ਅੱਜ ਕਾਂਗਰਸ ਪਾਰਟੀ ਵਲੋ ਮੋਦੀ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਹ ਪੁਤਲਾ ਫੂਕ ਪ੍ਰਦਰਸ਼ਨ ਪਛਮੀ ਬੰਗਾਲ ਵਿਚ ਇਕ ਬੀਜੇਪੀ ਸਮਰਥਨ ਮਹਿਲਾ ਵਲੋ ਸਿਖ ਆਈ.ਪੀ.ਐਸ ਜਸਪ੍ਰੀਤ ਸਿੰਘ ਨੂੰ ਖਾਲਿਸਤਾਨੀ ਕਿਹਾ ਗਿਆ ।ਇਸ ਦੇ ਸੰਬੰਧ ਵਿਚ ਅੱਜ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸਿਖੀ ਸਾਡੇ ਦੇਸ਼ ਦੀ ਸ਼ਾਨ ਹੈ, ਇਕ ਸਿਖ ਆਈ.ਪੀ.ਐਸ ਅਫਸਰ ਨੂੰ ਖਾਲਿਸਤਾਨੀ ਕਹਿਣਾ ਬਹੁਤ ਹੀ ਸ਼ਰਮਨਾਕ ਗੱਲ ਹੈ । ਸਿਖ ਧਰਮ ਦਾ ਸਾਡੇ ਦੇਸ਼ ਵਿਚ ਬਹੁਤ ਮਾਣ ਸਨਮਾਨ ਹੈ, ਸਿਖਾਂ ਨੇ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਨੂੰ ਖੁਸ਼ਹਾਲ ਬਣਾਇਆ ਹੈ ਤੇ ਅੱਜ ਮੋਦੀ ਦੀ ਸਰਕਾਰ ਸਿਖਾਂ ਤੇ ਕਿਸਾਨਾਂ ਨਾਲ ਕਰ ਰਹੀ ਹੈ, ਇਹ ਸ਼ਰੇਆਮ ਧਕੇਸ਼ਾਹੀ ਹੈ । ਕਿਸਾਨ ਸਾਡੇ ਦੇਸ਼ ਦਾ ਅੰਨਦਾਤਾ ਹੈ ਪਰ ਜੋ ਸ਼ੰਭੂ ਬਾਰਡਰ ਤੇ ਖਾਨੌਰੀ ਬਾਰਡਰ ਤੇ ਕਿਸਾਨਾਂ ਨਾਲ ਜੋ ਕੀਤਾ ਜਾ ਰਿਹਾ ਹੈ । ਇਸ ਮੌਕੇ ਤੇ ਪਰਮਜੋਤ ਸਿੰਘ ਸ਼ੈਰੀ ਤਰਸੇਮ ਸਿੰਘ ਲਖੋਤਰਾ
ਚਢਾ ਸੀਨੀਅਰ ਉਪ ਪ੍ਰਧਾਨ ਜਿਲਾ ਕਾਂਗਰਸ ਸ਼ਹਿਰੀ 2 ਨਿਸ਼ਾਂਤ ਘਈ, ਰਵਿੰਦਰ ਸਿੰਘ ਲਾਡੀ, ਸੁਦੇਸ਼ ਕੁਮਾਰ, ਜਗਮੋਹਨ ਸਿੰਘ ਛਾਬੜਾ ਗਾਖਲ ਮੀਨੂੰ ਬਗਾ ਵੰਸ਼ਿਕਾ, ਮੁਨੀਸ਼ ਪਾਹਵਾ, ਸੂਧੀਰ ਘੁਗੀ, ਦੀਪਕ ਟੇਲਾ, ਕੁਲਦੀਪ ਪਿੰਕੀ, ਬ੍ਰਹਮ ਦੇਵ ਸਹੋਤਾ ਜਗਦੀਪ ਸਿੰਘ ਸੋਨੂੰ ਸੰਧਰ, ਐਡਵੋਕੇਟ ਗੁਰਜੀਤ ਸਿੰਘ ਕਾਹਲੋ, ਯਸ਼ ਪਾਲ ਸਫਰੀ, ਅਸ਼ੋਕ ਖੰਨਾ, ਸੁਖਜਿੰਦਰਪਾਲ ਮਿੰਟੂ,ਐਡਵੋਕੇਟ ਰਾਜੂ ਅੰਬੇਡਕਰ, ਰਵੀ ਬਗਾ, ਭਗਤ ਬਿਸ਼ਨ ਦਾਸ, ਨਰਿੰਦਰ ਪਹਿਲਵਾਨ,ਮੌਜੂਦ ਸਨ ।

Login first to enter comments.