Saturday, 31 Jan 2026

ਚਰਨਜੀਤ ਚੰਨੀ ਨੇ ਰੋਟਰੀ ਕਲੱਬ ਦੇ ਮੈਂਬਰਾਂ ਨਾਲ ਮੀਟਿੰਗ ਕਰ ਕਾਂਗਰਸ ਨੂੰ ਜਿਤਾਉਣ ਦੀ ਕੀਤੀ ਅਪੀਲ

ਜਲੰਧਰ ਚ ਮੈਡੀਕਲ ਟੂਰਿਜਨ ਨੂੰ ਕੀਤਾ ਜਾਵੇਗਾ ਉਤਸ਼ਾਹਿਤ-ਚਰਨਜੀਤ ਚੰਨੀ


ਜਲੰਧਰ- ਅੱਜ ਮਿਤੀ 19 ਮਈ : ਜਲੰਧਰ ਲੋਕ ਸਭਾ ਹਲਕੇ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਰੋਟਰੀ ਕਲੱਬ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ।ਇਸ ਦੋਰਾਨ ਉਨਾਂ ਜਲੰਧਰ ਦੇ ਵਿਕਾਸ ਅਤੇ ਸਮੱਸਿਆਵਾ ਤੇ ਵਿਚਾਰਾਂ ਕੀਤੀਆਂ।ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉੱਨਾਂ ਦਾ ਰੋਟਰੀ ਕਲੱਬ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਤੇ ਉੱਨਾਂ ਦੇ ਪਰਿਵਾਰਿਕ ਮੈਂਬਰ ਵੀ ਰੋਟਰੀ ਪਰਿਵਾਰ ਦੇ ਮੈਂਬਰ ਹਨ।ਉੱਨਾਂ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਸਮਾਜ ਦੇ ਹਰ ਵਗਰ ਨਾਲ ਜੁੜਿਆ ਹੋਇਆ ਹੈ ਤੇ ਕਲੱਬ ਦੇ ਮੈਂਬਰ ਜ਼ਮੀਨੀ ਪੱਧਰ ਤੇ ਲੋਕਾ ਦੀ ਸਮੱਸਿਆਵਾਂ ਤੋਂ ਜ਼ਰੂਰਤਾਂ ਤੋ ਵਾਕਫ ਹਨ।ਉਨਾਂ ਕਲੱਬ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਜਲੰਧਰ ਦੀ ਤਰੱਕੀ ਦੇ ਵਿੱਚ ਉੱਨਾਂ ਦਾ ਸਾਥ ਦੇਣ ਤਾਂ ਜੋ ਇੱਥੋਂ ਦੀਆ ਸਮੱਸਿਆਵਾਂ ਦਾ ਹੱਲ ਕਰ ਇੱਥੇ ਲੋਕਾਂ ਨੂੰ
ਚੰਗੀਆਂ ਸਹੂਲਤਾਂ ਦਿੱਤੀਆਂ ਜਾ ਸਕਣ।ਇਸ ਦੋਰਾਨ ਉੱਨਾਂ ਕਿਹਾ ਕਿ ਜਲੰਧਰ ਦੇ ਵਿੱਚ ਮੈਡੀਕਲ ਟੂਰਿਜਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਵਿਦੇਸ਼ਾ ਤੋ ਲੋਕ ਇਲਾਜ ਕਰਵਾਉਣ ਲਈ ਜਲੰਧਰ ਨੂੰ ਤਰਜੀਹ ਦੇਣ।ਸ.ਚੰਨੀ ਨੇ ਕਿ ਜਲੰਧਰ ਵਿੱਚ ਮੈਡੀਕਲ ਟੂਰਿਜਮ ਨੂੰ ਉਤਸ਼ਾਹਿਤ ਕਰਨ ਦਾ ਹਰ ਵਗਰ ਨੂੰ ਫ਼ਾਇਦਾ ਮਿਲੇਗਾ ਤੇ ਆਮ ਲੋਕਾਂ ਲਈ ਰੋਜਗਾਰ ਦੇ ਸਾਧਨ ਵੀ ਵਧਣਗੇ।ਇਸ ਦੋਰਾਨ ਸਾਬਕਾ ਵਿਧਾਇਕ ਰਜਿੰਦਰ ਬੇਰੀ,ਸਾਬਕਾ ਕੋਸਲਰ ਜਸਲੀਨ ਕੋਰ ਸੇਠੀ,ਕਲੱਬ ਦੇ ਪ੍ਰਧਾਨ ਪੀ.ਐਸ ਬਿੰਦਰਾ,ਸਾਬਕਾ ਪ੍ਰਧਾਨ ਐਮ.ਐਸ ਪਨੇਸਰ,ਮਨਜੀਤ ਸਿੰਘ ਰੋਬਿਨ,ਏ.ਕੇ ਕੁੰਦਰਾ,ਕੁਲਦੀਪ ਸਿੰਘ,ਡਾ.ਐਸ.ਪੀ.ਐਸ ਗਰੋਵਰ ਸਮੇਤ ਕਲੱਬ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।


42

Share News

Login first to enter comments.

Latest News

Number of Visitors - 136137