—- ਉਲਝੀ ਹੋਈ ਤਾਣੀ —- ( ਰਾਮ ਸਿੰਘ ਇਨਸਾਫ਼ ਦਾ ਦੇਸ਼ ਦੇ ਹਾਲਾਤਾਂ ਦੇ ਦੁੱਖ ਦਾ ਇਜ਼ਹਾਰ ) 

——- ਉਲਝੀ ਹੋਈ ਤਾਣੀ —-
( ਰਾਮ ਸਿੰਘ ਇਨਸਾਫ਼ ਦਾ ਦੇਸ਼ ਦੇ ਹਾਲਾਤਾਂ ਦੇ ਦੁੱਖ ਦਾ ਇਜ਼ਹਾਰ ) 
ਉਲਝੀ ਪਈ ਵੇਖੋ,ਸਾਰੀ ਤਾਣੀ  ਮੇਰੇ ਦੇਸ਼ ਦੀ ।
ਬਣੀ ਜਾਂਦੀ ਕਿੱਦਾਂ ਦੀ , ਕਹਾਣੀ ਮੇਰੇ ਦੇਸ਼ ਦੀ ।  
ਵਿਹਲੜਾਂ ਦੇ ਗੱਲਿਆਂ ਚ’ ਮਾਇਆ ਬੇਹਿਸਾਬ ਹੈ ।
ਕਾਮੇ ਨੂੰ ਤਾਂ ਟੁਕ ਤੋਂ ਵੀ, ਮਿਲਦਾ ਜਵਾਬ ਹੈ । 
ਏਦਾਂ ਦੀ ਹੈ ਹੋ ਰਹੀ, ਵੰਡ ਕਾਣੀ ਮੇਰੇ ਦੇਸ਼ ਦੀ ।
ਬਣੀ ਜਾਂਦੀ ਕਿੱਦਾਂ ਦੀ, ਕਹਾਣੀ ਮੇਰੇ ਦੇਸ਼ ਦੀ ।
ਕਦੇ ਇਹਨੂੰ ਕੋਠੇ ਦੀਆਂ ,ਪੌੜੀਆਂ ਤੇ ਚਾੜ੍ਹਦੇ ।
ਕਦੇ ਦਾਜ ਲੋਭੀ ਇਹਨੂੰ, ਤੇਲ ਪਾ ਪਾ ਸਾੜਦੇ ।
ਜੰਮਣੋਂ ਪਹਿਲਾਂ ਮੁੱਕੇ, ਧੀ ਧਿਆਣੀ ਮੇਰੇ ਦੇਸ਼ ਦੀ ।
ਬਣੀ ਜਾਂਦੀ ਕਿੱਦਾਂ ਦੀ ਕਹਾਣੀ ਮੇਰੇ ਦੇਸ਼ ਦੀ ।
ਦਾਰੂ ਸਿੱਕੇ ਵੱਟੇ  , ਵੋਟ ਡਾਕੂਆਂ ਨੂੰ ਪਾਉਂਦੀ ਹੈ। 
ਫ਼ੁਕਰਿਆਂ  ਦੇ ਭਾਸ਼ਨਾਂ ਤੇ ਤਾੜੀਆਂ ਲਗਾਉਂਦੀ ਹੈ ।
ਐਨੀ ਕੁ  ਹੈ ਜਨਤਾ , ਸਿਆਣੀ ਮੇਰੇ ਦੇਸ਼ ਦੀ ।
ਬਣੀ ਜਾਂਦੀ ਕਿੱਦਾਂ ਦੀ, ਕਹਾਣੀ ਮੇਰੇ ਦੇਸ਼ ਦੀ ।
ਬਲਦੇ ਸਿਵੇ ਤੇ ਨੇਤਾ, ਰੋਟੀਆਂ ਜੋ ਸੇਕਦੇ 
ਲਾਹਨਤਾਂ ਦੇ ਪਟੇ ਲੋਕੀਂ , ਮੱਥੇ ਪਏ ਨੇ ਟੇਕਦੇ
 ‘ਇਨਸਾਫ਼‘ ਹਵਾ ਰਿੜਕੇ,  ਮਧਾਣੀ ਮੇਰੇ ਦੇਸ਼ ਦੀ ।
ਬਣੀ ਜਾਂਦੀ ਕਿੱਦਾਂ ਦੀ ਕਹਾਣੀ ਮੇਰੇ ਦੇਸ਼ ਦੀ, 
ਉਲਝੀ ਪਈ ਵੇਖੋ, ਸਾਰੀ ਤਾਣੀ ਮੇਰੇ ਦੇਸ਼ ਦੀ । 
ਬਣੀ ਜਾਂਦੀ ਕਿੱਦਾਂ ਦੀ, ਕਹਾਣੀ ਮੇਰੇ ਦੇਸ਼ ਦੀ

325

Share News

Login first to enter comments.

Related News

Number of Visitors - 83661