Saturday, 31 Jan 2026

ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ

ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ
ਪੰਜਾਬ ਭਾਜਪਾ ਦੇ ਐਨ.ਜੀ.ਓ ਸੈਲ ਦੇ ਮੈਂਬਰ ਨੇ ਅੱਜ ਕਾਂਗਰਸ ਪਾਰਟੀ ਵਿਚ ਘਰ ਵਾਪਸੀ ਕਰ ਲਈ ਹੈ । ਕਾਂਗਰਸ ਪਾਰਟੀ ਵਿਚ ਲੰਬਾ ਸਮਾਂ ਕੰਮ ਕਰਨ ਵਾਲੇ ਮਨਜੀਤ ਸਿਮਰਨ ਪਿਛਲੇ ਦਿਨੀ ਭਾਜਪਾ ਵਿਚ ਚੱਲ ਗਏ ਸਨ ਪਰ ਅੱਜ ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ ਅਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਉਨਾ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਹੈ । ਮਨਜੀਤ ਸਿੰਘ ਸਿਮਰਨ ਨੇ ਕਿਹਾ ਕਿ  ਚਰਨਜੀਤ ਸਿੰਘ ਚੰਨੀ ਜੋ ਕਿ ਪੰਜਾਬ ਦੇ ਅੱਜ ਤਕ ਦੇ ਸਭ ਤੋ ਵਧੀਆਂ ਮੁੱਖ ਮੰਤਰੀ ਰਹੇ ਹਨ ਅਤੇ ਕਾਂਗਰਸ ਪਾਰਟੀ ਨੇ ਚੰਨੀ ਸਾਬ ਨੂੰ ਜਲੰਧਰ ਲੋਕ ਸਭਾ ਤੋ ਉਮੀਦਵਾਰ ਬਣਾ ਦਿੱਤਾ ਹੈ , ਚੰਨੀ ਸਾਬ ਜਲੰਧਰ ਤੋ ਰਿਕਾਰਡ ਤੋੜ ਵੋਟਾਂ ਨਾਲ ਜਿੱਤਣਗੇ ਅਤੇ ਅਸੀ ਘਰ ਘਰ ਜਾ ਕੇ ਚੰਨੀ ਸਾਬ ਨੂੰ ਵੋਟਾ ਪਵਾ ਕੇ ਕਾਮਯਾਬ ਕਰਾਂਗੇ । ਇਸ ਮੌਕੇ ਤੇ ਕਪਿਲ ਦੇਵ ਸ਼ਰਮਾ , ਗੁਰਦਿਆਲ ਦਾਸ , ਨਿਰਮਲ ਸਿੰਘ , ਐਨ ਕੇ ਸ਼ਰਮਾ , ਸਤਪਾਲ , ਅਸ਼ੋਕ ਹੰਸ , ਮਹਾਤਮਾ ਰਾਏ , ਸੁਰਿੰਦਰ ਸੈਨੀ , ਸੰਜੇ ਕੁਮਾਰ , ਵਿਸ਼ਾਲ ਰਾਏ , ਹਰਦੀਪ ਸਿੰਘ , ਜੀਤ ਰਾਏ ਮੌਜੂਦ ਸਨ


25

Share News

Login first to enter comments.

Latest News

Number of Visitors - 136311