Saturday, 31 Jan 2026

ਮੈਂ ਭਿ੍ਸ਼ਟ ਸਿਆਸਤ ਤੋਂ ਪ੍ਰੇਸ਼ਾਨ ਹੋ ਕੇ ਸਾਫ-ਸੁਥਰੀ 'ਆਪ' ਵਿੱਚ ਆਇਆ ਹੁੰ - ਪਵਨ ਟੀਨੂੰ

 ਜਲੰਧਰ ਉਤਰੀ ਹਲਕੇ 'ਚ ਕਈ ਕਾਂਗਰਸੀ ਤੇ ਅਕਾਲੀ ਹਮਾਇਤੀ ਆਪ ਵਿੱਚ ਸ਼ਾਮਲ
ਜਲੰਧਰ, 28 ਅਪ੍ਰੈਲ (ਵਿਕਰਾਂਤ ਮਦਾਨ)  - ਅੱਜ ਜਲੰਧਰ ਉਤਰੀ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ  ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਇਸ ਹਲਕੇ ਵਿੱਚ ਪੈਂਦੀ ਗੀਤਾ ਕਾਲੋਨੀ ਵਿੱਚ ਕਾਂਗਰਸ ਤੇ ਅਕਾਲੀ ਦਲ ਦੇ ਕਈ ਹਿਮਾਇਤੀ ਲੋਕ ਆਪੋ ਆਪਣੀ ਪਾਰਟੀ ਨੂੰ  ਛੱਡ ਕੇ ਆਪ ਵਿੱਚ ਸ਼ਾਮਲ ਹੋ ਗਏ |
ਇਸ ਮੌਕੇ ਆਪ ਦੇ ਲੋਕ ਸਭਾ ਹਲਕਾ ਜਲੰਧਰ ਦੇ ਉਮੀਦਵਾਰ ਪਵਨ ਟੀਨੂੰ ਨੇ ਇਨ੍ਹਾਂ ਸਖਸ਼ੀਅਤਾਂ  ਦਾ ਸਵਾਗਤ ਕਰਦਿਆਂ ਦਸਿਆ ਕਿ ਉਨ੍ਹਾਂ ਨੇ ਵੀ ਭਿ੍ਸ਼ਟ ਸਿਆਸੀ ਸਭਿਆਚਾਰ ਤੋਂ ਪ੍ਰੇਸ਼ਾਨ ਹੋ ਕੇ ਲੋਕ ਹਿਤਾਇਸ਼ੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ | ਉਨ੍ਹਾਂ ਨੇ ਯਕੀਨ ਦਿਵਾਇਆ ਕਿ ਇਨ੍ਹਾਂ ਸ਼ਾਮਲ ਹੋਣ ਵਾਲੇ ਸੱਜਣਾਂ ਦਾ ਢੁਕਵਾਂ ਮਾਣ-ਸਤਿਕਾਰ ਕੀਤਾ ਜਾਏਗਾ |
ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਆਗੂ ਬਲਵਿੰਦਰ ਕੁਮਾਰ, ਅਵਤਾਰ ਸਿੰਘ, ਕੇ.ਐਨ.ਭੱਟੀ, ਪਰਮਜੀਤ ਸਿੰਘ, ਗੁਰਦੀਪ ਸੰਧੂ, ਸਰਿੰਦਰ ਸਿੰਘ ਦਕੋਹਾ, ਹਰਦੇਵ ਬਿੱਟੂ, ਸਤਨਾਮ ਕਲੇਰ ਆਦਿ ਆਗੂਆਂ ਵੱਲੋਂ ਕਰਵਾਏ ਇਸ ਅਹਿਮ ਸਮਾਗਮ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ 'ਚ ਅਵਤਾਰ ਸਿੰਘ ਜੇ.ਈ, ਕਾਬਲ ਸਿੰਘ, ਜਗੀਰ ਸਿੰਘ, ਰਣਬੀਰ ਸਿੰਘ, ਡਾ. ਸੁਨੀਲ ਕੁਮਾਰ, ਬਿਕਰਮ ਸਿੰਘ, ਕੁਲਵੰਤ ਸਿੰਘ, ਸਾਹਿਬ ਕੀਰਤ ਸਿੰਘ, ਅਰਿਹੰਤ ਸਿੰਘ, ਦਾਰਾ ਸਿੰਘ, ਸਵਿੱਤਰ ਸਿੰਘ ਨਕੋਦਰ, ਜਥੇੇਦਾਰ ਹਰਭਜਨ ਸਿੰਘ, ਸੂਰਜ ਕੁਮਾਰ ਕਾਸ਼ੀ ਨਗਰ ਤੇ ਹੋਰ ਲੋਕ ਸ਼ਾਮਲ ਸਨ |


31

Share News

Login first to enter comments.

Latest News

Number of Visitors - 136573