ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਛੇਵੀਂ
{ ਗੈਰਾਂ ਦੇ ਸਹਾਰਿਆਂ ਨੂੰ ਨਕਾਰਦਾ ਹੋਇਆ ਰਾਮ ਸਿੰਘ ਇਨਸਾਫ਼}
———- ਗ਼ੈਰਾਂ ਦਾ ਸਹਾਰਾ ——
- ਅਸੀਂ ਨੱਚਣਾ ਨਹੀਂ ਸ਼ਾਹ ਦੇ, ਇਸ਼ਾਰਿਆਂ ਦੇ ਉੱਤੇ।
ਜਿਊਣਾ ਅਸੀਂ ਨਹੀਂ ਗ਼ੈਰਾਂ ਦੇ, ਸਹਾਰਿਆਂ ਦੇ ਉੱਤੇ।
ਸਾਡੇ ਗਿਲੇ ਤੇ ਨਾ ਯਾਰਾ, ਐਵੇਂ ਗਿਲਾ ਕਰੀ ਜਾ,
ਗਿਲ੍ਹਾ ਸ਼ਿਕਵਾ ਵੀ ਹੁੰਦਾ ਹੈ, ਪਿਆਰਿਆਂ ਦੇ ਉੱਤੇ।
ਨਹੀਂ ਤਾਰਿਆਂ ਦੀ ਲੋੜ ਸਾਨੂੰ ਚੰਦ ਚਾਹੀਦਾ,
ਰੂਹ ਭਰਦੀ ਨਹੀਂ ਸਾਡੀ, ਇਹਨਾ ਤਾਰਿਆਂ ਦੇ ਉੱਤੇ।
ਉਹਨਾਂ ਕਦੇ ਵੀ ਨਹੀਂ, ਸਾਗਰਾਂ ਤੋਂ ਪਾਰ ਲੰਘਣਾ,
ਸੋਚਾਂ ਸੋਚਦੇ ਰਹੇ ਬੈਠ ਜੋ, ਕਿਨਾਰਿਆਂ ਦੇ ਉੱਤੇ।
ਭੁੱਖੇ ਨੰਗਿਆਂ ਦੀ ਆਹ, ਤੇਜ਼ ਗੋਲੀ ਨਾਲੋਂ ਹੁੰਦੀ,
ਕਰ ਜ਼ਾਲਮਾ ਨਾ ਜ਼ੁਲਮ ਤੂੰ ਵਿਚਾਰਿਆਂ ਦੇ ਉੱਤੇ।
ਦੇਖੋ ਹਾਕਿਮ ਦਾ ਡਰ ਭੁੱਖਾ ਬਾਤ ਵੀ ਨਹੀਂ ਪਾਉਂਦਾ,
ਕਹਿੰਦੇ ਬਹੁਤ ਭਾਰਾ ਦੰਡ ਹੈ, ਹੁੰਗਾਰਿਆਂ ਦੇ ਉੱਤੇ।
ਹਾਰ ਜਿੱਤ, ਦੁੱਖ ਸੁੱਖ ਰਹਿੰਦੇ ਇੱਕ ਦੂਜੇ ਪਿੱਛੇ,
ਐਵੇਂ ਕੱਸ ਨੂੰ ਤੂੰ ਮੌਜੂ ਇਹਨਾਂ ਹਾਰਿਆਂ ਦੇ ਉੱਤੇ।
ਸੁਣ ਲਾਰੇ ਅਸੀਂ ਕਿਥੋਂ ਤੋਂ ਹੈ ਕਿੱਥੇ ਪਹੁੰਚੇ ਗਏ,
ਕਬਰ ਵਿੱਚ ਵੀ ਯਕੀਨ ਸਾਨੂੰ ਲਾਰਿਆਂ ਦੇ ਉੱਤੇ।
ਲਹੂ ਕੌਮ ਦਾ ਹੈ ਲੱਗਾ, ਮਹਿਲ ਸਕਦਾ ਨਹੀਂ ਢਹਿ ,
‘ਇਨਸਾਫ਼’ ਟਿਕਿਆ ਨਹੀਂ ਮਹਿਲ, ਇਟਾਂ ਗਾਰਿਆਂ ਦੇ ਉੱਤੇ।
ਅਸੀਂ ਨੱਚਣਾ ਨਹੀਂ ਸ਼ਾਹ ਦੇ, ਇਸ਼ਾਰਿਆਂ ਦੇ ਉੱਤੇ।
ਜਿਊਣਾ ਅਸੀਂ ਨਹੀਂ ਗ਼ੈਰਾਂ ਦੇ, ਸਹਾਰਿਆਂ ਦੇ ਉੱਤੇ।






Login first to enter comments.