Saturday, 31 Jan 2026

ਕਰਾੜੀ 'ਚ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਪਵਨ ਟੀਨੂੰ ਦਾ ਨਾਅਰਿਆਂ ਦੀ ਗੂੰਜ ਵਿੱਚ ਭਰਵਾਂ ਸਵਾਗਤ

ਕਿਹਾ- ਵੋਟਰ ਪੰਜਾਬ ਦੀਆਂ ਦੋਖੀ ਪਾਰਟੀਆਂ ਦੇ ਉਮੀਦਵਾਰਾਂ ਨੂੰ  ਮੂੰਹ ਨਹੀਂ ਲਗਾਉਣਗੇ
ਜਲੰਧਰ ਅੱਜ ਮਿਤੀ 29 ਅਪ੍ਰੈਲ (ਵਿਕਰਾਂਤ ਮਦਾਨ) )- ਆਮ ਆਦਮੀ ਪਾਰਟੀ ਦੇ ਉਮੀਦਵਾਰ ਲੋਕ ਸਭਾ ਹਲਕਾ ਜਲੰਧਰ ਪਵਨ ਕੁਮਾਰ ਟੀਨੂੰ  ਦਾ ਪਿੰਡ ਕਰਾੜੀ ਵਿਖੇ ਵੱਖ-ਵੱਖ ਨੇੜਲੇ ਪਿੰਡਾਂ ਦੇ ਲੋਕਾਂ ਦੇ ਵੱਡੇ ਇਕੱਠ ਵੱਲੋਂ 'ਆਪ' ਵਿੱਚ ਸ਼ਮੂਲੀਅਤ ਕਰਦਿਆਂ ਪਵਨ ਟੀਨੂੰ ਦੀ ਹਿਮਾਇਤ ਦਾ ਐਲਾਨ ਕੀਤਾ |
ਇਸ ਮੌਕੇ ਪਵਨ ਟੀਨੂੰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਭਾਜਪਾ ਤੇ ਕਾਂਗਰਸ ਪਾਰਟੀਆਂ ਨੇ ਆਪੋ ਆਪਣੀ ਹੁਕਮਰਾਨੀ ਦੌਰਾਨ ਪੰਜਾਬ ਨਾਲ ਇਨ੍ਹਾਂ ਧਰੋਹ ਕਮਾਇਆ ਹੈ ਕਿ ਪੰਜਾਬ ਦੇ ਵੋਟਰ ਇਨ੍ਹਾਂ ਨੂੰ  ਮੂੰਹ ਨਹੀਂ ਲਗਾਉਣਗੇ |
ਇਸ ਮੌਕੇ ਪਰਮਜੀਤ ਮਿਨਹਾਸ ਬਲਾਕ ਪ੍ਰਧਾਨ, ਸੂਬੇਦਾਰ ਕਰਨੈਲ ਚੰਦ ਸੈਕਟਰੀ, ਮਾਸਟਰ ਰਾਕੇਸ਼ ਕੁਮਾਰ ਸੁਰੀਲਾ, ਹਰਭਜਨ ਦਾਸ ਮਿਨਹਾਸ, ਬਬਲੂ ਰਾਮ ਕਰਾੜੀ, ਰਾਮ ਆਸਰਾ, ਗੁਰਨਾਮ ਦਾਸ ਮਿਨਹਾਸ, ਰਾਹੁਲ ਚਕੋੜੀਆ, ਜਰਨੈਲ ਚੰਦ ਧੀਰ, ਬਲਜਿੰਦਰ ਕੌਰ ਸਰਪੰਚ, ਸ਼ੰਭੂ ਰਾਮ ਪੰਚ, ਹਰਭਜਨ ਦਾਸ ਲੰਬੜਦਾਰ, ਅਮਰੀਕ ਸਿੰਘ ਜੌਹਲ ਸੈਕਟਰੀ, ਗੁਰਮੀਤ ਸਿੰਘ ਐਨ ਆਰ ਆਈ, ਸਤਨਾਮ ਸਿੰਘ ਮਨਕੋਟੀਆ ਬਲਾਕ ਪ੍ਰਧਾਨ, ਪਰਦੀਪ ਸਿੰਘ ਬਲਾਕ ਪ੍ਰਧਾਨ, ਭੁਪਿੰਦਰ ਸਿੰਘ, ਅਮਰੀਕ ਸਿੰਘ, ਪ੍ਰਭਦਿਆਲ ਮੈਂਬਰ ਐਸ.ਸੀ. ਕਮਿਸ਼ਨ ਚੰਡੀਗੜ੍ਹ, ਭਾਗ ਰਾਮ ਸਰਪੰਚ ਸੰਘਵਾਲ, ਗੁਰਮੀਤ ਸਿੰਘ ਐਨ ਆਰ ਆਈ ਤੇ ਹੋਰ ਅਣਗਿਣਤ ਲੋਕ ਸ਼ਾਮਲ ਸਨ |


22

Share News

Login first to enter comments.

Latest News

Number of Visitors - 136003