Saturday, 31 Jan 2026

*ਨੌਜਵਾਨ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੋਟਾਂ ਪਾ ਕੇ ਦੇਸ ਵਿੱਚ ਤੀਸਰੀ ਵਾਰ ਮੋਦੀ ਸਰਕਾਰ ਬਣਾਉਣਗੇ : ਰਾਜੇਸ਼ ਬਾਘਾ*

*ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਨੌਜ਼ਵਾਨਾਂ ਨੇ ਫੜਿਆ ਭਾਜਪਾ ਦਾ ਪੱਲਾ*

*ਨੌਜਵਾਨ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੋਟਾਂ ਪਾ ਕੇ ਦੇਸ ਵਿੱਚ ਤੀਸਰੀ ਵਾਰ ਮੋਦੀ ਸਰਕਾਰ ਬਣਾਉਣਗੇ : ਰਾਜੇਸ਼ ਬਾਘਾ*

ਜਲੰਧਰ : 16 ਮਈ 2024 (ਵਿਕਰਾਂਤ ਮਦਾਨ) :  ਅੱਜ ਭਾਰਤੀਯ ਜਨਤਾ ਪਾਰਟੀ ਜਲੰਧਰ ਦਿਹਾਤੀ ਉਤਰੀ ਦੇ ਮੰਡਲ ਪਤਾਰਾ ਦੇ ਪਿੰਡ ਬੋਲੀਨਾਂ ਦੋਆਬਾ ਵਿਚ ਸ੍ਰੀ ਰਾਜੇਸ਼ ਬਾਘਾ ਜੀ ਦੇ ਗ੍ਰਹਿ ਵਿਖੇ ਬਾਬੂ ਭਾਈ ਜਬਲੀਆ ਚੇਅਰਮੈਨ ਐਗਰੋ ਕਾਰਪੋਰੇਸ਼ਨ ਗੁਜਰਾਤ, ਸ਼੍ਰੀ ਰਾਜੇਸ਼ ਬਾਘਾ ਉਪ-ਪ੍ਰਧਾਨ ਭਾਜਪਾ ਪੰਜਾਬ, ਸਾਬਕਾ ਚੇਅਰਮੈਨ ਐਸ.ਸੀ.ਕਮਿਸ਼ਨ ਪੰਜਾਬ, ਸ਼੍ਰੀ ਅਰੁਣ ਸ਼ਰਮਾ ਚੋਣ ਇੰਚਾਰਜ ਵਿਧਾਨ ਸਭਾ ਆਦਮਪੁਰ, ਰਾਜ ਕੁਮਾਰ ਜੋਗੀ ਪ੍ਰਧਾਨ ਭਾਜਪਾ ਮੰਡਲ ਪਤਾਰਾ ਤੇ ਸੰਦੀਪ ਵਰਮਾ ਜਿਲ੍ਹਾ ਜਰਨਲ ਸਕੱਤਰ ਦੀ ਮੌਜੂਦਗੀ ਵਿੱਚ ਇਲਾਕੇ ਦੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਪੰਚਾਇਤ ਮੈਂਬਰ ਨੇ ਮੋਦੀ ਸਰਕਾਰ ਦੀਆਂ ਆਮ ਲੋਕਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਸਾਥੀਆਂ ਸਮੇਤ ਭਾਜਪਾ ਦਾ ਪੱਲਾ ਫੜ ਲਿਆ। ਸ਼ਾਮਲ ਹੋਣ ਵਾਲਿਆਂ ਵਿਚ ਸੁਖਵਿੰਦਰ ਕੁਮਾਰ, ਕਰਨ ਕੁਮਾਰ, ਗਗਨਦੀਪ ਸਿੰਘ, ਅਜੇ ਕੁਮਾਰ, ਅਮਿਤ ਕੁਮਾਰ ਤੇ ਕੁਲਵੰਤ ਕੁਮਾਰ ਸਨ। ਹਰਪ੍ਰੀਤ ਤੇ ਸਾਥੀਆਂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਨਸ਼ਾ ਮੁਕਤ, ਗੈਂਗਵਾਰ ਮੁਕਤ ਕਰਨਾ ਹੈ ਅਤੇ ਪੰਜਾਬ ਦੀ ਤਰੱਕੀ ਲਈ ਮੋਦੀ ਅਤੇ ਜੋਗੀ ਵਰਗੀ ਸਰਕਾਰ ਚਾਹੀਦੀ ਹੈ। 
ਇਸ ਮੌਕੇ ਸ਼੍ਰੀ ਰਾਜੇਸ਼ ਬਾਘਾ ਜੀ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ 13 ਦੀਆਂ 13 ਸੀਟਾਂ ਜਿੱਤ ਕੇ ਤੀਸਰੀ ਵਾਰ ਵੀ ਸ਼੍ਰੀ ਨਰਿੰਦਰ ਮੋਦੀ ਜੀ ਹੀ ਪ੍ਰਧਾਨ ਮੰਤਰੀ ਬਣਨਗੇ ਤੇ ਪੰਜਾਬ ਦੇ ਨੌਜਵਾਨ ਵੀ ਮੋਦੀ ਤੇ ਜੋਗੀ ਦੇ ਰਾਜ ਤੋਂ ਬਹੁਤ ਪ੍ਰਭਾਵਿਤ ਹਨ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਭਾਜਪਾ ਦੀ ਹੀ ਸਰਕਾਰ ਬਣੇਗੀ। 
ਇਸ ਮੌਕੇ ਸ਼੍ਰੀ ਰਾਜ ਕੁਮਾਰ ਜੋਗੀ ਜੀ ਪ੍ਰਧਾਨ ਭਾਜਪਾ ਮੰਡਲ ਪਤਾਰਾ ਨੇ ਸ਼ਾਮਲ ਹੋਣ ਵਾਲੇ ਸਾਥੀਆਂ ਦਾ ਸਵਾਗਤ ਅਤੇ ਧਨਵਾਦ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਹੁਸਨ ਲਾਲ ਜਿਲ੍ਹਾ ਪ੍ਰਧਾਨ ਓ.ਬੀ.ਸੀ.ਮੋਰਚਾ,ਪਰਮਜੀਤ ਬਾਘਾ ਜਿਲ੍ਹਾ ਜਰਨਲ ਸਕੱਤਰ ਐਸ.ਸੀ.ਮੋਰਚਾ, ਗੁਰਜੀਤ ਬਾਘਾ, ਸੰਤੋਖ ਸਿੰਘ ਅਤੇ ਪਾਲਾ ਬਾਬਾ ਆਦਿ ਹਾਜ਼ਰ ਸਨ।


55

Share News

Login first to enter comments.

Latest News

Number of Visitors - 136139