰ ਭਗਤ ਹਲਕਾ ਇੰਚਾਰਜ ਦੀ ਅਗਵਾਈ ਹੇਠ ਹੋਏ ਇਕ ਸਮਾਗਮ ਦੌਰਾਨ ਭਾਜਪਾ ਅਤੇ ਅਕਾਲੀ ਦਲ ਦੇ ਕਈ ਆਗੂਆਂ ਨੇ ਆਪੋ ਆਪਣੀ ਪਾਰਟੀ ਛੱਡ ਕੇ ਹਿਮਾਇਤੀਆਂ ਸਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ | ਇਸ ਵਿੱਚ ਪਰਦੀਪ ਖੁੱਲਰ ਦੇ ਯਤਨਾ ਨੂੰ  ਵਿਸ਼ੇਸ਼ ਤੌਰ 'ਤੇ ਦੇਖਿਆ ਗਿਆ | ਇਸ ਮੌਕੇ 'ਆਪ' ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਅਸ਼ਵਨੀ ਗਾਂਧੀ ਜਿਲ੍ਹਾ ਸੈਕਟਰੀ ਯੂਵਾ ਮੋਰਚਾ ਭਾਜਪਾ, ਵਿੰਕਲ ਕੁਮਾਰ ਸੈਕਟਰੀ ਐਸਸੀ ਮੋਰਚਾ ਭਾਜਪਾ, ਰਾਜ ਕੁਮਾਰ ਭਗਤ ਐਸਸੀ ਮੋਰਚਾ ਭਾਜਪਾ, ਦੀਪਕ ਰਾਠੌਰ ਯੂਵਾ ਮੋਰਚਾ ਭਾਜਪਾ ਤੋਂ ਇਲਾਵਾ ਜਲੰਧਰ ਪੱਛਮੀ ਹਲਕੇ ਤੋਂ ਆਗੂ ਪੱਪੂ ਪੰਡਤ, ਰਾਕੇਸ਼ ਥਾਪਾ, ਆਸ਼ੀ ਕੁਮਾਰ ਅਤੇ ਅਕਾਲੀ ਦਲ ਦੇ ਵਾਰਡ ਪ੍ਰਧਾਨ ਸੁਰਜੀਤ ਭੁੱਲਰ ਤੇ ਉਨ੍ਹਾਂ ਦੇੇ ਹਿਮਾਇਤੀ ਸ਼ਾਮਲ ਸਨ |
ਸਮਾਗਮ ਵਿੱਚ ਇਸ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ, ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ, ਹਰਸਿਮਰਨ ਸਿੰਘ ਬੰਟੀ ਸਾਬਕਾ ਡਿਪਟੀ ਮੇਅਰ, ਰੌਬਿੰਨ ਸਾਂਪਲਾ, ਪ੍ਰਦੀਪ ਖੁਲਰ ਤੇ ਹੋਰ ਸਖਸ਼ੀਅਤਾਂ ਵੀ ਹਾਜਰ ਸਨ | ਇਸ ਦੌਰਾਨ ਹਲਕਾ ਜਲੰਧਰ ਪੱਛਮੀ ਵਿੱਚ ਇਕ ਵੱਡਾ ਰੋਡ ਸ਼ੋਅ ਵੀ ਮੋਹਿੰਦਰ ਭਗਤ ਦੀ ਅਗਵਾਈ ਵਿੱਚ ਕੱਢਿਆ ਗਿਆ ਜਿਸ ਵਿੱਚ ਸ਼ਾਮਲ ਲੋਕਾਂ ਨੇ ਨਾਅਰੇ ਲਗਾ ਕੇ ਪਵਨ ਟੀਨੂੰ ਦੀ ਹਿਮਾਇਤ ਵਿੱਚ ਆਉਣ ਦਾ ਐਲਾਨ ਕੀਤਾ |
ਦੂਜੇ ਪਾਸੇ ਪਵਨ ਟੀਨੂੰ ਵੱਲੋਂ ਆਪਣੇ ਪਿੰਡ ਖੁਰਲਾ ਕਿੰਗਰਾ ਵਿਖੇ ਸੁਖਮਣੀ ਸਾਹਿਬ ਦੇ ਪਾਠ ਦਾ ਭੋਗ ਦੌਰਾਨ ਸ਼ਮੂਲੀਅਤ ਕੀਤੀ ਗਈ ਤੇ ਫਿਰ ਰਸੀਲਾ ਆਸ਼ਰਮ ਬਸਤੀ ਦਾਨਿਸ਼ਮੰਦਾਂ, ਸੀਐਨਆਈ ਚਰਚ ਆਦਰਸ਼ ਨਗਰ, ਨਿਰੰਕਾਰੀ ਸਤਿਸੰਗ ਕਪੂਰਥਲਾ, ਖਾਂਬੜਾ ਚਰਚ ਅਤੇ ਉਦੇਸ਼ੀਆਂ ਵਿਖੇ ਡੇਰਾ ਸੰਤ ਕਰਨੈਲ ਚੰਦ ਜੀ ਦੇ ਸਮਾਗਮ ਵਿੱਚ ਸ਼ਾਮਲ ਹੋ ਕੇ ਸੰਗਤਾਂ ਦੇ ਦਰਸ਼ਨ ਕੀਤੇ ਗਏ ਤੇ ਸੰਤਾਂ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਲਿਆ ਗਿਆ |
ਇਸ ਦੌਰਾਨ ਪਵਨ ਟੀਨੂੰ ਵੱਲੋਂ ਜਲੰਧਰ ਦੇ ਵਿਧਾਨ ਸਭਾ ਹਲਕਾ ਉਤਰੀ ਦੇ ਸੁੱਚੀ ਪਿੰਡ, ਦਾਣਾ ਮੰਡੀ, ਜਨਤਾ ਕਾਲੋਨੀ ਮਕਸੂਦਾਂ, ਰਣਜੀਤ ਸਿੰਘ ਐਵੇਨਿਊ, ਸੰਤੋਖਪੁਰਾ ਤੇ ਹੋਰਨਾਂ ਇਲਾਕਿਆਂ ਵਿੱਚ ਮੀਟਿੰਗਾਂ ਨੂੰ  ਸੰਬੋਧਨ ਕਰਦਿਆਂ ਦਸਿਆ ਕਿ ਦੇਸ਼ ਦੀ ਕੇਂਦਰੀ ਸਰਕਾਰ ਵੱਲੋਂ ਜਿਸ ਰਫਤਾਰ ਨਾਲ ਨਿਜੀਕਰਣ ਕੀਤਾ ਜਾ ਰਿਹਾ ਹੈ, ਉਸ ਨਾਲ ਬੇਰੋਜਗਾਰੀ ਤੇ ਪੜ੍ਹੇ ਲਿਖੇ ਨੌਜਵਾਨਾਂ ਦਾ ਸੋਸ਼ਨ ਵੱਧਿਆ ਹੈ | ਕੇਂਦਰ ਨੇ ਕਦੇ ਵੀ ਜਲੰਧਰ ਨੂੰ  ਕੋਈ ਵੱਡਾ ਕਾਰਖਾਨਾ ਜਾਂ ਪ੍ਰਾਜੈਕਟ ਨਹੀਂ ਦਿਤਾ, ਜਿਸ ਲਈ ਲੋੜ ਹੈ ਜਲੰਧਰ ਲੋਕ ਸਭਾ ਹਲਕੇ ਦੀਆਂ ਲੋੜਾਂ ਬਾਰੇ ਲਗਾਤਾਰ ਭਾਰਤੀ ਸੰਸਦ ਵਿੱਚ ਅਵਾਜ਼ ਬੁਲੰਦ ਕੀਤੀ ਜਾਏ ਤਾਂ ਕਿ ਨੌਜਵਾਨਾਂ ਨੂੰ  ਰੋਜ਼ਗਾਰ ਦੇ ਲਈ ਭਟਕਣਾ ਨਾ ਪਵੇ | ਪਵਨ ਟੀਨੂੰ ਨੇ ਸੰਸਦ ਵਿੱਚ ਵਿਦਿਅਕ, ਰਾਖਵਾਂਕਰਣ ਦੇ ਮੁੱਦੇ ਉਠਾਉਣ ਦੀ ਲੋੜ 'ਤੇ ਵੀ ਜੋਰ ਦਿੰਦਿਆਂ ਵਾਅਦਾ ਕੀਤਾ ਕਿ ਤੁਸੀ ਆਪਣੇ ਇਸ ਲੋਕਲ ਵਸਨੀਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ  ਸੇਵਾ ਦਾ ਮੌਕਾ ਦਿਓ ਅਤੇ ਉਹ ਇਕ ਲੱਖ ਲੋਕਾਂ ਨੂੰ  ਜਲੰਧਰ ਲੋਕ ਸਭਾ ਹਲਕੇ ਵਿੱਚ ਰੋਜ਼ਗਾਰ ਮੁਹੱਈਆ ਕਰਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ ਅਤੇ ਤੁਹਾਡੀਆਂ ਉਮੀਦਾਂ ਉਤੇ ਖਰਾ ਉਤਰੇਗਾ |
ਜਲੰਧਰ ਸ਼ਹਿਰ ਦੀ ਸਰਦਲ 'ਤੇ ਵਸਦੇ ਸੁੱਚੀ ਪਿੰਡ ਵਿੱਚ ਪੁੱਜਣ 'ਤੇ ਹਲਕਾ ਇੰਚਾਰਜ ਦਿਨੇਸ਼ ਢੱਲ, ਬਲਜੀਤ ਬੱਲੀ, ਬੱਬੂ, ਚੰਦਨ, ਕਾਕਾ, ਦੇਵ ਰਾਜ, ਦੀਪਾ, ਮਨਦੀਪ, ਸਾਹਿਲ, ਦਖ਼ਸ਼, ਜੈਵੇਸ਼, ਰਾਮ ਤੇ ਉਨ੍ਹਾਂ ਦੇ ਹਿਮਾਇਤੀਆਂ ਵੱਲੋਂ ਭਰਵੀਂ ਹਾਜਰੀ ਰਹੀ | ਨਵੀਂ ਦਾਣਾ ਮੰਡੀ ਵਿੱਚ ਕੈਪਟਨ ਐਚ.ਐਸ. ਖੁਰਾਨਾ, ਮਨਜੀਤ ਸਿੰਘ ਖੁਰਾਨਾ, ਕਸ਼ਮੀਰੀ ਲਾਲ, ਲਵਲੀ ਕਾਲਰਾ, ਆਰ.ਐਸ.ਕਾਲਰਾ ਸੀਏ, ਤਰਲੋਕ ਸਿੰਘ, ਡੀ.ਸੀ. ਗੁਪਤਾ, ਪਿ੍ੰਸ ਸਪਰਾ, ਹਰਜਿੰਦਰ ਵੜੈਚ, ਸੁਰਿੰਦਰ ਧੀਮਾਨ ਤੇ ਉਨ੍ਹਾਂ ਦੇ ਹਿਮਾਇਤੀਆਂ ਵੱਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ |
ਇਸ ਤਰ੍ਹਾਂ ਉਕਤ ਬਾਕੀ ਇਲਾਕਿਆਂ ਵਿੱਚ ਵੀ ਇਨ੍ਹਾਂ ਭਰਵੀਆਂ ਮੀਟਿੰਗਾਂ ਵਿੱਚ ਹਾਜਰ ਵਿਅਕਤੀਆਂ ਨੇ ਪੂਰੇ ਜੋਸ਼ ਨਾਲ ਪਵਨ ਟੀਨੂੰ ਦੀ ਹਿਮਾਇਤ ਵਿੱਚ ਨਿਤਰਣ ਦਾ ਐਲਾਨ ਕੀਤਾ |


41

Share News

Login first to enter comments.

Latest News

Number of Visitors - 136136