Tue, 28 Jul 2026

ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਬਿਜਲੀ ਦੇ ਕੱਟਾਂ ਕਾਰਨ ਲੋਕ ਭਾਰੀ ਪਰੇਸ਼ਾਨ ਲੋਕਾਂ ਨੇ ਜਲੰਧਰ ਸ਼ਹਿਰੀ ਮਹਿਲਾ ਕਾਂਗਰਸ ਦੀ ਪ੍ਰੋ. ਅਨੁਰਾਧਾ ਬੰਗਾ ਨਕੋਦਰ ਰੋਡ ਅਰਥੀ ਫੂਕ ਪ੍ਰਦਰਸ਼ਨ ਕੀਤਾ ।

???? ਬਿਜਲੀ ਸੰਕਟ ਖ਼ਿਲਾਫ਼ ਲੋਕਾਂ ਦਾ ਗੁੱਸਾ ਫੁੱਟਿਆ! ⚡

ਜਲੰਧਰ ਅੱਜ ਮਿਤੀ 26 ਜੁਲਾਈ (ਸੋਨੂੰ) : ਪਿੰਡ ਖੁਰਲਾ ਕਿੰਗਰਾ, ਟਾਵਰ ਟਾਊਨ, ਰੈੱਡ ਰੋਜ਼ ਕਲੋਨੀ, ਟਾਵਰ ਐਨਕਲੇਵ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਬਿਜਲੀ ਦੇ ਕੱਟਾਂ ਕਾਰਨ ਲੋਕ ਭਾਰੀ ਪਰੇਸ਼ਾਨ ਹਨ। ਕੱਲ੍ਹ ਸ਼ਾਮ ਤੋਂ ਬਿਜਲੀ ਬੰਦ ਹੋਣ ਦੇ ਬਾਵਜੂਦ ਨਾ ਕੋਈ ਅਧਿਕਾਰੀ ਮੌਕੇ 'ਤੇ ਪਹੁੰਚਿਆ ਅਤੇ ਨਾ ਹੀ ਕਿਸੇ ਨੇ ਲੋਕਾਂ ਦੇ ਫ਼ੋਨ ਚੁੱਕੇ।

ਇਸ ਦੇ ਵਿਰੋਧ ਵਿੱਚ ਅੱਜ ਪ੍ਰੋ. ਅਨੁਰਾਧਾ ਬੰਗਾ (ਪ੍ਰਧਾਨ, ਮਹਿਲਾ ਕਾਂਗਰਸ ਜਲੰਧਰ ਸਿਟੀ), ਮਨਮੋਹਨ ਬੰਗਾ, ਨਲਿਨ ਸ਼ਰਮਾ, ਸੁਨੀਤਾ ਜੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਨਕੋਦਰ–ਜਲੰਧਰ ਮੇਨ ਰੋਡ 'ਤੇ ਧਰਨਾ ਦੇ ਕੇ ਸੜਕ ਜਾਮ ਕੀਤੀ ਅਤੇ ਪੰਜਾਬ ਸਰਕਾਰ ਦਾ ਪੁੱਤਲਾ ਫੂਕ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ।

ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਜਦ ਤੱਕ ਬਿਜਲੀ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਹੁੰਦਾ, ਸੰਘਰਸ਼ ਜਾਰੀ ਰਹੇਗਾ।

 

Comments

No comments yet.



Latest News

Number of Visitors - 185273