——- ਕਿਉਂ ਨਹੀਂ ਮੰਗ ਕਰਦੇ ——- (ਰਾਮ ਸਿੰਘ ਇਨਸਾਫ਼ ਦਾ ਸ਼ਿਕਵਾ)

——- ਕਿਉਂ ਨਹੀਂ ਮੰਗ ਕਰਦੇ ——-
(ਰਾਮ ਸਿੰਘ ਇਨਸਾਫ਼ ਦਾ ਸ਼ਿਕਵਾ)
ਰੱਬ ਕੋਲੋਂ ਮੰਗਣ ਤੁਰ ਪਏ ਜੇ, ਫਿਰ ਮੰਗਣੋਂ ਕਿਉਂ ਅਸੀਂ ਸੰਗ ਕਰਦੇ।
ਅਸੀਂ ਸਾਰੇ ਜੱਗ ਦੇ ਹੋ ਜਾਈਏ, ਹੱਥ ਬੰਨ੍ਹਕੇ ਕਿਉਂ ਨਹੀਂ ਮੰਗ ਕਰਦੇ।
ਕਦੇ ਝਗੜੇ  ਮੰਦਿਰ ਮਸਜਿਦ ਦੇ, ਕਦੇ ਧਰਤੀ ਅੰਬਰ ਪਾਣੀ ਦੇ,
ਸਾਡੇ ਆਪਣੇ ਅੰਦਰ ਕਮੀਆਂ ਜੋ, ਕਿਉਂ ਉਹਨਾਂ ਨਾਲ ਨਹੀਂ ਜੰਗ ਕਰਦੇ।
ਜਿਸ ਸ਼ੈਅ ਨੇ ਨਾਲ ਨਹੀਂ ਜਾਣਾ ਹੈ,ਕਿਉਂ ਕਮਲੇ ਹੋ ਗਏ ਉਸ ਪਿੱਛੇ,
ਖ਼ੁਦ ਆਪ ਵੀ ਅਸੀਂ ਹਾਂ ਤੰਗ ਹੁੰਦੇ, ਕਿਉਂ ਹੋਰਾਂ ਨੂੰ ਅਸੀਂ ਤੰਗ ਕਰਦੇ।
ਦੂਰ ਕਰਨੀ ਨਫ਼ਰਤ ਦਿਲਾਂ ਵਿਚੋਂ, ਛੱਡ ਦੇਣੇ ਵੈਰ ਵਿਰੋਧ ਸਾਰੇ,
ਕਿੰਝ ਸੁੱਖ ਦੁੱਖ ਸਾਂਝਾ ਕਰਨਾ ਹੈ, ਅਪਾਂ ਲੱਭਿਆ ਕਿਉਂ ਨਹੀਂ ਢੰਗ ਕਰਦੇ।
ਨਿੱਤ ਮਰੂ ਮਰੂ ਕਰਦੇ ਰਹਿੰਦੇ ਹਾਂ, ਰੱਜਿਆਂ ਵੀ ਨੀਅਤ ਭੁੱਖੀ ਹੈ,
ਕਾਹਤੋਂ ਮਨ ਨੂੰ ਰੱਜਿਆ ਨਹੀਂ ਰੱਖਦੇ, ਦਿਲੋਂ ਦੂਰ ਨਹੀਂ ਭੁੱਖ ਨੰਗ ਕਰਦੇ।
ਉਹ ਕੌਣ ਮਨੁੱਖਤਾ ਦਾ ਵੈਰੀ, ਡੰਗ ਮਾਰਦਾ ਸਦਾ ਹੈ ਨਫ਼ਰਤ ਦੇ,
ਅਸੀਂ ਲੱਭ ਕੇ ਬੰਦਾ ਬੰਦਿਆਂ ‘ਚੋਂ’, ਬੇਅਸਰ ਕਿਉਂ ਨਹੀਂ ਡੰਗ ਕਰਦੇ।
ਸਭਾ ਦੇ ਵਿੱਚ ਜੋ ਵੀ ਪਾਸ ਹੁੰਦਾ, ਆਮ ਜਨਤਾ ਦੇ ਨਹੀਂ ਰਾਸ ਹੁੰਦਾ,
ਕੱਲ੍ਹ ਤੇ ‘ਇਨਸਾਫ਼' ਕਿਉਂ ਗੱਲ  ਛੱਡਣੀ, ਸਭਾ ਅੱਜ ਹੀ ਕਿਉਂ ਨਹੀਂ ਭੰਗ ਕਰਦੇ।

436

Share News

Login first to enter comments.

Related News

Number of Visitors - 83658