Friday, 30 Jan 2026

— ਰੱਜੀਆਂ ਨੀਤਾਂ ਵਾਲੇ — ( ਰਾਮ ਸਿੰਘ ਇਨਸਾਫ਼ ਦੀ ਨਸੀਅੱਤ )

ਪੰਜਵੀਂ 


     ——— ਰੱਜੀਆਂ ਨੀਤਾਂ ਵਾਲੇ ———


ਜੋ ਘਰ ਘਰ ਫਿਰਨ ਦੇ ਆਦੀ ਨੇ, ਜੋ ਬਣਦੇ ਨਹੀਂ ਇਕ ਘਰ ਦੇ ਨੇ।
ਹਰ ਦਰ ਤੇ ਸਲਾਮਾਂ ਪੈਂਦੀਆਂ ਨੇ, ਹੋ ਜਾਂਦੇ ਜਿਹੜੇ ਇੱਕ ਦਰ ਦੇ ਨੇ।
ਜੋ ਕੌਮ ਦੇ ਲੇਖੇ ਜ਼ਿੰਦ ਲਾਉਂਦੇ, ਕੌਮ ਮਰਨ ਕਦੇ ਵੀ ਦਿੰਦੀ ਨਹੀਂ,
ਘਰ ਜੋਗੇ ਵੀ ਉਹ ਨਹੀਂ ਰਹਿੰਦੇ, ਸਾਰੀ ਉਮਰ ਜੋ ਘਰ ਨੂੰ ਭਰਦੇ ਨੇ।
ਜਿਹੜੇ ਭੈਅ ਮੌਤ ਤੋਂ ਨਹੀਂ ਖਾਂਦੇ, ਭੈਅ ਮੌਤ ਉਹਨਾਂ ਤੋਂ ਖਾਂਦੀ ਹੈ,
ਹਰ ਸਾਹ ਨਾਲ ਘੁਟ ਘੁਟ ਮਰਦੇ ਨੇ, ਜੋ ਰਹਿਣ ਮੌਤ ਤੋਂ ਡਰਦੇ ਨੇ।
ਔਖੀ ਵੇਲੇ ਧੀਰਜ ਨਹੀਂ ਛੱਡਦੇ, ਮੁੜ ਆਉਂਦੇ ਮੌਤ ਦੇ ਮੂੰਹ ਵਿਚੋਂ,
ਪੱਬ ਰੱਖਦੇ ਨੇ ਜੋ ਡਰ ਡਰ ਕੇ, ਸਦਾ ਦੇਖੇ ਉਹ ਬਾਜ਼ੀ ਹਰਦੇ ਨੇ।
ਜੋ ਪਰਬਤਾਂ ਮੋਹਰੇ ਡੱਟ ਜਾਂਦੇ, ਹਿੱਕ ਚੀਰ ਦਿੰਦੇ ਨੇ ਸਾਗਰ ਦੀ,
ਤੱਕ ਕੇ ਉਹਨਾਂ ਦੀ ਹਿੰਮਤ ਨੂੰ, ਦੁੱਖ ਦਰਦ ਵੀ ਪਾਣੀ ਭਰਦੇ ਨੇ।
‘ਇਨਸਾਫ਼’ ਉਹਨਾਂ ਨੂੰ ਥੋੜ ਨਹੀਂ, ਜੋ ਨੀਤਾਂ ਰੱਜੀਆਂ ਰੱਖਦੇ ਨੇ,
ਬਹੁਤੇ ਭੁੱਖ ਦੇ ਫੁੱਫੜ ਹੁੰਦੇ ਨੇ, ਜਿਹੜੇ ਚੰਗਾ ਬਣਦੇ ਸਰਦੇ ਨੇ।


108

Share News

Login first to enter comments.

Latest News

Number of Visitors - 133008