Tue, 04 Aug 2026
Post Details

ਜਿੰਮਖਾਨਾ ਕਲੱਬ ਵਿੱਚ ਚਰਨਜੀਤ ਚੰਨੀ ਨੇ ਪਾਇਆ ਭੰਗੜਾ,ਵਾਲੀਬਾਲ ਤੇ ਟੈਨਿਕ ਦੀ ਖੇਡ ਵੀ ਖੇਡੀ


ਨਰੋਆ ਸਮਾਜ ਸਿਰਜਣ ਲਈ ਖੇਡ ਤੇ ਮਨੋਰੰਜਨ ਗਤੀਵਿਧੀਆਂ ਨੂੰ ਵਧਾਵਾ ਦੇਣਾ ਸਮੇਂ ਦੀ ਲੋੜ-ਚਰਨਜੀਤ ਚੰਨੀ
ਜਲੰਧਰ- ਅੱਜ ਮਿਤੀ 18 ਮਈ (ਵਿਕਰਾਂਤ ਮਦਾਨ) 
ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਨੀਵਾਰ ਸਵੇਰ ਸਮੇਂ ਜਲੰਧਰ ਦੇ ਜਿੰਮਖਾਨਾ ਕਲੱਬ ਵਿੱਚ ਪੁੱਜੇ।ਇਸ ਦੋਰਾਨ ਸਾਬਕਾ ਵਿਧਾਇਕ ਰਜਿੰਦਰ ਬੈਰੀ ਅਤੇ ਸਾਬਕਾ ਕੋਲਸਰ ਡਾ.ਜਸਲੀਨ ਕੋਰ ਸੇਠੀ ਵੀ ਉੱਨਾਂ ਦੇ ਨਾਲ ਮੋਜੂਦ ਸਨ।ਇਸ ਦੋਰਾਨ ਉੱਨਾਂ ਜਿੰਮਖਾਨਾ ਕਲੱਬ ਦੇ ਖਿਡਾਰੀਆਂ ਨਾਲ ਟੈਨਿਸ ਤੇ ਵਾਲੀਬਾਲ ਦੀ ਖੇਡ ਖੇਡੀ।ਜਦ ਕਿ ਕਲੱਬ ਦੇ ਵਿੱਚ ਚੱਲ ਰਹੀ ਭੰਗੜਾ ਕਲਾਸ ਵਿੱਚ ਵੀ ਹਿੱਸਾ ਲਿਆ ਤੇ ਸਭ ਨਾਲ ਭੰਗੜਾ ਵੀ ਪਾਇਆ।ਸ.ਚੰਨੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸਮਾਜ ਨੂੰ ਚੰਗੀ ਸੇਧ ਦਿੰਦੀਆਂ ਹਨ ਤੇ ਸ਼ਰੀਰ ਨੂੰ ਰਿਸ਼ਟ ਪੁਸ਼ਟ ਰੱਖਦੀਆਂ ਹਨ।ਉੱਨਾਂ ਕਿਹਾ ਕਿ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਇਹ ਲੋਕ ਸਮਾਜ ਦੀ ਭਲਾਈ ਦੇ ਕੰਮ ਵੀ ਵੱਧ ਚੜ ਕੇ ਕਰਦੇ ਹਨ।ਸ.ਚੰਨੀ ਨੇ ਕਿਹਾ ਕਿ ਉੱਨਾਂ ਦੀ ਕੋਸ਼ਿਸ਼ ਰਹੇਗੀ ਜਲੰਧਰ ਹਲਕੇ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਹੋਰ ਵਧਾਵਾ ਦਿੱਤਾ ਜਾਵੇ ਤਾਂ ਜੋ ਬੁਰੀ ਸੰਗਤ ਵਿੱਚ ਫਸੇ ਲੋਕ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੇ ਇੱਕ ਨਰੋਆ ਸਮਾਜ ਸਿਰਜਣ।ਉੱਨਾਂ ਕਿਹਾ ਕਿ ਖੇਡਾਂ ਤੇ ਮਨੋਰੰਜਨ ਗਤੀਵਿਧੀਆਂ ਨੂੰ ਵਧਾਵਾ ਦੇਣਾ ਸਮੇਂ ਦੀ ਲੋੜ ਹੈ।

Comments

No comments yet.



Latest News

Number of Visitors - 191684