Fri, 18 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

*ਪਵਨ ਟੀਨੂੰ ਨੇ ਗਿਣ-ਗਿਣਕੇ ਦੱਸੀਆਂ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ*

ਅੱਜ ਜਲੰਧਰ, 25 ਅਪ੍ਰੈਲ (ਵਿਕਾੱਤ ਮਦਾਨ) :  ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਟੀਨੂੰ ਵਲੋਂ ਅੱਜ ਫਿਲੌਰ ਅਸੰਬਲੀ ਹਲਕੇ ਦੇ ਪਿੰਡਾਂ ਦਾ ਦੌਰਾ ਕਰਦੇ ਹੋਏ ਜਦੋਂ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਗਈਆਂ  ਤਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਜੈਕਾਰਿਆਂ ਲਗਾਕੇ ਹਿਮਾਇਤ ਦਾ ਐਲਾਨ ਕੀਤਾ |ਪਵਨ ਟੀਨੂੰ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਆਪਣੇ 2 ਸਾਲਾਂ ਦੇ ਸੰਖਪ ਕਾਰਜਕਾਲ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ, 45000 ਸਰਕਾਰੀ ਨੌਕਰੀਆਂ ਦਿਤੀਆਂ, ਪੰਚਾਇਤੀ ਜ਼ਮੀਨਾਂ ਤੋਂ ਧਾਕੜ ਲੋਕਾਂ ਦੇ ਕਬਜੇ ਛੁਡਵਾਏ, ਸੜਕੀ ਹਾਦਸੇ ਰੋਕਣ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ, ਦੂਰ ਦੁਰਾਡੇ ਦੇ ਖੇਤਾਂ ਤਕ ਨਹਿਰੀ ਪਾਣੀਆਂ ਦੀ ਪਹੁੰਚ ਬਣਾਈ, ਮੁਹੱਲਾ ਕਲੀਨਿਕਾਂ ਦੀ ਕਾਇਮੀ ਵਰਗੇ €ਅਨੇਕਾਂ ਲੋਕ ਹਿਤੂ ਫੈਸਲਿਆਂ ਨੂੰ  ਅਮਲ ਵਿੱਚ ਲਿਆਂਦਾ | ਸ੍ਰੀ ਟੀਨੂੰ ਦੇ ਅਜਿਹੇ ਸੰਬੋਧਨ ਨੇ ਵੋਟਰਾਂ ਵਿੱਚ ਵੱਡਾ ਉਤਸ਼ਾਹ ਪੈਦਾ ਕੀਤਾ | ਪਵਨ ਟੀਨੂੰ ਵੱਲੋਂ ਅੱਜ ਫਿਲੌਰ ਹਲਕੇ ਦੇ ਬੁੰਡਾਲਾ, ਘੁੜਕਾ, ਰੁੜਕੀ, ਬੀੜ ਬੰਸੀਆਂ, ਪਾਸਲਾ, ਦਾਰਾਪੁਰ, ਪ੍ਰਤਾਬਪੁਰਾ, ਗੰਨਾ ਪਿੰਡ ਤੋਂ ਇਲਾਵਾ ਫਿਲੌਰ ਸ਼ਹਿਰ ਦੇ ਵਾਰਡ ਨੰਬਰ 2 ਤੇ 6 ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ |ਇਸ ਮੌਕੇ ਪਿ੍ੰ: ਪ੍ਰੇਮ ਕੁਮਾਰ ਅਸੰਬਲੀ ਹਲਕਾ ਇੰਚਾਰਜ ਫਿਲੌਰ ਸਮੇਤ ਹਰਕੰਵਲ ਸਿੰਘ ਬੇਗਮਪੁਰਾ ਸਰਪੰਚ ਤੇ ਕੋਆਰਡੀਨੇਟਰ ਕਿਸਾਨ ਵਿੰਗ, ਰਣਜੀਤ ਸਿੰਘ ਬਲਾਕ ਪ੍ਰਧਾਨ, ਜਗਤ ਰਾਮ ਭੱਟੀ ਬਲਾਕ ਪ੍ਰਧਾਨ, ਸੰਤੋਖ ਸਿੰਘ ਬਲਾਕ ਪ੍ਰਧਾਨ , ਅਵਤਾਰ ਸਿੰਘ ਬਲਾਕ ਪ੍ਰਧਾਨ, ਤਰਸੇਮ ਸਿੰਘ ਬਲਾਕ ਪ੍ਰਧਾਨ, ਪ੍ਰਮਜੀਤ ਭਾਰਤੀ ਬਲਾਕ ਪ੍ਰਧਾਨ, ਡਾ. ਵੈਭਵ ਸ਼ਰਮਾ ਕੌਂਸਲਰ, ਦਵਿੰਦਰ ਸਿੰਘ ਚਾਹਲ, ਮਨਜੀਤ ਸਿੰਘ, ਦੀਪਾ ਪਾਸਲਾ, ਬਹਾਦਰ ਸਿੰਘ ਕੰਗ ਅਰਾਈਆਂ, ਰਘਬੀਰ ਸਿੰਘ ਦਾਰਾਪੁਰ, ਤਰਨਜੀਤ ਸਿੰਘ, ਚਰਨਜੀਤ ਸਿੰਘ ਮਹਿਸਮਪੁਰ, ਜੀਤ ਰਾਮ ਦਾਰਾਪੁਰ, ਰਿਤਿਕ ਤੇ ਯੂਵਾ ਆਗੂ ਰਾਜ ਕੁਮਾਰੀ ਆਦਿ ਆਗੂਆਂ ਨੇ ਭਾਰੀ ਇਕੱਠ ਨਾਲ ਪਵਨ ਟੀਨੂੰ ਦਾ ਸਵਾਗਤ ਕੀਤਾ |

Comments

No comments yet.



Latest News

Number of Visitors - 220625

Share this Post