ਵਾਲਮੀਕਿ ਮਜ੍ਹਬੀ ਸਿੱਖ ਅਤੇ ਰਵਿਦਾਸ ਭਾਈਚਾਰਿਆਂ ਨੂੰ ਇੱਕ ਦੂਜੇ ਤੋਂ ਵੱਖਰਾ ਸਮਝਣਾ ਮੂਰਖਾਂ ਦੀ ਸੋਚ 'ਤੇ ਪਹਿਰਾ ਦੇਣ ਦੇ ਬਰਾਬਰ ਹੈ- ਵਿਕਾਸ ਸੰਗਰ
ਜਲੰਧਰ
ਜਲੰਧਰ ਅੱਜ ਮਿਤੀ 22 ਅਪ੍ਰੈਲ (ਵਿਕਰਾਂਤ ਮਦਾਨ)
ਸੰਗਰ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਪ੍ਰਧਾਨ ਮਹਾਂਰਿਸ਼ੀ ਵਾਲਮੀਕਿ ਮਹਾਂਪੰਚਾਇਤ ਨੇ ਕਿਹਾ ਕਿ ਕੁਝ ਲੋਕ ਆਪਣੀ ਨਿੱਜੀ ਰਾਜਨੀਤੀ ਦੇ ਮਕਸਦ ਦੀ ਪੂਰਤੀ ਲਈ ਵਾਲਮੀਕਿ-ਮਜ੍ਹਬੀ ਸਿੱਖ, ਰਵਿਦਾਸੀਆ ਸਮਾਜ ਅਤੇ ਕਬੀਰ ਪੰਥੀ ਸਮਾਜ ਨੂੰ ਇੱਕ ਦੂਜੇ ਤੋਂ ਵੱਖਰਾ ਸਮਝਦਾ ਹੈ, ਉਹ ਸਿਰਫ ਆਪਣੀ ਮੂਰਖ ਸੋਚ ਦਾ ਪਰਦਾਫਾਸ਼ ਕਰ ਰਿਹਾ ਹੈ। ਸ੍ਰੀ ਵਿਕਾਸ ਸੰਗਰ ਨੇ ਅੱਗੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਨੇ ਸਿਰਫ਼ ਇੱਕ ਵਰਗ ਜਾਂ ਸਮਾਜ ਲਈ ਕੰਮ ਨਹੀਂ ਕੀਤਾ, ਉਨ੍ਹਾਂ ਨੇ ਦਲਿਤਾਂ, ਪੱਛੜੇ ਵਰਗ ਅਤੇ ਸਮਾਜ ਦੇ ਹਰ ਇੱਕ ਵਰਗ ਲਈ ਸ਼ਲਾਘਾਯੋਗ ਕੰਮ ਕੀਤੇ ਅਤੇ ਅੱਜ ਕੁਝ ਲੋਕ ਸਾਨੂੰ ਇੱਕ ਦੂਜੇ ਦੇ ਦੁਸ਼ਮਣ ਦੱਸ ਰਹੇ ਹਨ ਅਤੇ ਸਿਰਫ਼ ਆਪਣੀ ਨਿੱਜੀ ਰਾਜਨੀਤੀ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਨ। ਸੰਗਰ ਨੇ ਕਿਹਾ ਕਿ ਅੱਜ ਦਲਿਤਾਂ ਦੇ ਕਿਸੇ ਵੀ ਵਰਗ ਨਾਲ ਜੋ ਵਾਪਰਿਆ, ਉਸ ਵਿਰੁੱਧ ਦਲਿਤ ਭਾਈਚਾਰੇ ਦੇ ਸਾਰੇ ਵਰਗ ਸੰਘਰਸ਼ ਕਰ ਰਹੇ ਹਨ। ਚਾਹੇ ਉਹ SC/ST ਐਕਟ 1989 ਅੱਤਿਆਚਾਰ ਐਕਟ ਨੂੰ ਬਹਾਲ ਕਰਨ ਦਾ ਮਾਮਲਾ ਹੋਵੇ। ਸੰਵਿਧਾਨ ਨੂੰ ਬਚਾਉਣ ਦੀ ਗੱਲ ਹੈ। ਸਾਡੇ ਗੁਰੂਆਂ ਰਹਿਬਰਾਂ ਦੀ ਸ਼ਾਨ ਦੇ ਖਿਲਾਫ਼ ਭਾਵੇਂ ਕੋਈ ਵੀ ਆਵਾਜ਼ ਉਠਾਈ ਗਈ ਹੋਵੇ, ਦਲਿਤ ਵਰਗ ਨੇ ਇਸ ਦਾ ਸਖ਼ਤੀ ਨਾਲ ਸਾਹਮਣਾ ਕੀਤਾ ਹੈ। ਸ੍ਰੀ ਸੰਗਰ ਨੇ ਦੋਹਾਂ ਸਮਾਜ ਦੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਨਿੱਜੀ ਰਾਜਨੀਤੀ ਨੂੰ ਚਮਕਾਉਣ ਵਾਲੇ ਲੋਕਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਸ. ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਵ ਪ੍ਰਵਾਨਿਤ ਆਗੂ ਹਨ।

Login first to enter comments.