Sunday, 01 Feb 2026

ਸਾਬਕਾ CM ਚੰਨੀ ਨੇ ਜਲੰਧਰ 'ਵਿੱਚ ਪ੍ਰਚਾਰ; ਵਾਸਤੇ ਬਣਾਇਆ ਟਿਕਾਣਾ

 

G2M news ਰਿਪੋਰਟ ਜਲੰਧਰ(ਵਿਕਰਾਂਤ ਮਦਾਨ):-9/4/24: ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਪੌਸ਼ ਇਲਾਕੇ 'ਵਿਚ ਦੋਸਤ ਤੋਂ ਲਿਆ ਮਕਾਨ । ਸਾਬਕਾ  ਸੀਐਮ ਚੰਨੀ ਦਾ ਜਲੰਧਰ  ਚ  ਕੋਠੀ ਲੈਣ ਤੋਂ ਲਗਦਾ, ਓਹਨਾ ਦੀ ਜਲੰਧਰ ਚੋਣ ਲੜਣ ਦੀ  ਹਾਈਕਮਾਨਡ ਦੀ ਹਰੀ ਝੰਡੀ ।  ਸਿਰਫ਼ ਐਲਾਨ ਹੋਣੀ ਹੀ ਬਾਕੀ ਲਗਦਾ ਹੈ ।  ਚੰਨੀ ਨੇ ਆਪਣੇ ਚੋਣ ਪ੍ਰਚਾਰ ਲਈ ਜਲੰਧਰ ਦੇ ਮਾਡਲ ਟਾਊਨ ਦੇ ਨਾਲ ਲੱਗਦੇ ਸ੍ਰੀ ਗੁਰੂ ਤੇਗ ਬਹਾਦਰ ਨਗਰ 'ਚ ਕਿਰਾਏ 'ਤੇ ਮਕਾਨ ਲਿਆ ਹੋਇਆ ਹੈ।

        ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਰਹੀ ਸ਼ੀਤਲ ਅੰਗੁਰਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਹੁਣ ਕਾਂਗਰਸੀ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਅਤੇ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਦੇ ‘ਆਪ’ ਵਿੱਚ ਸ਼ਾਮਲ ਹੋਣ ਦੀ ਚਰਚਾ ਤੇਜ਼ ਹੋ ਗਈ ਹੈ। ਅੱਜ ਉਹ ਆਪ ਨਾਲ ਚੰਡੀਗੜ੍ਹ ਵਿੱਚ ਸ਼ਾਮਲ ਹੋਣ ਦੀ ਅਫਵਾਹਾਂ ਹਨ ।

ਚੰਨੀ ਦੇ ਦੋਸਤ ਹੰਸ ਰਾਜ ਦਾ ਹੈ ਘਰ:-

ਕਾਂਗਰਸੀ ਆਗੂ ਹੰਸ ਰਾਜ ਬੰਗਾ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਮਕਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋ ਮਹੀਨਿਆਂ ਲਈ ਕਿਰਾਏ ’ਤੇ ਦਿੱਤਾ ਹੈ। ਬੰਗਾ ਨੇ ਕਿਹਾ-ਮੈਂ ਕਾਂਗਰਸ ਨਾਲ ਜੁੜਿਆ ਹਾਂ, ਉਨ੍ਹਾਂ ਤੋਂ ਕਿਰਾਇਆ ਨਹੀਂ ਲਵਾਂਗਾ। ਉਸ ਨੇ ਦੱਸਿਆ ਕਿ ਸਾਰਾ ਮਕਾਨ 45 ਮਰਲੇ ਦੇ ਕਰੀਬ ਹੈ। ਜਿਸ ਵਿੱਚ ਬਹੁਤ ਸਾਰੇ ਕਮਰੇ ਅਤੇ ਇੱਕ ਵੱਡਾ ਮੀਟਿੰਗ ਹਾਲ ਹੈ। ਇਹ ਸੌਦਾ ਕਰੀਬ 13 ਦਿਨ ਪਹਿਲਾਂ ਹੋਇਆ ਸੀ। ਘਰ ਦੀ ਪੂਰੀ ਤਰ੍ਹਾਂ ਮੁਰੰਮਤ ਕੀਤੀ ਜਾ ਰਹੀ ਹੈ।

ਜਲੰਧਰ ਸੀਟ ਲਈ ਕਈ ਨੇਤਾ ਲਾਈਨ 'ਚ ਹਨ:-

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਕਾਫੀ ਸਮੇਂ ਤੋਂ ਸਿਆਸਤ ਗਰਮਾਈ ਹੋਈ ਸੀ। ਸ਼ਹਿਰ ਦੇ ਕਈ ਵੱਡੇ ਆਗੂਆਂ ਨੇ ਜਲੰਧਰ ਲਈ ਆਪਣੇ ਦਾਅਵੇ ਪੇਸ਼ ਕੀਤੇ ਸਨ। ਜਿਸ ਵਿੱਚ ਸਭ ਤੋਂ ਮਜ਼ਬੂਤ ਦਾਅਵਾ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਦਾ ਸੀ।

ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਸੇਵਾਮੁਕਤ ਐਸਐਸਪੀ ਰਜਿੰਦਰ ਸਿੰਘ ਨੇ ਵੀ ਆਪਣਾ ਦਾਅਵਾ ਪੇਸ਼ ਕੀਤਾ, ਪਰ ਕੁਝ ਵੀ ਸਿਰੇ ਨਾ ਚੜ੍ਹਿਆ। ਰਜਿੰਦਰ ਸਿੰਘ ਨੇ ਬੀਤੇ ਦਿਨ ਕਰਤਾਰਪੁਰ ਵਿਖੇ ਵੱਡੀ ਰੈਲੀ ਕੀਤੀ। ਜਿਸ ਵਿੱਚ ਸਮਰਥਕਾਂ ਨੇ ਰਜਿੰਦਰ ਸਿੰਘ ਨੂੰ ਜਲੰਧਰ ਸੀਟ ਤੋਂ ਉਮੀਦਵਾਰ ਬਣਾਉਣ ਲਈ ਨਾਅਰੇਬਾਜ਼ੀ ਕੀਤੀ।

ਕਾਂਗਰਸ ਨੇ ਕੈਪਟਨ ਨੂੰ ਹਟਾ ਕੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ:-

ਸਾਲ 2021 ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ। 2022 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਨੇ ਚੰਨੀ ਨੂੰ ਆਪਣਾ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਸੀ, ਪਰ ਚੰਨੀ ਨੂੰ ਵਾਰ-ਵਾਰ ਸਰਕਾਰ ਨਹੀਂ ਮਿਲ ਸਕੀ।

ਜਲੰਧਰ ਤੋਂ ਕਾਂਗਰਸ ਦੇ ਤਤਕਾਲੀ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ 2023 'ਚ ਹੋਣ ਵਾਲੀ ਜ਼ਿਮਨੀ ਚੋਣ 'ਚ ਚੰਨੀ ਨੂੰ ਉਮੀਦਵਾਰ ਬਣਾਉਣ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਸਨ। ਪਰ ਸੰਸਦ ਮੈਂਬਰ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦਿੱਤੀ ਗਈ। ਉਹ ਕਾਂਗਰਸ ਤੋਂ 'ਆਪ' 'ਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਤੋਂ ਹਾਰ ਗਏ ਸਨ। ਜਲੰਧਰ ਲੋਕ ਸਭਾ ਸੀਟ ਰਾਖਵੀਂ ਹੈ ਅਤੇ ਇੱਥੇ ਦਲਿਤ ਭਾਈਚਾਰੇ ਦੀਆਂ ਵੋਟਾਂ ਸਭ ਤੋਂ ਵੱਧ ਹਨ। ਚੰਨੀ ਵੀ ਦਲਿਤ ਭਾਈਚਾਰੇ ਨਾਲ ਸਬੰਧਤ ਹੈ।


43

Share News

Login first to enter comments.

Latest News

Number of Visitors - 136984