Sun, 31 May 2026

ਕੈਂਟ ਵਿਧਾਨ ਸਭਾ ਹਲਕੇ ਹੋ ਰਹੀ ਧੜਾਧੜ ਨਜਾਇਜ਼ ਉਸਾਰੀ ।

ਘਰੇਲੂ ਘਰ ਬਣਾਉਣ ਦੀ ਆਡ ਵਿੱਚ ਹੋ ਰਹੀ ਕਮਰਸ਼ੀਅਲ ਉਸਾਰੀ ।

ਜਲੰਧਰ ਅੱਜ ਮਿਤੀ 31 ਮਈ (ਸੋਨੂ) ;  ਹਲਕਾ ਕੈਂਟ ਵਿਖੇ ਇਸ ਤਰ੍ਹਾਂ ਲੱਗਦਾ ਹੈ ਕਿ ਨਜਾਇਜ਼ ਬਿਲਡਿੰਗਾਂ ਦੀ ਬਾੜ ਆ ਗਈ ਹੈ ਗੱਲ ਕਰੀਏ ਤਾਂ ਪੀਪੀਆਰ ਮਾਲ ਦੇ ਮੁੜਦੇ ਹੋਏ ਮਿੱਠਾਪੁਰ ਰੋਡ ਤੇ ਸ਼ੋਰੂਮ ਬਣੇ ਹੋਏ ਥੋੜਾ ਅੱਗੇ ਜਾਈਏ ਤਾਂ ਪ੍ਰਿੰਸ ਪਲਾਜਾ ਵਿੱਚ ਵੀ ਇੱਕ ਨਜਾਇਜ਼ ਬਿਲਡਿੰਗ ਉਸਾਰੀ ਹੋ ਰਹੀ ਹੈ ਉਸ ਤੋਂ ਬਾਅਦ ਚੀਮਾ ਚੌਂਕ ਤੋਂ ਅਰਬਨ ਸਟੇਟ ਜਾਂਦੇ ਹੋਏ ਰਾਹ ਵਿੱਚ ਪੈਂਦਾ ਰਵਿੰਦਰ ਨਗਰ ਸੱਜੇ ਖੱਬੇ ਜਿਹੜੀਆਂ ਦੁਕਾਨਾਂ ਬੰਦੀਆਂ ਪਈਆਂ ਨੇ ਕਈ ਦੁਕਾਨਾਂ ਬਣ ਗਈਆਂ ਨੇ ਉਹਨਾਂ ਨੂੰ ਰਿਆਸੀ ਨਕਸ਼ਾ ਵਾਂਗੂ ਕੀਤਾ ਗਿਆ ਹੈ ਜੇਕਰ ਕੋਈ ਨਗਰ ਨਿਗਮ ਤੋਂ ਆਵੇ ਤਾਂ ਉਸ ਨੂੰ ਲੱਗੇ ਕੀ ਘਰ ਬਣਿਆ ਹੋਇਆ ਇਹ ਕਾਲਾ ਮਾਲਾ ਪਤਾ ਨੀ ਕੌਣ ਕਰ ਰਿਹਾ ਹੈ ਜਿਹੜਾ ਇਸ ਤਰਾਂ ਬਿਲਡਿੰਗਾਂ ਬਣਵਾ ਰਿਹਾ ਹੈ ਹੈ ਨਗਰ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਹੋਈ ਤਾਂ ਕਹਿੰਦੇ ਅੱਜ ਛੁੱਟੀ ਹੈ ਐਤਵਾਰ ਹੁਣ ਕਾਰਨ ਸੋਮਵਾਰ ਨੂੰ ਇੱਕ ਦੋਰਾ ਕੀਤਾ ਜਾਵੇਗਾ ਜਿਹੜੀਆਂ ਬਣੀਆਂ ਨਜਾਇਜ਼ ਬਿਲਡਿੰਗਾਂ ਉਹ ਨੋਟ ਕੀਤੇ ਜਾਵਣਗੀਆਂ ਨਕਸ਼ਾ ਪਾਸ ਹੋਇਆ ਕਿ ਨਹੀਂ ਹੋਇਆ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਅਧਿਕਾਰੀਆਂ ਕੋਲ । 


90

Share News

Comments

No comments yet.



Latest News

Number of Visitors - 164086